ਪੰਜਾਬ ਪੁਲਿਸ ਨੇ ਸੂਬੇ ਦੀਆਂ ਧਾਰਮਿਕ ਥਾਵਾਂ ਦੀ ਸੁਰੱਖਿਆ ਵਿਵਸਥਾ ਪੁਖਤਾ ਕਰਨ ਦੇ ਮਕਸਦ ਨਾਲ ਬੀਤੇ ਦੋ ਦਿਨ ਵਿਆਪਕ ਪੱਧਰ ‘ਚ ਜਾਂਚ ਮੁਹਿੰਮ ਚਲਾਈ। ਧਾਰਮਿਕ ਸੰਸਥਾਵਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਗਈ। ਪ੍ਰਬੰਧਕਾਂ ਨੂੰ ਪ੍ਰਵੇਸ਼ ਦੁਆਰ ‘ਤੇ ਚੌਕੀਦਾਰ, ਸੁਰੱਖਿਆ ਮੁਲਾਜ਼ਮ ਤੇ ਗਾਰਡ ਤਾਇਨਾਤ ਕਰਨ ਦੀ ਸਲਾਹ ਵੀ ਦਿੱਤੀ।
ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ਾਂ ‘ਤੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿਚ ਦੋ ਦਿਨ ਇਹ ਜਾਂਚ ਮੁਹਿੰਮ ਚਲਾਈ ਗਈ। ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਕਿਹਾ ਕਿ ਸੀਪੀ/ਐੱਸਐੱਸਪੀ ਨੂੰ ਹਦਾਇਤ ਦਿੱਤੀ ਹੈ ਕਿ ਉਹ ਆਪਣੇ ਅਧਿਕਾਰ ਖੇਤਰ ਦੀਆਂ ਸਾਰੀਆਂ ਧਾਰਮਿਕ ਥਾਵਾਂ ਜਿਨ੍ਹਾਂ ਵਿਚ ਮੰਦਰ-ਗੁਰਦੁਆਰਾ, ਚਰਚ ਤੇ ਮਸਜਿਦ ਸ਼ਾਮਲ ਹਨ, ਦਾ ਦੌਰਾ ਕਰਕੇ ਜ਼ਰੂਰੀ ਗਿਣਤੀ ਵਿਚ ਟੀਮਾਂ ਤਾਇਨਾਤ ਕਰਨ। ਨਾਲ ਹੀ ਪੁਜਾਰੀਆਂ ਤੇ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਨਾਲ ਸੁਰੱਖਿਆ ਸਮੀਖਿਆ ਦੀ ਮੀਟਿੰਗ ਵੀ ਕਰੇ।
ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਕਿਹਾ ਕਿ ਗਜ਼ਟਿਡ ਰੈਂਕ ਦੇ ਅਧਿਕਾਰੀਆਂ ਨੂੰ ਸਾਰੇ ਧਾਰਮਿਕ ਸਮੂਹਾਂ ਜਿਵੇਂ ਸਤਕਾਰ ਕਮੇਟੀ ਤੇ ਸ਼ਿਵਸੈਨਾ ਨੇਤਾਵਾਂ ਨਾਲ ਮੀਟਿੰਗ ਕਰਨ ਬਾਰੇ ਕਿਹਾ ਗਿਆ। ਪੁਲਿਸ ਟੀਮਾਂ ਨੂੰ ਹਦਾਇਤ ਦਿੰਦੇ ਹੋਏ ਸਾਰੀਆਂ ਧਾਰਮਿਕ ਥਾਵਾਂ ‘ਤੇ ਸੀਸੀਟੀਵੀ ਕੈਮਰੇ ਲਗਾਉਣਾ ਨਿਸ਼ਚਿਤ ਕਰਨ ਨੂੰ ਕਿਹਾ। ਇਸ ਤੋਂ ਇਲਾਵਾ ਚੌਕੀਦਾਰ, ਸੁਰੱਖਿਆ ਗਾਰਡ ਵੱਲੋਂ ਨਿਗਰਾਨੀ ਕੀਤੀ ਜਾਵੇ।
ਜਾਂਚ ਮੁਹਿੰਮ ਵਿਚ 4000 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਲਗਭਗ 698 ਪੁਲਿਸ ਟੀਮਾਂ ਨੇ ਸੂਬੇ ਭਰ ਵਿਚ 16118 ਗੁਰਦੁਆਰਿਆਂ, 4263 ਮੰਦਰ, 1930 ਚਰਚ ਤੇ 777 ਮਸਜਿਦਾਂ ਦੀ ਜਾਂਚ ਕੀਤੀ। ਜਾਂਚ ਮੁਹਿੰਮ ਦੀ ਨਿਗਰਾਨੀ ਆਈਜੀ-ਐੱਸਪੀ ਵੱਲੋਂ ਖੁਦ ਕੀਤੀ ਗਈ। ਸਾਰੀਆਂ ਧਾਰਮਿਕ ਸੰਸਥਾਵਾਂ ਦੀ ਪ੍ਰਬੰਧਕ ਕਮੇਟੀਆਂ ਤੋਂ ਆਪਣੇ ਧਾਰਮਿਕ ਖੇਤਰਾਂ ਵਿਚ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਚੌਕਸੀ ਵਰਤਣ ਦੀ ਅਪੀਲ ਕੀਤੀ ਗਈ।
ਇਹ ਵੀ ਪੜ੍ਹੋ : ਮੈਨਪੁਰੀ: ਭਤੀਜੇ ਨੇ ਤਾਏ ਤੇ ਕਜ਼ਨ ਭਰਾ ਸਣੇ ਤਿੰਨ ਨੂੰ ਮਾਰੀ ਗੋ.ਲੀ, ਇਕੋ ਹੀ ਪਰਿਵਾਰ ਦੇ 3 ਜੀਆਂ ਦੀ ਮੌ.ਤ
ਨਾਲ ਹੀ ਹਫਤੇ ਵਿਚ ਇਕ ਵਾਰ ਸੀਸੀਟਵੀ ਕੈਮਰਿਆਂ ਦੀ ਜਾਂਚ ਕਰਨ ਬਾਰੇ ਕਿਹਾ ਗਿਆ ਤਾਂ ਕਿ ਉਨ੍ਹਾਂ ਦੇ ਠੀਕ /ਖਰਾਬ ਹੋਣ ਦਾ ਪਤਾ ਲੱਗ ਸਕੇ। ਜ਼ਿਕਰਯੋਗ ਹੈ ਕਿ ਸੀਪੀ/ਐੱਸਐੱਸਪੀ ਨੂੰ ਸਮਾਜ ਵਿਰੋਧੀ ਤੱਤਾਂ ‘ਤੇ ਨਿਗਰਾਨੀ ਵਧਾਉਣ ਲਈ ਧਾਰਮਿਕ ਥਾਵਾਂ ਦੇ ਆਸ-ਪਾਸ ਪੁਲਿਸ ਗਸ਼ਤ ਵਧਾਉਣ ਦੇ ਨਿਰਦੇਸ਼ ਦਿਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: