ਐੱਲ.ਪੀ.ਜੀ. ਦੀਆਂ ਕੀਮਤਾਂ ਵਿੱਚ ਮੰਗਲਵਾਰ ਨੂੰ 50 ਰੁਪਏ ਦਾ ਵਾਧਾ ਕੀਤਾ ਗਿਆ। ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੇ ਬੀਜੇਪੀ ਸਾਂਸਦ ਸਮ੍ਰਿਤੀ ਈਰਾਨੀ ਦੇ 11 ਸਾਲ ਪੁਰਾਣੇ ਟਵੀਟ ਨੂੰ ਸ਼ੇਅਰ ਕਰਦੇ ਹੋਏ ਹਮਲਾ ਬੋਲਿਆ।
ਇਹ ਟਵੀਟ 24 ਜੂਨ 2011 ਦਾ ਹੈ, ਜਦੋਂ ਕੇਂਦਰ ਵਿੱਚ ਮਨਮੋਹਨ ਸਿੰਘ ਦੀ ਸਰਕਾਰ ਸੀ ਤੇ ਬੀਜੇਪੀ ਵਿਰੋਧੀ ਧਿਰ ਵਿੱਚ ਸਨ। ਸਮ੍ਰਿਤੀ ਨੇ ਟਵੀਟ ਕੀਤਾ ਸੀ ਕਿ ‘ਐੱਲ.ਪੀ.ਜੀ. ਦੀਆਂ ਕੀਮਤਾਂ ਵਿੱਚ 50 ਰੁਪਏ ਦਾ ਵਾਧਾ ਹੋਇਆ ਹੈ ਤੇ ਉਹ (ਯੂਪੀਏ) ਖੁਦ ਨੂੰ ਆਮ ਆਦਮੀ ਦੀ ਸਰਕਾਰ ਕਹਿੰਦੇ ਹਨ। ਇਹ ਸ਼ਰਮਨਾਕ ਹੈ। ਹੁਣ ਇਸ ਟਵੀਟ ਨੂੰ ਸ਼ੇਅਰ ਕਰਦੇ ਹੋਏ ਸੁਰਜੇਵਾਲਾ ਨੇ ਲਿਖਿਆ ਕਿ ‘ਸ਼ਰਮ ਕਰੋ, ਸੋਚੋ ਜ਼ਰਾ‘।
ਮਹਿੰਗਾਈ ਨੂੰ ਲੈ ਕੇ ਰਣਦੀਪ ਸੁਰਜੇਵਾਲਾ ਨੇ ਹੋਰ ਵੀ ਕਈ ਟਵੀਟ ਕੀਤੇ, ਜਿਸ ਵਿੱਚ ਉਨ੍ਹਾਂ ਨੇ ਬੀਜੇਪੀ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ‘ਜਨਲੂਟ ਯੋਜਨਾ’ ਜਾਰੀ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ 80 ਪੈਸੇ ਹੋਰ ਵਧੀਆਂ, 2 ਦਿਨਾਂ ਵਿੱਚ 1.60 ਰੁਪਏ ਪ੍ਰਤੀ ਲੀਟਰ ਰੇਟ ਵਧੇ। ਕਣਕ ਦੀ ਕਟਾਈ ਵਿੱਚ ਕਿਸਾਨ ਨੂੰ ਲੁੱਟਣ ਦਾ ਇਹੀ ਮੌਕਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਮੱਧਮ ਵਰਗ-ਨੌਕਰੀ ਪੇਸ਼ਾ ਨੂੰ ਤਾਂ ਰੋਜ਼ ਲੁੱਟਣਾ ਹੁਣ ਸਰਕਾਰ ਦਾ ਧਰਮ ਹੈ। ਵਿਰੋਧ ਹੋਇਆ ਤਾਂ ਫਿਲਮ ਦਿਖਾ ਦਿਆਂਗੇ, ਧਰਮ-ਜਾਤੀ ਦੇ ਪਿੱਛੇ ਲੁਕਾ ਦਿਆਂਗੇ।’