ਸੈਂਟਰਲ ਜੇਲ੍ਹ ਲੁਧਿਆਣਾ ਵਿਚ ਨਸ਼ੇ ਤੇ ਮੋਬਾਈਲ ਦੀ ਸਪਲਾਈ ਚੇਨ ਟੁੱਟਣ ਦਾ ਨਾਂ ਨਹੀਂ ਲੈ ਰਹੀ। ਜੇਲ੍ਹ ਮੈਨੇਜਮੈਂਟ ਦੇ ਪੁਖਤਾ ਇੰਤਜ਼ਾਮਾਂ ਦੀ ਵਜ੍ਹਾ ਨਾਲ ਇਨ੍ਹਾਂ ਦੀ ਰਿਕਵਰੀ ਤਾਂ ਤੇਜ਼ੀ ਨਾਲ ਹੋ ਰਹੀ ਹੈ ਪਰ ਫਿਰ ਵੀ ਰੋਜ਼ਾਨਾ ਮੋਬਾਈਲ ਤੇ ਨਸ਼ਾ ਮਿਲ ਰਿਹਾ ਹੈ।
ਇਸ ਸਪਲਾਈ ਨੂੰ ਰੋਕਣ ਲਈ ਜੇਲ੍ਹ ਮੈਨੇਜਮੈਂਟ ਵੀਡੀਓ ਕਾਨਫਰੰਸਿੰਗ ਸਿਸਟਮ ਨੂੰ ਮਜ਼ਬੂਤ ਕਰਨ ਜਾ ਰਿਹਾ ਹੈ ਤਾਂ ਕਿ ਇਸ ‘ਤੇ ਨਕੇਲ ਕੱਸੀ ਜਾ ਸਕੇ। ਇਸ ਲਈ ਹੁਣ ਵੀਡੀਓ ਕਾਨਫਰੰਸਿੰਗ ਨਾਲ ਹੀ ਕੈਦੀਆਂ ਦੀ ਪੇਸ਼ੀ ਕੀਤੀ ਜਾਵੇਗੀ। ਇਸ ਲਈ 20 ਕੈਬਿਨ ਬਣਾਏ ਜਾਣਗੇ। ਇਸ ਦੀ ਮਨਜ਼ੂਰੀ ਮਿਲ ਗਈ ਹੈ।
ਹਾਰਡਕੋਰ ਕੈਦੀਆਂ ਤੇ ਹਵਾਲਾਤੀਆਂ ਦੀ ਪੇਸ਼ੀ ਆਨਲਾਈਨ ਹੋਣ ਨਾਲ ਗੈਂਗਵਾਰ ਤੇ ਭੱਜਣ ਦਾ ਖਤਰਾ ਨਹੀਂ ਰਹੇਗਾ। ਪਿਛਲੇ 2 ਮਹੀਨਿਆਂ ਵਿਚ ਜੇਲ੍ਹ ਤੋਂ 164 ਮੋਬਾਈਲ, ਜਰਦੇ ਦੀਆਂ 400 ਪੂੜੀਆਂ ਤੇ ਨਸ਼ੀਲੇ ਪਦਾਰਥਾਂ ਦੀ ਰਿਕਵਰੀ ਹੋ ਚੁੱਕੀ ਹੈ। ਇਸ ਦੇ ਬਾਅਦ ਲਗਭਗ 43 ਕੈਦੀਆਂ, ਹਵਾਲਾਤੀਆਂ ਤੇ ਜੇਲ੍ਹ ਮੁਲਾਜ਼ਮਾਂ ਨੂੰ ਫੜ ਕੇ ਉਨ੍ਹਾਂ ‘ਤੇ ਪਰਚੇ ਦਰਜ ਕੀਤੇ ਜਾ ਚੁੱਕੇ ਹਨ।
ਜੇਲ੍ਹ ‘ਚ 4300 ਦੇ ਕਰੀਬ ਕੈਦੀ ਤੇ ਹਵਾਲਾਤੀ ਹਨ। ਇਨ੍ਹਾਂ ਵਿਚੋਂ ਰੋਜ਼ 350 ਤੋਂ 400 ਕੈਦੀਆਂ ਦੀ ਪੇਸ਼ੀ ਲਈ ਕੋਰਟ ਕੰਪਲੈਕਸ ਵਿਚ ਲਿਜਾਇਆ ਜਾਂਦਾ ਹੈ। ਇਨ੍ਹਾਂ ਵਿਚ ਛੋਟੇ-ਵੱਡੇ ਸਾਰੇ ਕੇਸਾਂ ਦੇ ਮੁਲਜ਼ਮ ਸ਼ਾਮਲ ਹੁੰਦੇ ਹਨ, ਇਨ੍ਹਾਂ ਵਿਚੋਂ 60 ਫੀਸਦੀ ਛੋਟੇ ਮਾਮਲਿਆਂ ਦੇ ਦੋਸ਼ੀ ਹੁੰਦੇ ਹਨ। ਇਨ੍ਹਾਂ ਨੂੰ ਲਿਆਉਣ-ਲਿਜਾਣ ਲਈ 15 ਤੋਂ 20 ਮੁਲਾਜ਼ਮ ਲੱਗਦੇ ਹਨ।
ਜਦੋਂ ਉਹ ਵਾਪਸ ਆਉਂਦੇ ਹਨ ਤਾਂ ਕਈ ਵਾਪਸ ਭੱਜ ਜਾਂਦੇ ਹਨ। ਜੋ ਵਾਪਸ ਆਉਂਦੇ ਹਨ, ਉਨ੍ਹਾਂ ਦੀ ਤਲਾਸ਼ੀ ਵਿਚ ਮੋਬਾਈਲ, ਨਸ਼ੀਲੇ ਪਦਾਰਥ ਤੇ ਪੈਸੇ ਬਰਾਮਦ ਹੁੰਦੇ ਹਨ। ਇਨ੍ਹਾਂ ਨੂੰ ਖਤਮ ਕਰਨ ਲਈ ਵੀਡੀਓ ਕਾਨਫਰੰਸਿੰਗ ਸਿਸਟਮ ਸ਼ੁਰੂ ਕੀਤਾ ਜਾਵੇਗਾ। ਹਾਲਾਂਕਿ ਇਸਤੋਂ ਪਹਿਲਾਂ ਇਕ ਵੀ ਵੀਡੀਓ ਕਾਨਫਰੰਸਿੰਗ ਸਿਸਟਮ ਜੇਲ੍ਹ ਵਿਚ ਲੱਗਾ ਸੀ। ਇਸ ਨਾਲ ਸਾਰੀਆਂ ਪੇਸ਼ੀਆਂ ਪੂਰੀਆਂ ਨਹੀਂ ਹੁੰਦੀਆਂ ਸਨ।
ਇਹ ਵੀ ਪੜ੍ਹੋ : ਨਗਰ ਨਿਗਮ ਚੋਣਾਂ ਤੋਂ ਪਹਿਲਾਂ 4 ਹਲਕਿਆਂ ਨੂੰ 2.37 ਕਰੋੜ ਜਾਰੀ, ਸਰਕਾਰ ਨੇ ਪੈਸਾ ਖਰਚਣ ਦੇ ਦਿਸ਼ਾ-ਨਿਰਦੇਸ਼ ਕੀਤੇ ਜਾਰੀ
ਕੈਦੀ ਤੇ ਹਵਾਲਾਤੀਆਂ ਵੱਲੋਂ ਫੋਨ ਲੈ ਕੇ ਆਉਣ ਦੀ ਵਜ੍ਹਾ ਨਾਲ ਪਰਿਵਾਰ ਨਾਲ ਗੱਲਾਂ ਕਰਨਾ ਵੀ ਹੈ। ਇਸੇ ਲਈ ਜੇਲ੍ਹ ਮੈਨੇਜਮੈਂਟ ਨੇ ਸਰਕਾਰ ਤੋਂ ਜੇਲ੍ਹ ਵਿਚ 120 ਫੋਨ ਬੂਥ ਲਗਾਉਣ ਦੀ ਅਪੀਲ ਕੀਤੀ ਸੀ। ਹਾਲਾਂਕਿ ਉਨ੍ਹਾਂ ਵਿਚੋਂ 80 ਨੂੰ ਮਨਜ਼ੂਰੀ ਮਿਲ ਗਈ ਹੈ। ਇਸ ਤੋਂ ਪਹਿਲਾਂ ਜੇਲ੍ਹ ਵਿਚ 10 ਦੇ ਕਰੀਬ ਫੋਨ ਬੂਥ ਲੱਗੇ ਹਨ ਪਰ ਉਸ ਲਈ ਕੈਦੀਆਂ ਨੂੰ ਕਾਫੀ ਇੰਤਜ਼ਾਰ ਕਰਨਾ ਪੈਂਦਾ ਸੀ। 80 ਬੂਥ ਲੱਗਣ ਨਾਲ ਸਾਰੇ ਆਸਾਨੀ ਨਾਲ ਪਰਿਵਾਰ ਨਾਲ ਗੱਲ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: