ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿਚ ਇਕ ਕਾਰ ਖੰਭੇ ਨਾਲ ਟਕਰਾ ਕੇ ਪਲਟ ਗਈ। ਕੂਥਲ ਕਲਾਂ ਪਿੰਡ ਵਿਚ ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਨੂੰ ਹੋਏ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ। 2 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ 3 ਨੇ ਊਨਾ ਦੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕਾਂ ਵਿਚੋਂ 4 ਲੋਕ ਊਨਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਹਨ ਜਦੋਂ ਕਿ ਇਕ ਪੰਜਾਬ ਦੇ ਰੋਪੜ ਜ਼ਿਲ੍ਹੇ ਦਾ ਰਹਿਣ ਵਾਲਾ ਸੀ।
ਹਾਦਸੇ ਵਿਚ ਕਾਰ ਚਾਲਕ ਵਿਸ਼ਾਲ ਚੌਧਰੀ ਪੁੱਤਰ ਬਲਦੇਵ ਸਿੰਘ ਨਿਵਾਸੀ ਮਜਾਰਾ, ਰਾਜਨ ਜਸਪਾਲ ਪੁੱਤਰ ਕੁਲਦੀਪ ਸਿੰਘ ਵਾਸੀ ਸਲੋਹ, ਅਮਨ ਪੁੱਤਰ ਨੰਦ ਲਾਲ ਵਾਸੀ ਸਲੋਹ ਜ਼ਿਲ੍ਹਾ ਊਨਾ, ਸਿਮਰਨਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਹਾਜੀਪੁਰ ਤਹਿਸੀਲ ਨੰਗਲ ਜ਼ਿਲ੍ਹਾ ਰੂਪਨਗਰ ਪੰਜਾਬ ਦੀ ਮੌਤ ਹੋ ਗਈ। ਅੰਸ਼ੂ ਪੁੱਤਰ ਵਿਜੇ ਕੁਮਾਰ ਵਾਰਡ ਨੰਬਰ 7 ਸੰਤੋਸ਼ਗੜ੍ਹ ਨੇ ਹਾਦਸੇ ਸਬੰਧੀ ਪੁਲਿਸ ਨੂੰ ਬਿਆਨ ਦਿੱਤਾ ਕਿ ਕਾਰ ਨੂੰ ਵਿਸ਼ਾਲ ਚੌਧਰੀ ਚਲਾ ਰਿਹਾ ਸੀ। ਗੱਡੀ ਬੇਕਾਬੂ ਹੋ ਕੇ ਉਲਟੀ ਦਿਸ਼ਾ ਵਿਚ ਜਾ ਕੇ ਇਕ ਖੰਭੇ ਨਾਲ ਟਕਰਾਉਣ ਦੇ ਬਾਅਦ ਹੇਠਾਂ ਖੇਤ ਵਿਚ ਪਲਟ ਗਈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਹਾਦਸਾ ਇੰਨਾ ਭਿਆਨਕ ਸੀ ਕਿ 2 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸਪੀ ਊਨਾ ਅਰਜਿਤ ਸੇਨ ਨੇ ਦੱਸਿਆ ਕਿ ਕਾਰ ਦੁਰਘਟਨਾ ਵਿਚ 5 ਨੌਜਵਾਨਾਂ ਦੀ ਮੌਤ ਹੋਈ ਹੈ। ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।