ਬਠਿੰਡਾ ਪੁਲਿਸ ਨੇ ਥਾਣਾ ਕੈਂਟ ਦੇ ਹੋਮਗਾਰਡ ਦਵਿੰਦਰ ਕੁਮਾਰ ਤੋਂ SLR ਖੋਹਣ ਦੇ ਮਾਮਲੇ ਵਿਚ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਵਿਵੇਕ ਕੁਮਾਰ, ਹਨੀ ਸਿੰਘ, ਸੁਰਜੀਤ ਸਿੰਘ, ਵਿਸ਼ਾਲ ਉਰਫ ਲਾਲਾ ਤੇ ਹਰਮਨਪ੍ਰੀਤ ਸਿੰਘ ਵਜੋਂ ਹੋਈ ਹੈ ਜਿਨ੍ਹਾਂ ਤੋਂ ਪੁਲਿਸ ਨੇ 3 ਪਿਸਤੌਲਾਂ ਤੇ 33 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਐੱਸਐੱਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਸ਼ੁਰੂਆਤੀ ਪੁੱਛਗਿਛ ਵਿਚ ਮੰਨਿਆ ਕਿ ਹੋਮਗਾਰਡ ਜਵਾਨ ਤੋਂ ਲੁੱਟੀਗਈ ਰਾਈਫਲ ਕਿਤੇ ਰਸਤੇ ਵਿਚ ਡਿੱਗ ਗਈ ਸੀ ਜਿਸ ਦੇ ਬਾਅਦ ਉਕਤ ਰਾਈਫਲ ਬਸੰਤ ਬਿਹਾਰ ਦੇ ਰਹਿਣ ਵਾਲੇ ਅਮਰ ਸਿੰਘ ਨੂੰ ਮਿਲੀ ਸੀ। ਅਮਰ ਸਿੰਘ ਉਸ ਨੂੰ ਹਥਿਆਰ ਵੇਚਣ ਦੀ ਤਿਆਰੀ ਕਰ ਰਿਹਾ ਸੀ ਪਰ ਇਸ ਤੋਂ ਪਹਿਲਾਂ ਪੁਲਿਸ ਨੇ ਉਸ ਨੂੰ ਫੜ ਲਿਆ। ਅਮਰ ਸਿੰਘ ਦਾ ਸਾਥੀ ਕਾਲਾ ਅਜੇ ਤੱਕ ਫਰਾਰ ਹੈ।
ਇਹ ਵੀ ਪੜ੍ਹੋ : ਡੋਨਾਲਡ ਟਰੰਪ ਦੀਆਂ ਵਧੀਆ ਮੁਸ਼ਕਲਾਂ! ਚੋਣਾਂ ਵਿਚ ਧਾਂਦਲੀ ਤੇ ਧੋਖਾਦੇਹੀ ਦੇ ਦੋਸ਼ ਤੈਅ
ਬਠਿੰਡਾ SSP ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਇਸ ਮਾਮਲੇ ਵਿਚ ਹੁਣ ਤੱਕ 6 ਮੁਲਜ਼ਮ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।ਇਕ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਸਾਰੇ ਲੋਕ ਨੌਕਰੀ ਕਰਦੇ ਹਨ ਤੇ ਰਾਤੋਂ-ਰਾਤ ਅਮੀਰ ਬਣਨ ਦੀ ਚਾਹਤ ਵਿਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਜਲਦ ਮੁਲਜ਼ਮਾਂ ਨੂੰ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਪੁੱਛਗਿਛ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: