ਕ੍ਰਿਪਟੋਕਰੰਸੀ ਦੇ ਦੀਵਾਨਿਆਂ ਲਈ ਮਾੜੀ ਖਬਰ ਹੈ। ਦੁਨੀਆ ਦੇ ਸਭ ਤੋਂ ਵੱਡੇ ਕ੍ਰਿਪਟੋ ਐਕਸਚੇਂਜਾਂ ‘ਚੋਂ ਐੱਫ.ਟੀ.ਐਕਸ ਨੇ ਸ਼ੁੱਕਰਵਾਰ ਨੂੰ ਦੀਵਾਲੀਆਪਨ ਐਲਾਨ ਕਰਨ ਲਈ ਅਰਜ਼ੀ ਦਿੱਤੀ। ਲੋਕ ਅਜੇ ਇਸ ਝਟਕੇ ਤੋਂ ਉਭਰੇ ਵੀ ਨਹੀਂ ਸਨ ਕਿ ਗਾਹਕਾਂ ਦੇ 100 ਕਰੋੜ ਡਾਲਰ ਤੋਂ (ਕਰੀਬ 8054 ਕਰੋੜ ਰੁਪਏ) ਐਕਸਚੇਂਜ ਤੋਂ ਗਾਇਬ ਹੋਣ ਦਾ ਖੁਲਾਸਾ ਹੋਇਆ ਹੈ।
ਇਕ ਰਿਪੋਰਟ ਮੁਤਾਬਕ ਐਕਸਚੇਂਜ ਦੇ ਬਾਨੀ ਸੈਮ ਬੈਂਕਮੈਨ ਨੇ ਬਿਨਾਂ ਕਿਸੇ ਨੂੰ ਦੱਸੇ ਐੱਫ.ਟੀ.ਐਕਸ ਤੋਂ ਇਹ ਰਕਮ ਆਪਣੀ ਵਪਾਰਕ ਕੰਪਨੀ ਅਲਮੇਡਾ ਰਿਸਰਚ ਨੂੰ ਭੇਜ ਦਿੱਤੀ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਸ ਕੁੱਲ ਰਕਮ ਦੇ ਟਰਾਂਸਫਰ ਤੋਂ ਬਾਅਦ ਹੀ ਗਾਹਕਾਂ ਦੇ ਫੰਡਾਂ ਦਾ ਇਕ ਵੱਡਾ ਹਿੱਸਾ ਗਾਇਬ ਹੈ। ਕੁਝ ਲੋਕਾਂ ਦਾ ਦਾਅਵਾ ਹੈ ਕਿ 1.7 ਅਰਬ ਡਾਲਰ (13,600 ਕਰੋੜ ਰੁਪਏ) ਗਾਇਬ ਹਨ। ਜਦਕਿ ਕੁਝ ਦਾ ਦਾਅਵਾ ਹੈ ਕਿ ਇਹ ਰਕਮ 100 ਕਰੋੜ ਡਾਲਰ ਤੋਂ 200 ਕਰੋੜ ਡਾਲਰ ਦੇ ਦਰਮਿਆਨ ਹੈ।
ਰਿਪੋਰਟ ਮੁਤਾਬਕ ਫੰਡ ਗਾਇਬ ਹੋਣ ਦਾ ਪਤਾ ਪਿਛਲੇ ਐਤਵਾਰ ਨੂੰ ਬੈਂਕਮੈਨ-ਫ੍ਰਾਈਡ ਦੇ ਦੂਜੇ ਸੀਨੀਅਰ ਅਧਿਕਾਰੀਆਂ ਨਾਲ ਸਾਂਝੇ ਕੀਤੇ ਗਏ ਰਿਕਾਰਡਾਂ ਤੋਂ ਲੱਗਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਰਿਕਾਰਡਾਂ ਨਾਲ ਮੌਜੂਦਾ ਸਥਿਤੀ ਦਾ ਪਤਾ ਲੱਗ ਗਿਆ ਹੈ।
ਰਿਪੋਰਟ ਦੀ ਜਾਣਕਾਰੀ ਐੱਫ.ਟੀ.ਐਕਸ ‘ਚ ਸੀਨੀਅਰ ਅਹੁਦਿਆਂ ‘ਤੇ ਕੰਮ ਕਰਨ ਵਾਲੇ ਲੋਕਾਂ ਨੇ ਦਿੱਤੀ ਹੈ, ਜੋ ਇਸ ਹਫਤੇ ਤੱਕ ਐਕਸਚੇਂਜ ‘ਚ ਕੰਮ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਉੱਚ ਅਧਿਕਾਰੀਆਂ ਨੇ ਉਨ੍ਹਾਂ ਨੂੰ ਕੰਪਨੀ ਦੀ ਮਾਲੀ ਹਾਲਤ ਬਾਰੇ ਜਾਣਕਾਰੀ ਦਿੱਤੀ ਹੈ।
ਐੱਫ.ਟੀ.ਐਕਸ ‘ਤੇ ਉਦੋਂ ਤੱਕ ਸਭ ਕੁਝ ਠੀਕ ਚੱਲ ਰਿਹਾ ਸੀ ਜਦੋਂ ਤੱਕ ਉਸ ਨੇ ਆਪਣੇ ਵਿਰੋਧੀ ਐਕਸਚੇਂਜ ਬਿਨੈਂਸ ਨੂੰ ਖਰੀਦਣ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਇਹ ਡੀਲ ਅਸਫਲ ਰਹੀ ਅਤੇ ਕੰਪਨੀ ਦੀ ਵਿੱਤੀ ਸਿਹਤ ‘ਤੇ ਮਾੜਾ ਅਸਰ ਪਿਆ। ਇਸ ਤੋਂ ਬਾਅਦ ਇਸ ਹਫਤੇ ਦੀ ਸ਼ੁਰੂਆਤ ‘ਚ ਗਾਹਕਾਂ ਨੇ ਵੱਡੀ ਗਿਣਤੀ ‘ਚ ਪੈਸੇ ਕਢਵਾਉਣੇ ਸ਼ੁਰੂ ਕਰ ਦਿੱਤੇ। ਐਕਸਚੇਂਜ ਇਸ ਤੋਂ ਉਭਰ ਨਹੀਂ ਸਕਿਆ ਅਤੇ ਪੂਰੀ ਤਰ੍ਹਾਂ ਨਾਲ ਢਹਿ ਗਿਆ।
ਇਹ ਵੀ ਪੜ੍ਹੋ : ਕੋਹਲੀ ਦੇ ਨਾਂ ਇਤਿਹਾਸਕ ਰਿਕਾਰਡ, T20 WC ‘ਚ 2 ਵਾਰ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਪਹਿਲਾ ਬੱਲੇਬਾਜ਼
ਰਿਪੋਰਟ ਮੁਤਾਬਕ ਬੈਂਕਮੈਨ ਨੇ ਕਿਹਾ ਹੈ ਕਿ ਉਹ ਇਸ 10 ਅਰਬ ਡਾਲਰ ਦੇ ਟਰਾਂਸਫਰ ਦੀ ਗਲਤ ਤਸਵੀਰ ਪੇਸ਼ ਕਰਨ ਦੇ ਤਰੀਕੇ ਨਾਲ ਅਸਹਿਮਤ ਹਨ। ਇਹ ਰਕਮ ਸੀਕ੍ਰੇਟ ਤਰੀਕੇ ਨਾਲ ਟਰਾਂਸਫਰ ਨਹੀਂ ਕੀਤੀ ਗਈ ਹੈ। ਬੈਂਕਮੈਨ ਨੇ ਸ਼ੁੱਕਰਵਾਰ ਨੂੰ ਇਕ ਟਵੀਟ ‘ਚ ਕਿਹਾ ਕਿ ਉਹ ਦੇਖ ਰਹੇ ਹਨ ਕਿ ਐੱਫ.ਟੀ.ਐਕਸ ‘ਚ ਕੀ ਹੋ ਗਿਆ ਸੀ ਇਸ ਦੀ ਜਾਂਚ ਕਰ ਰਿਹਾ ਸੀ। ਉਹ ਇਸ ਹਫ਼ਤੇ ਦੇ ਸ਼ੁਰੂ ‘ਚ ਵਾਪਰੀਆਂ ਚੀਜ਼ਾਂ ਨੂੰ ਲੈ ਕੇ ਬਹੁਤ ਹੈਰਾਨ ਹੈ। ਬੈਂਕਮੈਨ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਪੂਰੀਆਂ ਘਟਨਾਵਾਂ ‘ਤੇ ਇੱਕ ਪੂਰੀ ਪੋਸਟ ਲਿਖਣਗੇ।
ਵੀਡੀਓ ਲਈ ਕਲਿੱਕ ਕਰੋ -: