ਫਗਵਾੜਾ ਤੋਂ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇਥੇ ਗੌਲ ਨੇੜੇ ਖੁਦ ਨੂੰ ਸੀਆਈਏ ਸਟਾਫ਼ ਦਾ ਮੁਲਾਜ਼ਮ ਦੱਸ ਕੇ ਮਨੀ ਚੇਂਜਰ ਤੋਂ 45 ਲੱਖ ਰੁਪਏ ਲੁੱਟ ਕੇ ਲੁਟੇਰੇ ਫਰਾਰ ਹੋ ਗਏ। ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤ ਸ਼ੰਕਰ ਮੈਣੀ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਮਨੀ ਚੇਂਜਰ ਦਾ ਕੰਮ ਕਰਦਾ ਹੈ। ਸ਼ਨੀਵਾਰ ਨੂੰ ਉਹ ਆਪਣੀ ਕਾਰ ‘ਚ 45 ਲੱਖ ਰੁਪਏ ਲੈ ਕੇ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਜਾ ਰਿਹਾ ਸੀ। ਇਸ ਦੌਰਾਨ ਉਹ ਫਗਵਾੜਾ ਰੁਕਿਆ ਜਿੱਥੇ ਉਸ ਨੇ ਕਿਸੇ ਹੋਰ ਮਨੀ ਚੇਂਜਰ ਨੂੰ ਪੈਸੇ ਦੇ ਕੇ ਵਾਪਸ ਹੁਸ਼ਿਆਰਪੁਰ ਜਾਣਾ ਸੀ।
ਉਥੋਂ ਜਦੋਂ ਉਹ ਹੁਸ਼ਿਆਰਪੁਰ ਲਈ ਰਵਾਨਾ ਹੋਇਆ ਤਾਂ ਗੌਲ ਚੌਕ ਨੇੜੇ ਇਕ ਹੋਰ ਕਾਰ ਵਿਚ ਤਿੰਨ ਅਣਪਛਾਤੇ ਵਿਅਕਤੀ ਆਏ ਅਤੇ ਖੁਦ ਨੂੰ ਸੀਆਈਏ ਸਟਾਫ਼ ਦਾ ਮੁਲਾਜ਼ਮ ਕਹਿ ਕੇ ਉਸ ਨੂੰ ਆਪਣੀ ਕਾਰ ਵਿਚ ਬਿਠਾ ਲਿਆ।
ਸ਼ੰਕਰ ਮੁਤਾਬਕ ਉਕਤ ਵਿਅਕਤੀਆਂ ਨੇ ਉਸ ਦੀ ਕਾਰ ਵਿਚ ਪਿਆ 45 ਲੱਖ ਰੁਪਏ ਵਾਲਾ ਬੈਗ ਵੀ ਚੁੱਕ ਲਿਆ। ਸ਼ੰਕਰ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਉਸ ਨੂੰ ਬਿਠਾਇਆ ਅਤੇ ਲੁਧਿਆਣਾ ਵੱਲ ਜਾਣ ਲੱਗੇ ਅਤੇ ਗੁਰਾਇਆ ਨੇੜੇ ਰਾਧਾ ਸੁਆਮੀ ਸਤਿਸੰਗ ਘਰ ਵਿਖੇ ਉਸ ਨੂੰ ਛੱਡ ਕੇ ਉਸ ਦਾ ਮੋਬਾਈਲ ਫ਼ੋਨ ਅਤੇ 45 ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਸ਼ੰਕਰ ਨੇ ਦੱਸਿਆ ਕਿ ਉਪਰੋਕਤ ਤਿੰਨਾਂ ਵਿਅਕਤੀਆਂ ਨੇ ਆਪਣਾ ਮੂੰਹ ਪੂਰੀ ਤਰ੍ਹਾਂ ਢੱਕਿਆ ਹੋਇਆ ਸੀ ਅਤੇ ਉਨ੍ਹਾਂ ਕੋਲ ਹਥਿਆਰ ਵੀ ਸਨ। ਜਿਸ ਦੇ ਆਧਾਰ ‘ਤੇ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਰਾਰ ਹੋ ਗਏ। ਉਸ ਨੇ ਪੁਲਿਸ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ।