ਆਰਬੀਆਈ ਨੇ ਇਹ ਜਾਣਕਾਰੀ ਦਿੱਤੀ ਹੈ ਕਿ 19 ਮਈ 2023 ਨੂੰ 2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਦੇ ਐਲਾਨ ਤੋਂ ਬਾਅਦ 30 ਜੂਨ 2023 ਤੱਕ ਬੈਂਕਿੰਗ ਸਿਸਟਮ ਵਿਚ 2.72 ਲੱਖ ਕਰੋੜ ਰੁਪਏ ਦੇ 2000 ਰੁਪਏ ਦੇ ਨੋਟ ਵਾਪਸ ਆ ਚੁੱਕੇ ਹਨ। ਆਰਬੀਆਈ ਨੇ ਕਿਹਾ ਕਿ ਹੁਣ ਸਿਰਫ 84000 ਕਰੋੜ ਰੁਪਏ ਦੇ ਹੀ 2000 ਰੁਪਏ ਦੇ ਨੋਟ ਸਰਕੂਲੇਸ਼ਨ ਵਿਚ ਬਚੇ ਹਨ।
ਹੋਰ ਜਾਣਕਾਰੀ ਦਿੰਦਿਆਂ ਆਰਬੀਆਈ ਨੇ ਦੱਸਿਆ ਕਿ ਬੈਂਕਾਂ ਤੋਂ ਜੋ ਡਾਟਾ ਹਾਸਲ ਹੋਇਆ ਹੈ ਉਸ ਮੁਤਾਬਕ 19 ਮਈ 2023 ਤੋਂ ਲੈ ਕੇ 30 ਜੂਨ 2023 ਤੱਕ ਕੁੱਲ 2.72 ਲੱਖ ਕਰੋੜ ਰੁਪਏ ਦੀ ਕੀਮਤ ਦੇ 2000 ਰੁਪਏ ਦੇ ਨੋਟਸ ਬੈਂਕਿੰਗ ਸਿਸਟਮ ਵਿਚ ਵਾਪਸ ਆ ਚੁੱਕੇ ਹਨ ਤੇ ਹੁਣ ਸਿਰਫ 0.84 ਲੱਖ ਕਰੋੜ ਯਾਨੀ 84000 ਕਰੋੜ ਰੁਪਏ ਦੇ ਵੈਲਿਊ ਦੇ ਨੋਟ ਹੀ ਸਰਕੂਲੇਸ਼ਨ ਵਿਚ ਬਚੇ ਹਨ। 30 ਸਤੰਬਰ 2023 ਇਨ੍ਹਾਂ ਨੋਟਾਂ ਨੂੰ ਐਕਸਚੇਂਜ ਜਾਂ ਜਮ੍ਹਾ ਕਰਨ ਦੀ ਆਖਰੀ ਤਰੀਕ ਹੈ।
ਇਹ ਵੀ ਪੜ੍ਹੋ : CM ਮਾਨ ਦਾ ਕੈਪਟਨ ਨੂੰ ਕਰਾਰਾ ਜਵਾਬ-‘ਤੁਸੀਂ ਹਮੇਸ਼ਾ ਪੰਜਾਬੀਆਂ ਦੀ ਪਿੱਠ ‘ਚ ਛੁਰਾ ਮਾਰਿਆ’
ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਖਰੀ ਸਮੇਂ ‘ਤੇ ਕਿਸੇ ਵੀ ਭੀੜ ਤੋਂ ਬਚਣ ਲਈ ਆਪਣੇ 2000 ਰੁਪਏ ਦੇ ਬੈਂਕ ਨੋਟ ਜਮ੍ਹਾ ਕਰਨ ਜਾਂ ਬਦਲਾਉਣ ਲਈ ਅਗਲੇ ਤਿੰਨ ਮਹੀਨਿਆਂ ਦੀ ਵਰਤੋਂ ਕਰਨ। ਲੋਕ ਆਰਬੀਆਈ ਦੀਆਂ ਬੈਂਕ ਸ਼ਾਖਾਵਾਂ ਅਤੇ ਖੇਤਰੀ ਸ਼ਾਖਾਵਾਂ ਵਿੱਚ ਆਪਣੇ 2,000 ਰੁਪਏ ਦੇ ਨੋਟ ਬਦਲ ਸਕਦੇ ਹਨ ਜਾਂ ਜਮ੍ਹਾ ਕਰ ਸਕਦੇ ਹਨ। ਇੱਕ ਗੈਰ-ਖਾਤਾ ਧਾਰਕ ਵੀ ਕਿਸੇ ਵੀ ਬੈਂਕ ਸ਼ਾਖਾ ਵਿੱਚ ਇੱਕ ਸਮੇਂ ਵਿੱਚ 20,000 ਰੁਪਏ ਦੀ ਸੀਮਾ ਤੱਕ 2000 ਰੁਪਏ ਦੇ ਬੈਂਕ ਨੋਟ ਬਦਲ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: