ਅੰਮ੍ਰਿਤਸਰ ‘ਚ ਬੀਤੇ ਦਿਨ ਇਕ ਸੁਨਿਆਰੇ ਦੀ ਦੁਕਾਨ ‘ਤੇ 15 ਲੱਖ ਦੇ ਸੋਨੇ ਦੀ ਲੁੱਟ ਦਾ ਮਾਮਲਾ ਪੁਲਿਸ ਨੇ 24 ਘੰਟਿਆਂ ਅੰਦਰ ਸੁਲਝਾ ਲਿਆ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਨੂੰ ਪੁਲਿਸ ਨੇ ਕਾਬੂ ਕਰ ਲਿਆ। ਫੜਿਆ ਗਿਆ ਲੁਟੇਰਾ ਕੋਈ ਹੋਰ ਨਹੀਂ ਸਗੋਂ ਸੁਨਿਆਰੇ ਦਾ ਗੁਆਂਢੀ ਹੈ। ਫੜੇ ਗਏ ਦੋਸ਼ੀ ਦੀ ਪਛਾਣ ਸੂਜਲ ਬੱਬਰ ਵਾਸੀ ਚੌਕ ਮਾਨਾ ਸਿੰਘ ਵਜੋਂ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਸੂਜਲ ਸੁਨਿਆਰੇ ਦਾ ਗੁਆਂਢੀ ਹੈ। ਦੋਸ਼ੀ ਨੇ ਉਸ ਤੋਂ ਕੰਮ ਸਿੱਖਿਆ ਸੀ, ਪਰ ਉਸ ਦੀ ਨੀਅਤ ਖ਼ਰਾਬ ਹੋ ਗਈ ਅਤੇ ਉਸ ਨੇ ਆਪਣੇ ਦੋ ਸਾਥੀਆਂ ਨੂੰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਭੇਜਿਆ। ਇੰਨਾ ਹੀ ਨਹੀਂ ਗ੍ਰਿਫਤਾਰ ਦੋਸ਼ੀਆਂ ਨੇ ਲੁੱਟ ਤੋਂ ਪਹਿਲਾਂ ਇੱਕ ਖਿਡੌਣਾ ਪਿਸਤੌਲ ਵੀ ਖਰੀਦੀ ਸੀ। ਜਲਦੀ ਹੀ ਬਾਕੀ ਦੋ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਸੂਜਲ ਨੇ ਚੋਰੀ ਨੂੰ ਅੰਜਾਮ ਦੇਣ ਲਈ ਚੁਣੇ ਗਏ ਆਪਣੇ ਦੋ ਸਾਥੀਆਂ ਨੂੰ ਆਪਣਾ ਮੋਟਰਸਾਈਕਲ ਦਿੱਤਾ ਸੀ। ਜਦੋਂ ਪੁਲਿਸ ਸੀਸੀਟੀਵੀ ਦੀ ਮਦਦ ਨਾਲ ਲੁਟੇਰਿਆਂ ਦਾ ਪਤਾ ਲਗਾ ਰਹੀ ਸੀ ਤਾਂ ਉਨ੍ਹਾਂ ਨੇ ਮੋਟਰਸਾਈਕਲ ਨੂੰ ਦੇਖਿਆ। ਜਦੋਂ ਮੋਟਰਸਾਈਕਲ ਦੇ ਵੇਰਵਿਆਂ ਦੀ ਜਾਂਚ ਕੀਤੀ ਗਈ ਤਾਂ ਸੂਜਲ ਦਾ ਨਾਂ ਸਾਹਮਣੇ ਆਇਆ।
ਇਹ ਵੀ ਪੜ੍ਹੋ : ਮੰਤਰੀ ਚੀਮਾ ਦੀ ਦਿੱਲੀ-ਅੰਮ੍ਰਿਤਸਰ ਹਾਈਵੇ ‘ਤੇ ਰੇਡ, ਟੈਕਸ ਚੋਰੀ ‘ਤੇ ਟਰੱਕ ਮਾਲਕਾਂ ਨੂੰ ਠੋਕਿਆ 10 ਲੱਖ ਜੁਰਮਾਨਾ
ਇਸ ਘਟਨਾ ‘ਚ ਕਰੀਬ 300 ਗ੍ਰਾਮ ਸੋਨਾ ਲੁੱਟਿਆ ਗਿਆ। ਜਿਸ ਵਿੱਚੋਂ ਪੁਲਿਸ ਨੇ ਸੁਜਲ ਕੋਲੋਂ 123 ਗ੍ਰਾਮ ਸੋਨਾ ਬਰਾਮਦ ਕੀਤਾ ਹੈ। ਬਾਕੀ ਸੋਨਾ ਦੋਵਾਂ ਲੁਟੇਰਿਆਂ ਕੋਲ ਹੈ। ਜਿਨ੍ਹਾਂ ਨੂੰ ਫੜ ਕੇ ਪੁਲਿਸ ਜਲਦ ਹੀ ਬਾਕੀ ਸੋਨਾ ਵੀ ਬਰਾਮਦ ਕਰ ਲਵੇਗੀ।
ਵੀਡੀਓ ਲਈ ਕਲਿੱਕ ਕਰੋ -: