ਪੰਜਾਬ ਦੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿਚ ਰਜਵਾਹੇ ਵਿਚ ਨਹਾਉਂਦੇ ਸਮੇਂ 9 ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਆਰੀਅਨ ਵਾਸੀ ਗੁਰੂ ਨਾਨਕ ਨਗਰ ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ। ਆਰੀਅਨ ਚੌਥੀ ਕਲਾਸ ਵਿਚ ਪੜ੍ਹਦਾ ਸੀ।
ਮਿਲੀ ਜਾਣਕਾਰੀ ਮੁਤਾਬਕ ਮੰਡੀ ਗੋਬਿੰਦਗੜ੍ਹ ਦੇ ਅਜਨਾਵੀ ਪਿੰਡ ਵਿਚ ਰਜਵਾਹਾ ਨਿਕਲਦਾ ਹੈ। ਇਹ ਕਾਫੀ ਡੂੰਘਾ ਹੈ। ਗਰਮੀ ਵਿਚ ਇਥੇ ਬੱਚੇ ਤੇ ਨੌਜਵਾਨ ਜਾਨ ‘ਤੇ ਖੇਡ ਕੇ ਨਹਾਉਂਦੇ ਹਨ। ਅੱਜ ਆਰੀਅਨ ਆਪਣੇ ਗੁਆਂਢ ਵਿਚ ਰਹਿੰਦੇ ਬੱਚੇ ਨਾਲ ਨਹਾਉਣ ਗਿਆ ਸੀ। ਬੱਚੇ ਛਲਾਂਗਾਂ ਲਗਾ ਕੇ ਰਜਵਾਹੇ ਵਿਚ ਨਹਾ ਰਹੇ ਸਨ।
ਇਸੇ ਦਰਮਿਆਨ ਨਹਾਉਂਦੇ ਸਮੇਂ ਆਰੀਅਨ ਪਾਣੀ ਦੇ ਤੇਜ਼ ਵਹਾ੍ ਵਿਚ ਰੁੜ੍ਹ ਗਿਆ। ਬੱਚਿਆਂ ਨੇ ਸ਼ੋਰ ਮਚਾਇਆ। ਜਦੋਂ ਤੱਕ ਲੋਕਾਂ ਨੇ ਇਕੱਠੇ ਹੋ ਕੇ ਉਸ ਨੂੰ ਬਾਹਰ ਕੱਢਿਆ, ਉਦੋਂ ਤੱਕ ਆਰੀਅਨ ਦੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਣ ਦੇ ਬਾਅਦ ਮੰਡੀ ਗੋਬਿੰਦਗੜ੍ਹ ਪੁਲਿਸ ਮੌਕੇ ‘ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਹੁਣ ਤੋਂ ਪੂਰੇ ਨਾਂ ਨਾਲ ਜਾਣੀ ਜਾਵੇਗੀ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ
ਆਰੀਅਨ 2 ਭੈਣਾਂ ਦਾ ਇਕਲੌਤਾ ਭਰਾ ਸੀ ਤੇ ਮਜ਼ਦੂਰ ਪਰਿਵਾਰ ਨਾਲ ਸਬੰਧ ਰੱਖਦਾ ਸੀ। ਆਰੀਅਨ ਦੀ ਮੌਤ ਦੇ ਬਾਅਦ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਨਹਿਰਾਂ ਤੇ ਰਜਵਾਹਿਆਂ ਵਿਚ ਨਹਾਉਂਦੇ ਸਮੇਂ ਹੋਣ ਵਾਲੀਆਂ ਘਟਨਾਵਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਨਹਿਰਾਂ ਤੇ ਰਜਵਾਹਿਆਂ ‘ਚ ਨਹਾਉਣ ‘ਤੇ ਪੂਰੀ ਪਾਬੰਦੀ ਲਗਾਈ ਗਈ ਹੈ। ਇਸ ਦੇ ਬਾਵਜੂਦ ਸ਼ਰੇਆਮ ਉਲੰਘਣਾ ਹੁੰਦੀ ਹੈ। ਦੇਖਿਆ ਜਾਂਦਾ ਹੈ ਕਿ ਨਹਿਰਾਂ ਤੇ ਰਜਵਾਹਿਆਂ ਵਿਚ ਬੱਚੇ ਤੇ ਨੌਜਵਾਨ ਨਹਾਉਂਦੇ ਰਹਿੰਦੇ ਹਨ। ਕੋਈ ਵੀ ਪੁਲਿਸ ਜਾਂ ਪ੍ਰਸ਼ਾਸਨਿਕ ਅਧਿਕਾਰੀ ਇਨ੍ਹਾਂ ਖਿਲਾਫ ਸਖਤ ਕਦਮ ਨਹੀਂ ਚੁੱਕਦਾ।
ਵੀਡੀਓ ਲਈ ਕਲਿੱਕ ਕਰੋ -: