ਸਮਾਰਟਫ਼ੋਨ ਬਣਾਉਣ ਵਾਲੀ ਚੀਨੀ ਕੰਪਨੀ ਸ਼ਾਓਮੀ (Xiaomi) ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਾ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਈਡੀ ਨੇ ਫੇਮਾ ਅਧੀਨ ਸ਼ਾਓਮੀ ਟੈਕਨਾਲੋਜੀ ਇੰਡੀਆ ਪ੍ਰਾਈਵੇਟ ਲਿਮਟਿਡ ਦੇ 5,551 ਕਰੋੜ ਰੁਪਏ ਜ਼ਬਤ ਕੀਤੇ ਹਨ। ਸ਼ਾਓਮੀ ਇੰਡੀਆ ਚੀਨ ਸਥਿਤ ਸ਼ਾਓਮੀ ਗਰੁੱਪ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ।
ਇਸ ਬਾਰੇ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਈਡੀ ਨੇ ਕੰਪਨੀ ਵੱਲੋਂ ਕੀਤੇ ਗਏ ਗੋਰਖਧੰਦੇ ਵਿੱਚ ਵਿਦੇਸ਼ੀ ਕਰੰਸੀ ਮੈਨੇਜਮੈਂਟ ਐਕਟ, 1999 ਅਧੀਨ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਜ਼ਬਤ ਕੀਤੀ ਗਈ ਰਕਮ ਕੰਪਨੀ ਦੇ ਬੈਂਕ ਅਕਾਊਂਟ ਵਿੱਚ ਪਈ ਸੀ।
ਈਡੀ ਨੇ ਇਸ ਸਾਲ ਫਰਵਰੀ ਮਹੀਨੇ ਵਿੱਚ ਕੰਪਨੀ ਵੱਲੋਂ ਕੀਤੇ ਗਏ ਨਾਜਾਇਜ਼ ਰੇਮਿਟੇਂਸੇਜ ਦੇ ਮਾਮਲੇ ਵਿੱਚ ਜਾਂਚ ਸ਼ੁਰੂ ਕੀਤੀ ਸੀ, ਇਸ ਤੋਂ ਪਹਿਲਾਂ ਈਡੀ ਨੇ ਸ਼ਾਓਮੀ ਦੇ ਗਲੋਬਲ ਵਾਈਸ ਪ੍ਰੈਜ਼ੀਡੈਂਟ ਮਨੁ ਕੁਮਾਰ ਜੈਨ ਨੂੰ ਤਲਬ ਕੀਤਾ ਸੀ।
ਈਡੀ ਦੇ ਅਧਿਕਾਰੀਆਂ ਦਾ ਕਹਿਣਆ ਹੈ ਕਿ ਕੰਪਨੀ ਨੇ ਸਾਲ 2014 ਵਿੱਚ ਭਾਰਤ ਵਿੱਚ ਕੰਮ ਸ਼ੁਰੂ ਕੀਤਾ ਤੇ ਸਾਲ 2015 ਤੋਂ ਪੈਸਾ ਭੇਜਣਾ ਸ਼ੁਰੂ ਕਰ ਦਿੱਤਾ। ਕੰਪਨੀ ਨੇ ਤਿੰਨ ਵਿਦੇਸ਼ੀ ਆਧਾਰਤ ਸੰਸਥਾਵਾਂ 5551.27 ਦੇ ਬਰਾਬਰ ਵਿਦੇਸ਼ੀ ਕਰੰਸੀ ਇਨਵੈਸਟ ਕੀਤੀ, ਜਿਸ ਵਿੱਚ ਰਾਇਲਟੀ ਦੀ ਆੜ ਵਿੱਚ ਇੱਕ ਸ਼ਾਓਮੀ ਗਰੁੱਪ ਇਕਾਈ ਸ਼ਾਮਲ ਹੈ। ਰਾਇਲਟੀ ਦੇ ਨਾਂ ‘ਤੇ ਇੰਨੀ ਵੱਡੀ ਰਕਮ ਕੰਪਨੀ ਦੇ ਚੀਨੀ ਗਰੁੱਪ ਦੀਆਂ ਸੰਸਥਾਵਾਂ ਦੇ ਹੁਕਮ ‘ਤੇ ਭੇਜੀ ਗਈ ਸੀ। ਹੋਰ ਦੋ ਯੂ.ਐੱਸ. ਆਧਾਰਤ ਗੈਰ-ਸੰਬੰਧਤ ਸੰਸਥਾਵਾਂ ਨੂੰ ਕਰੋੜਾਂ ਰੁਪਏ ਦੀ ਰਕਮ ਵੀ ਸ਼ਾਓਮੀ ਗਰੁੱਪ ਦੀਆਂ ਸੰਸਥਾਵਾਂ ਦੇ ਆਖਰੀ ਲਾਭ ਲਈ ਸੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਸ਼ਾਓਮੀ ਇੰਡੀਆ, MI ਨੇ ਬ੍ਰਾਂਡ ਨਾਂ ਦੇ ਤਹਿਤ ਭਾਰਤ ਵਿੱਚ ਮੋਬਾਈਲ ਫੋਨ ਯੂਜ਼ਰਸ ਦਾ ਇੱਕ ਵੱਡੇ ਹਿੱਸੇ ‘ਤੇ ਕਬਜ਼ਾ ਕੀਤਾ ਹੋਇਆ ਹੈ। ਸ਼ਾਓਮੀ ਇੰਡੀਆ ਪੂਰੀ ਤਰ੍ਹਾਂ ਤੋਂ ਚੀਨੀ ਵੱਲੋਂ ਬਣਾਏ ਗਏ ਮੋਬਾਈਲ ਸੈੱਟ ਤੇ ਹੋਰ ਉਤਪਾਦ ਭਾਰਤ ਵਿੱਚ ਨਿਰਮਾਤਾਵਾਂ ਤੋਂ ਖਰੀਦਦਾ ਹੈ। ਸ਼ਾਓਮੀ ਇੰਡੀਆ ਨੇ ਉਨ੍ਹਾਂ ਤਿੰਨ ਵਿਦੇਸ਼ੀ ਆਧਾਰਤ ਸੰਸਥਾਵਾਂ ਤੋਂ ਕੋਈ ਸੇਵਾ ਨਹੀਂ ਲਈ ਹੈ, ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਰਕਮ ਟਰਾਂਸਫਰ ਕੀਤੀ ਗਈ ਹੈ। ਕੰਪਨੀ ਨੇ ਰਾਇਲਟੀ ਦੇ ਨਾਂ ‘ਤੇ ਗੈਰ-ਕਾਨੂੰਨੀ ਤਰੀਕੇ ਨਾਲ ਇਥੋਂ ਕਮਾਈ ਗਈ ਰਕਮ ਨਾ ਸਿਰਫ ਦੇਸ਼ ਤੋਂ ਬਾਹਰ ਭੇਜੀ, ਸਗੋਂ ਫੇਮਾ ਦੀ ਉਲੰਘਣਾ ਕਰਦੇ ਹੋਏ ਇਥੇ ਕਰੋੜਾਂ ਰੁਪਏ ਦਾ ਨਿਵੇਸ਼ ਵੀ ਕੀਤਾ। ਹੈਰਾਨੀ ਦੀ ਗੱਲ਼ ਹੈ ਕਿ ਕੰਪਨੀ ਨੇ ਵਿਦੇਸ਼ਾਂ ਵਿੱਚ ਪੈਸਾ ਭੇਜਣ ਸਮੇਂ ਬੈਂਕਾਂ ਨੂੰ ਭਰਮਾਊ ਜਾਣਕਾਰੀ ਵੀ ਦਿੱਤੀ।