ਰਾਜਸਥਾਨ ਦੇ ਜੈਪੁਰ ਵਿਚ ਸਵੇਰੇ ਲੋਕ ਭੂਚਾਲ ਦੇ ਝਟਕਿਆਂ ਨਾਲ ਜਾਗੇ। 16 ਮਿੰਟ ਦੇ ਅੰਦਰ ਆਏ ਤਿੰਨ ਝਟਕਿਆਂ ਨਾਲ ਲੋਕ ਸਹਿਮ ਗਏ ਤੇ ਡਰ ਕੇ ਘਰ ਤੋਂ ਬਾਹਰ ਭੱਜੇ। ਨੈਸ਼ਨਲ ਸੈਂਟਰ ਫਾਰ ਸੀਸਮੋਲਾਜੀ ਨੇ ਦੱਸਿਆ ਕਿ 3.4 ਤੀਬਰਤਾ ਦਾ ਭੂਚਾਲ ਸਵੇਰੇ ਲਗਭਗ 4.25 ਵਜੇ ਆਇਆ।
ਨੈਸ਼ਨਲ ਸੈਂਟਰ ਫਾਰ ਸੀਸਮੋਲਾਜੀ ਨੇ ਟਵੀਟ ਕੀਤਾ ਕਿ 3.4 ਤੀਬਰਤਾ ਦਾ ਭੂਚਾਲ 21 ਜੁਲਾਈ ਨੂੰ 4.25 ‘ਤੇ ਲੈਟੀਚਿਊਡ 26.87 ਤੇ ਲਾਂਗੀਚਿਊਟ 75.69, ਸਥਾਨ-ਜੈਪੁਰ, ਰਾਜਸਥਾਨ ਭਾਰਤ ਵਿਚ ਆਇਆ। ਇਸ ਤੋਂ ਪਹਿਲਾਂ 3.1 ਤੀਬਰਤਾ ਦਾ ਭੂਚਾਲ ਸਵੇਰੇ 4.22 ਵਜੇ 5 ਕਿਲੋਮੀਟਰ ਦੀ ਗਹਿਰਾਈ ‘ਤੇ ਮਹਿਸੂਸ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਹੜ੍ਹ ਦਾ ਕਹਿਰ, ਪੰਜਾਬ-ਹਿਮਾਚਲ ਨੂੰ ਜੋੜਨ ਵਾਲਾ ਚੱਕੀ ਪੁਲ ਡੈਮੇਜ, 7 ਪਿੰਡ ਦੇ ਲੋਕ ਮੁਸੀਬਤ ਵਿਚ
ਅਜੇ ਤੱਕ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ। ਭੂਚਾਲ ਦੇ ਝਟਕਿਆਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਟਵੀਟ ਕੀਤਾ ਕਿ ਜੈਪੁਰ ਸਣੇ ਸੂਬੇ ਦੀਆਂ ਹੋਰ ਥਾਵਾਂ ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਮੈਨੂੰ ਆਸ ਹੈ ਕਿ ਤੁਸੀਂ ਸਾਰੇ ਸੁਰੱਖਿਅਤ ਹੋ।
ਵੀਡੀਓ ਲਈ ਕਲਿੱਕ ਕਰੋ -: