ਦਿੱਲੀ ਦੇ ਕੰਝਾਵਾਲਾ ਕੇਸ ਦੇ ਦੋਸ਼ੀਆਂ ਨੂੰ ਵੀਰਵਾਰ (5 ਜਨਵਰੀ) ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਕਾਰਨਾਂ ਕਰਕੇ ਸਾਰੇ ਦੋਸ਼ੀਆਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਰੋਹਿਣੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਸ਼ੀਆਂ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਦਿੱਲੀ ਪੁਲਿਸ ਨੇ ਪੰਜ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ।
5 ਦਿਨ ਦਾ ਰਿਮਾਂਡ ਲੈਣ ਲਈ ਦਿੱਲੀ ਪੁਲਿਸ ਨੇ ਕਿਹਾ ਕਿ ਜਾਂਚ ਨੂੰ ਅੱਗੇ ਵਧਾਉਣਾ ਹੈ। ਦੋਸ਼ੀਆਂ ਨੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਹੁਣ ਅਸਲ ਤੱਥ ਸਾਹਮਣੇ ਆ ਰਹੇ ਹਨ। ਅਦਾਲਤ ਨੇ ਸਾਰੇ ਪੰਜਾਂ ਦੋਸ਼ੀਆਂ ਦੀ ਹਾਜ਼ਰੀ ਲਗਵਾਈ ਅਤੇ ਪੁੱਛਿਆ ਕਿ ਕੀ ਕੋਈ ਸੱਟ ਲੱਗੀ ਹੈ, ਇਸ ਦਾ ਜਵਾਬ ਨਹੀਂ ਮਿਲਿਆ।
ਅਦਾਲਤ ਵਿੱਚ ਦੋਸ਼ੀ ਮਨੋਜ ਦੇ ਵਕੀਲ ਨੇ ਕਿਹਾ ਕਿ ਉਹ ਕਾਰ ਵਿੱਚ ਪਿੱਛੇ ਬੈਠਾ ਸੀ, ਇਸ ਘਟਨਾ ਵਿੱਚ ਉਸ ਦੀ ਕੋਈ ਭੂਮਿਕਾ ਨਹੀਂ ਸੀ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਇਹ 31 ਦਸੰਬਰ ਦੀ ਰਾਤ ਦੀ ਘਟਨਾ ਹੈ। ਮ੍ਰਿਤਕਾ ਨੂੰ ਕਾਰ 13 ਕਿਲੋਮੀਟਰ ਤੱਕ ਘਸੀਟ ਕੇ ਲੈ ਗਈ। ਪਹਿਲਾਂ ਦੀਪਕ ਨੇ ਦੱਸਿਆ ਸੀ ਕਿ ਉਹ ਡਰਾਈਵਰ ਸੀ, ਪਰ ਉਹ ਗਲਤ ਸੀ। ਇਸ ਮਾਮਲੇ ਵਿੱਚ ਦੋ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ। ਮਤਲਬ ਹੁਣ ਇਸ ਮਾਮਲੇ ‘ਚ ਕੁੱਲ 7 ਦੋਸ਼ੀ ਹਨ।
ਇਹ ਵੀ ਪੜ੍ਹੋ : ਅਫਗਾਨਿਸਤਾਨ ‘ਚ ਪਾਕਿਸਤਾਨੀ ਫੌਜ ਦੀ ਏਅਰਸਟ੍ਰਾਈਕ, ਤਾਲਿਬਾਨ ਦੇ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ
ਪੁਲਿਸ ਨੇ ਦੱਸਿਆ ਕਿ ਇਹ ਲੋਕ ਕਰੀਬ 2 ਘੰਟੇ ਤੱਕ ਮ੍ਰਿਤਕ ਦੇਹ ਨੂੰ ਲੈ ਕੇ ਘੁੰਮਦੇ ਰਹੇ। ਪੈਟਰੋਲ ਪੰਪ, ਢਾਬੇ ਤੋਂ ਸੀਸੀਟੀਵੀ ਫੁਟੇਜ ਲੈ ਲਈ ਹੈ। ਪਹਿਲਾਂ ਦੋਸ਼ੀ ਝੂਠ ਬੋਲਦੇ ਸਨ ਪਰ ਹੁਣ ਨਵੇਂ ਤੱਥ ਸਾਹਮਣੇ ਆਏ ਹਨ। ਮਾਮਲੇ ਵਿੱਚ ਧਾਰਾ 304, 120ਬੀ, 201 ਜੋੜੀਆਂ ਗਈਆਂ ਹਨ। ਅਦਾਲਤ ਨੇ ਪੰਜਾਂ ਮੁਲਜ਼ਮਾਂ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਕੰਝਾਵਾਲਾ ਕੇਸ ਦੀ ਜਾਂਚ ਜਿਵੇਂ-ਜਿਵੇਂ ਅੱਗੇ ਵਧ ਰਹੀ ਹੈ, ਨਵੇਂ-ਨਵੇਂ ਖੁਲਾਸੇ ਹੁੰਦੇ ਜਾ ਰਹੇ ਹਨ। ਵੀਰਵਾਰ ਨੂੰ ਦੋਸ਼ੀ ਦਾ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵਿੱਚ ਪਹਿਲੀ ਵਾਰ ਪੰਜੇ ਦੋਸ਼ੀ ਇਕੱਠੇ ਨਜ਼ਰ ਆਏ ਸਨ। ਇਹ ਫੁਟੇਜ 1 ਜਨਵਰੀ ਸਵੇਰੇ 4:33 ਵਜੇ ਦੀ ਹੈ। ਸਾਰੇ ਦੋਸ਼ੀ ਆਪਣੀ ਕਾਰ ਤੋਂ ਹੇਠਾਂ ਉਤਰਦੇ ਨਜ਼ਰ ਆ ਰਹੇ ਹਨ।
ਇਸ ਦੌਰਾਨ ਵੀਰਵਾਰ ਨੂੰ ਮ੍ਰਿਤਕਾ ਅੰਜਲੀ ਦੀ ਦੋਸਤ ਨਿਧੀ ‘ਤੇ ਵੀ ਦੋਸ਼ ਲੱਗੇ ਹਨ। ਨਿਧੀ ਦੇ ਗੁਆਂਢ ‘ਚ ਰਹਿਣ ਵਾਲੇ ਨੌਜਵਾਨ ਨੇ ਨਿਧੀ ‘ਤੇ ਉਸ ਨੂੰ ਧਮਕੀਆਂ ਦੇਣ ਦਾ ਦੋਸ਼ ਲਗਾਇਆ ਹੈ। ਨਿਧੀ ਦੇ ਗੁਆਂਢੀ ਦਾ ਦਾਅਵਾ ਹੈ ਕਿ ਉਸ ਨੇ ਹਾਦਸੇ ਵਾਲੇ ਦਿਨ ਨਿਧੀ ਨੂੰ ਸਵੇਰੇ ਦੇਖਿਆ ਸੀ। ਇਹ ਦੱਸਣ ‘ਤੇ ਨਿਧੀ ਨੇ ਉਸ ਨੂੰ ਧਮਕੀ ਦਿੱਤੀ ਹੈ। ਉਸ ਨੇ ਦੱਸਿਆ ਕਿ ਉਸ ਨੇ ਨਿਧੀ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਨੂੰ ਨਿਧੀ ਤੋਂ ਜਾਨ ਦਾ ਖਤਰਾ ਹੈ।
ਵੀਡੀਓ ਲਈ ਕਲਿੱਕ ਕਰੋ -: