ਪਟਿਆਲਾ ‘ਚ 70 ਸਾਲਾ ਵਿਅਕਤੀ ਨੇ ਆਪਣੇ ਪਿਤਾ ਦਾ ਦੋਸਤ ਹੋਣ ਦਾ ਬਹਾਨਾ ਲਾ ਕੇ 11 ਸਾਲਾ ਲੜਕੀ ਨਾਲ ਸ਼ਰਮਨਾਕ ਕਾਰਾ ਕੀਤਾ। ਥਾਣਾ ਬਖਸ਼ੀਵਾਲਾ ਦੀ ਪੁਲਸ ਨੇ ਪੀੜਤ ਲੜਕੀ ਦੀ ਮਾਂ ਦੇ ਬਿਆਨਾਂ ‘ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਰਾਮ ਬਚਨ ਵਜੋਂ ਹੋਈ ਹੈ।
ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਉਸ ਦੀ 11 ਸਾਲਾ ਬੇਟੀ 19 ਅਕਤੂਬਰ 2022 ਨੂੰ ਸ਼ਾਮ ਕਰੀਬ 6 ਵਜੇ ਮੁਹੱਲੇ ‘ਚ ਖੇਡਣ ਗਈ ਸੀ। ਜਦੋਂ ਉਹ ਵਾਪਸ ਆਈ ਤਾਂ ਉਹ ਰੋ ਰਹੀ ਸੀ ਅਤੇ ਬਹੁਤ ਘਬਰਾਈ ਹੋਈ ਸੀ। ਪੁੱਛਣ ‘ਤੇ ਲੜਕੀ ਨੇ ਦੱਸਿਆ ਕਿ ਖੇਡਦੇ ਹੋਏ ਜਦੋਂ ਉਹ ਇਲਾਕੇ ‘ਚ ਸਥਿਤ ਇਕ ਕਰਿਆਨੇ ਦੀ ਦੁਕਾਨ ਤੋਂ ਖਾਣ-ਪੀਣ ਦਾ ਸਾਮਾਨ ਲੈਣ ਗਈ ਤਾਂ ਉਸ ਨੂੰ ਉਥੇ ਇਕ ਬਜ਼ੁਰਗ ਅੰਕਲ ਮਿਲੇ।
ਉਸ ਨੇ ਆਪਣਾ ਨਾਂ ਰਾਮ ਬਚਨ ਦੱਸਿਆ ਅਤੇ ਕਿਹਾ ਕਿ ਉਹ ਉਸ ਦੇ ਪਿਤਾ ਦਾ ਦੋਸਤ ਹੈ। ਬਾਅਦ ‘ਚ ਬਜ਼ੁਰਗ ਬੱਚੀ ਨੂੰ ਖਾਣ-ਪੀਣ ਦਾ ਲਾਲਚ ਦੇ ਕੇ ਆਪਣੇ ਨਾਲ ਖਾਲੀ ਘਰ ‘ਚ ਲੈ ਗਿਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਇਸ ਬਿਆਨ ਦੇ ਆਧਾਰ ‘ਤੇ ਪੁਲਿਸ ਨੇ ਦੋਸ਼ੀ ਬਜ਼ੁਰਗ ਵਿਅਕਤੀ ਖਿਲਾਫ ਜਬਰ-ਜ਼ਨਾਹ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮੁਤਾਬਕ ਘਟਨਾ ਦੇ ਕੁਝ ਘੰਟਿਆਂ ‘ਚ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਵੀਡੀਓ ਲਈ ਕਲਿੱਕ ਕਰੋ -: