ਜ਼ਿੰਬਾਬਵੇ ਕ੍ਰਿਕਟ ਟੀਮ ਨੇ ਵਨਡੇ ਇੰਟਰਨੈਸ਼ਨਲ ਵਿਚ ਇਤਿਹਾਸ ਕਾਇਮ ਕੀਤਾ ਹੈ। ਟੀਮ ਨੇ ਵਨਡੇ ਵਿਚ ਪਹਿਲੀ ਵਾਰ 400 ਦਾ ਅੰਕੜਾ ਛੂਹਿਆ ਹੈ। ਇਹ ਉਪਲਬਧੀ ਉਸ ਨੇ ਵਰਲਡ ਕੱਪ ਕੁਆਲੀਫਾਇਰ 2023 ਦੇ 17ਵੇਂ ਮੁਕਾਬਲੇ ਵਿਚ ਹਾਸਲ ਕੀਤੀ। ਯੂਏਈ ਖਿਲਾਫ ਪਹਿਲਾਂ ਬੈਟਿੰਗ ਕਰਦੇ ਹੋਏ ਜ਼ਿੰਬਾਬਵੇ ਨੇ 50 ਓਵਰਾਂ ਵਿਚ 6 ਵਿਕਟਾਂ ‘ਤੇ 408 ਦੌੜਾਂ ਬਣਾਈਆਂ। ਜ਼ਿੰਬਾਬਵੇ ਨੂੰ ਇਥੋਂ ਤੱਕ ਪਹੁੰਚਾਉਣ ਵਿਚ ਉਸ ਦੇ ਕਪਾਤਨ ਸੀਨ ਵਿਲੀਅਮਸ ਦਾ ਅਹਿਮ ਰੋਲ ਰਿਹਾ ਜਿਨ੍ਹਾਂ ਨੇ ਕਪਤਾਨੀ ਪਾਰੀ ਖੇਡੀ। ਵਿਲੀਅਮਸ ਬੇਸ਼ੱਕ ਕਰੀਅਰ ਦੇ ਪਹਿਲੇ ਦੋਹਰੇ ਸੈਂਕੜੇ ਤੋਂ ਚੂਕ ਗਏ।
ਸੁਪਰ-6 ਵਿਚ ਪਹਿਲਾਂ ਹੀ ਜਗ੍ਹਾ ਬਣਾ ਚੁੱਕੀ ਜ਼ਿੰਬਾਬਵੇ ਨੂੰ ਉਸ ਦੇ ਓਪਨਰਸ ਨੇ ਅਰਧ ਸੈਂਕੜੇ ਦੀ ਸ਼ੁਰੂਆਤ ਦਿਵਾਈ। ਜਾਇਲਾਡ ਗੁੰਬੀ ਤੇ ਇਨੋਸੇਂਟ ਕਾਇਨਾ ਨੇ ਪਹਿਲੇ ਵਿਕਟ ਲਈ 56 ਦੌੜਾਂ ਦੀ ਸਾਂਝੇਦਾਰੀ ਕੀਤੀ। ਕਾਇਆ 32 ਦੌੜਾਂ ਬਣਾ ਕੇ ਆਊਟ ਹੋਏ। ਇਸ ਦੇ ਬਾਅਦ ਉਨ੍ਹਾਂ ਨੂੰ ਕਪਤਾਨ ਦਾ ਸਾਥ ਮਿਲਿਆ। ਦੋਵੇਂ ਬੈਟਰਸ ਨੇ ਦੂਜੇ ਵਿਕਟ ਲਈ 160 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਦਾ ਕੁੱਲ ਸਕੋਰ 216 ਤੱਕ ਪਹੁੰਚਾਇਆ। ਗੁੰਬਰੀ 78 ਦੌੜਾਂ ਬਣਾ ਕੇ ਆਊਟ ਹੋਏ। ਉਸ ਦੇ ਬਾਅਦ ਵਿਲੀਅਮਸ ਨੂੰ ਸਿਕੰਦਰ ਰਜਾ ਦਾ ਸਾਥ ਮਿਲਿਆ। ਦੋਵਾਂ ਨੇ ਤੀਜੇ ਵਿਕਟ ਲਈ 81 ਦੌੜਾਂ ਦੀ ਸਾਂਝੇਦਾਰੀ ਕੀਤੀ।
ਸਿਕੰਦਰ ਰਜ਼ਾ 27 ਗੇਂਦਾਂ ‘ਤੇ 48 ਦੌੜਾਂ ਬਣਾ ਕੇ ਆਊਟ ਹੋਏ ਤੇ ਰੇਯਾਨ ਬਰਲ ਨੇ 16 ਗੇਂਦਾਂ ‘ਤੇ 47 ਦੌੜਾਂ ਬਣਾਈਆਂ। ਵਿਲੀਅਮਸ ਨੇ 33 ਗੇਂਦਾਂ ‘ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਜਦੋਂ ਕਿ 65 ਗੇਂਦਾਂ ‘ਤੇ ਸੈਂਚੁਰੀ ਬਣਾਈ। ਉਨ੍ਹਾਂ ਨੇ ਆਪਣੇ 150 ਦੌੜਾਂ 87 ਗੇਂਦਾਂ ‘ਤੇ ਲਗਾਏ। 101 ਗੇਂਦਾਂ ‘ਤੇ 21 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ 174 ਦੌੜਾਂ ਬਣਾ ਕੇ ਆਊਟ ਹੋਏ।
ਇਹ ਵੀ ਪੜ੍ਹੋ : Punbus ਤੇ PRTC ਦੇ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਭਲਕੇ ਮੁਕੰਮਲ ਚੱਕਾ ਜਾਮ ਦਾ ਐਲਾਨ
ਜ਼ਿੰਬਾਬਵੇ ਦਾ ਇਸ ਤੋਂ ਪਹਿਲਾਂ ਵਨਡੇ ਵਿਚ ਸਭ ਤੋਂ ਵੱਧ ਸਕੋਰ 351 ਦੌੜਾਂ ਦਾ ਸੀ ਜੋ ਉਸ ਨੇ ਸਾਲ 2009 ਵਿਚ ਕੀਨੀਆ ਖਿਲਾਫ ਬਣਾਇਆ ਸੀ। ਜ਼ਿੰਬਾਬਵੇ ਦੀ ਟੀਮ ਸਾਲ 1983 ਤੋਂ ਵਨਡੇ ਇੰਟਰਨੈਸ਼ਨਲ ਕ੍ਰਿਕਟ ਖੇਡ ਰਹੀ ਹੈ। 40 ਸਾਲ ਦੇ ਆਪਣੇ ਵਨਡੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਜ਼ਿੰਬਾਬਵੇ ਨੇ 400 ਦਾ ਅੰਕੜਾ ਛੂਹਿਆ ਹੈ।
ਵੀਡੀਓ ਲਈ ਕਲਿੱਕ ਕਰੋ -: