ਲੁਧਿਆਣਾ ਕ੍ਰਾਈਮ ਬ੍ਰਾਂਚ ਨੇ ਵੱਡੀ ਕਾਰਵਾਈ ਕਰਦੇ ਹੋਏ ਫੈਕਟਰੀ ਵਿੱਚ ਡਾਕਾ ਮਾਰਨ ਦੀ ਤਿਆਰੀ ਕਰਦੇ ਹੋਏ 3 ਦੋਸ਼ੀ ਤੇਜਧਾਰ ਮਾਰੂ ਹਥਿਆਰਾਂ ਨਾਲ ਕਾਬੂ ਕੀਤਾ ਹੈ, ਜਦਕਿ 2 ਫਰਾਰ ਹੋਣ ਵਿੱਚ ਸਫਲ ਹੋ ਗਏ। ਦੋਸ਼ੀਆਂ ਤੋਂ 2 ਮੋਟਰ ਸਾਈਕਲ ਤੇ 21 ਮੋਬਾਈਲ ਬਰਾਮਦ ਹੋਏ ਹਨ।
INSP ਬੇਅੰਤ ਜੁਨੇਜਾ ਇੰਚਾਰਜ ਕ੍ਰਾਇਮ ਬ੍ਰਾਂਚ-2/ਲੁਧਿਆਣਾ ਦੀ ਪੁਲਿਸ ਪਾਰਟੀ ਨੂੰ ਬੀਤੇ ਦਿਨ ਬੁੱਧਵਾਰ ਨੂੰ ਇੱਕ ਮਖਬਰ ਤੋਂ ਗੁਪਤ ਸੂਚਨਾ ਮਿਲੀ ਸੀ, ਜਿਸ ‘ਤੇ ਕਾਰਵਾਈ ਕਰਦੇ ਹੋਏ ਦਾਣਾ ਮੰਡੀ, ਸਲੇਟਮਟਾਬਰੀ ਲੁਧਿਆਣਾ ਤੋਂ ਪਰਗਟ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਪਿੰਡ ਮੰਗੇਵਾਲਾ ਥਾਣਾ ਸਦਰ ਜਿਲਾ ਮੋਗਾ, ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਹਰਚੰਦ ਸਿੰਘ ਵਾਸੀ ਪਿੰਡ ਮਾਣੂੰਕੇ ਗਿੱਲ ਥਾਣਾ ਨਿਹਾਲ ਸਿੰਘ ਵਾਲਾ, ਜਿਲਾ ਮੋਗਾ ਅਤੇ ਬਲਵਿੰਦਰ ਸਿੰਘ ਉਰਫ ਵੱਡਾ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਮਾਣੂੰਕੇ ਗਿੱਲ ਥਾਣਾ ਨਿਹਾਲ ਸਿੰਘ ਵਾਲਾ, ਜਿਲਾ ਮੋਗਾ ਨੂੰ ਦਬੋਚ ਲਿਆ।
ਇਹ ਵੀ ਪੜ੍ਹੋ : ਲੁਧਿਆਣਾ ਸਕੂਲ ਹਾਦਸਾ, ਠੇਕੇਦਾਰ ਖਿਲਾਫ਼ FIR ਦਰਜ, CM ਜਾਂਚ ਕਮੇਟੀ ਪਹੁੰਚੀ ਮੌਕੇ ‘ਤੇ, ਸਟਾਫ਼ ਤੋਂ ਪੁੱਛਗਿੱਛ
ਇਨ੍ਹਾਂ ਖਿਲਾਫ ਮੁਕੱਦਮਾ ਨੰਬਰ 153, ਮਿਤੀ 23.08.2023 ਅ/ਧ 399,402 IPC ਥਾਣਾ ਸਲੇਮਟਾਬਰੀ, ਲੁਧਿਆਣਾ ਵਿਖੇ ਦਰਜ ਰਜਿਸ਼ਟਰ ਕੀਤਾ ਗਿਆ ਹੈ। ਦੋਸ਼ੀਆਂ ਕੋਲੋਂ 02 ਮੋਟਰਸਾਇਕਲ, 21 ਮੋਬਾਇਲ, 1 ਦਾਤ, 1 ਛੁਰੀ, 1 ਪਾਈਪ ਬਰਾਮਦ ਹੋਏ ਹਨ ਇਹ ਲੋਕ ਕਿਸੇ ਫੈਕਟਰੀ ਵਿੱਚ ਡਾਕਾ ਮਾਰਨ ਦੀ ਪਲਾਨਿੰਗ ਕਰ ਰਹੇ ਸਨ। ਇਸ ਦੌਰਾਨ ਇਨ੍ਹਾਂ ਦੇ ਦੋ ਸਾਥੀ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ, ਜਿਨ੍ਹਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਗ੍ਰਿਫਤਾਰ ਦੋਸ਼ੀਆਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਵਿੱਚ ਕਈ ਹੋਰ ਖੁਲਾਸੇ ਹੋ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: