ਆਧਾਰ ਤੇ ਪੈਨ ਕਾਰਡ ਦੀ ਲਿੰਕਿੰਡ ਦੀ ਡੈੱਡਲਾਈਨ ਖਤਮ ਹੋਣ ਵਾਲੀ ਹੈ। ਬੀਤੇ ਮਾਰਚ ਵਿਚ ਇਨਕਮ ਟੈਕਸ ਵਿਭਾਗ ਨੇ ਇਸ ਡੈੱਡਲਾਈਨ ਨੂੰ 30 ਜੂਨ ਤੱਕ ਲਈ ਵਧਾ ਦਿੱਤਾ ਸੀ। ਹੁਣ ਤੁਸੀਂ 30 ਜੂਨ ਤੱਕ 1,000 ਰੁਪਏ ਦਾ ਜੁਰਮਾਨਾ ਦੇ ਕੇ ਆਧਾਰ-ਪੈਨ ਦੀ ਲਿੰਕਿੰਗ ਕਰਾ ਸਕਦੇ ਹੋ। ਹੁਣ ਸਵਾਲ ਹੈ ਕਿ ਜੇ ਤੁਸੀਂ ਇਸ ਡੈੱਡਲਾਈਨ ਤੱਕ ਲਿੰਕਿੰਗ ਤੋਂ ਖੁੰਝ ਜਾਂਦੇ ਹੋ ਤਾਂ ਅੱਗੇ ਕੀ ਹੋਵੇਗਾ? ਹਾਲ ਹੀ ਵਿੱਚ ਇਨਕਮ ਟੈਕਸ ਵਿਭਾਗ ਨੇ ਇੱਕ ਟਵੀਟ ਕਰਕੇ ਇਸ ਬਾਰੇ ਵਿਸਥਾਰ ਵਿੱਚ ਸਮਝਾਇਆ ਹੈ।
ਜੇ ਤੁਸੀਂ ਲਿੰਕਿੰਗ ਨਹੀਂ ਕਰਾਈ ਤਾਂ ਤੁਹਾਡਾ ਪੈਨ ਕਾਰਡ ਅਕਿਰਿਆਸ਼ੀਲ ਹੋ ਸਕਦਾ ਹੈ। ਦੂਜੇ ਪਾਸੇ 30 ਜੂਨ ਤੋਂ ਬਾਅਦ ਲਿੰਕਿੰਗ ਕਰਾਉਣ ‘ਤੇ ਤੁਹਾਨੂੰ 10000 ਰੁਪਏ ਤੱਕ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ। ਇਨਕਮ ਟੈਕਸ ਵਿਭਾਗ ਦੇ ਮੁਤਾਬਕ ਪੈਨ ਅਕਿਰਿਆਸ਼ੀਲ ਹੋਣ ‘ਤੇ ਤੁਹਾਡਾ ਟੈਕਸ ਰਿਫੰਡ ਅਟਕ ਜਾਏਗਾ। ਟੈਕਸਪੇਅਰਸ ਤੋਂ ਵੱਧ ਟੀਸੀਐੱਸ ਅਤੇ ਟੀਡੀਐੱਸ ਵਸੂਲਿਆ ਜਾਵੇਗਾ। ਇਸ ਤੋਂ ਇਲਾਵਾ ਬੈਂਕਿੰਗ ਨਾਲ ਜੁੜੇ ਕੰਮਕਾਜ ਵਿੱਚ ਵੀ ਦਿੱਕਤ ਆਵੇਗੀ।
ਇਹ ਵੀ ਪੜ੍ਹੋ : 8 ਸਾਲ ਦੇ ਬੱਚੇ ਨੇ ਉਡਾਏ ਹੋਸ਼! ਮਾਂ ਨੂੰ ਕਹਿਣ ਲੱਗਾ ਧੀ ਤਾਂ ਨਾਨੀ ਨੂੰ ਕਿਹਾ ਪਤਨੀ, ਜਾਣੋ ਪੂਰਾ ਮਾਮਲਾ
ਇੰਝ ਕਰੋ ਪੈਨਕਾਰਡ ਨੂੰ ਲਿੰਕ-
ਇਸ ਦੇ ਲਈ ਸਭ ਤੋਂ ਪਹਿਲਾਂ ਇਨਕਮ ਟੈਕਸ ਡਿਪਾਰਟਮੈਂਟ ਦੀ ਵੈੱਬਸਾਈਟ https://incometaxindiaefiling.gov.in/ ‘ਤੇ ਜਾਓ। ਲਾਗਿਨ ਤੋਂ ਬਾਅਦ ਮੇਨੂ ਬਾਰ ‘ਤੇ ‘ਪ੍ਰੋਫਾਈਲ ਸੈਟਿੰਗਸ’ ‘ਤੇ ਜਾਓ ਅਤੇ ‘ਲਿੰਕ ਆਧਾਰ’ ‘ਤੇ ਕਲਿੱਕ ਕਰੋ। ਪੈਨ ਮੁਤਾਬਕ ਡਿਟੇਲ ਦੇਣ ਤੋਂ ਬਾਅਦ ਆਪਣੇ ਆਧਾਰ ਅਤੇ ਪੈਨ ਕਾਰਡ ਦੀ ਜਾਣਕਾਰੀ ਨੂੰ ਵੈਰੀਫਾਈ ਕਰੋ। ਇਸ ਮਗਰੋਂ ਆਪਣਾ ਆਧਾਰ ਨੰਬਰ ਦਰਜ ਕਰ ‘ਲਿੰਕ’ ਬਟਨ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਵੇਰੀਫਾਈ ਦਾ ਮੈਸੇਜ ਆ ਜਾਏਗਾ।
ਵੀਡੀਓ ਲਈ ਕਲਿੱਕ ਕਰੋ -: