ਪਟਿਆਲਾ ਦੇ ਇਕ ਫੌਜੀ ਨੇ ਨਹਿਰ ਵਿਚ ਕੂਦੀ ਨਾਬਾਲਗ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ। ਇਕੱਲੇ ਹੀ ਫੌਜੀ ਨੇ ਬੱਚੀ ਨੂੰ ਬਚਾ ਲਿਆ। ਨਹਿਰ ਵਿਚ ਕੂਦੇ ਫੌਜੀ ਦੀ ਪਛਾਣ ਆਰਮੀ ਹਸਪਤਾਲ ਵਿਚ ਤਾਇਨਾਤ ਸਿਪਾਹੀ ਡੀਐੱਨ ਕ੍ਰਿਸ਼ਣਨ ਵਜੋਂ ਹੋਈ ਹੈ। ਲੜਕੀ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
ਘਟਨਾ ਦੁਪਹਿਰ 3.30 ਵਜੇ ਦੀ ਹੈ। ਸਿਪਾਹੀ ਡੀਐੱਨ ਕ੍ਰਿਸ਼ਣਨ ਯੂਨਿਟ ਦੇ ਹੋਰ ਮੁਲਾਜ਼ਮਾਂ ਨਾਲ ਰਾਸ਼ਨ ਲੈ ਕੇ ਪਟਿਆਲਾ ਤੋਂ ਸੰਗਰੂਰ ਵੱਲ ਪਰਤ ਰਹੇ ਸਨ। ਟਰੱਕ ਪਟਿਆਲਾ ਤੋਂ ਅੱਗੇ ਭਾਖੜਾ ਨਹਿਰ ਕੋਲ ਪਹੁੰਚਿਆ ਤਾਂ ਉਸ ਕੋਲ ਬੈਠੇ ਮੁਲਾਜ਼ਮ ਨੇ ਨਹਿਰ ਵਿਚ ਕੁੜੀ ਨੂੰ ਡੁੱਬਦੇ ਹੋਏ ਦਿਖਾਇਆ।
ਇਹ ਵੀ ਪੜ੍ਹੋ : ਅਮਰੀਕਾ ‘ਚ ਵਾਪਰੀ ਰੂਹ ਕੰਬਾਊਂ ਘਟਨਾ, ਪਿਤਾ ਨੇ 3 ਮਾਸੂਮਾਂ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ
ਸਿਪਾਹੀ ਡੀਐੱਨ ਕ੍ਰਿਸ਼ਣਨ ਨੇ ਉਸੇ ਸਮੇਂ ਟਰੱਕ ਨੂੰ ਰੋਕਿਆ ਤੇ ਨਹਿਰ ਵਿਚ ਛਾਲ ਮਾਰ ਦਿੱਤੀ। ਕੁਝ ਮਿੰਟਾਂ ਵਿਚ ਸਿਪਾਹੀ ਕ੍ਰਿਸ਼ਣਨ ਨੇ ਡੁੱਬ ਰਹੀ ਬੱਚੀ ਦੀ ਜਾਨ ਬਚਾ ਲਈ। ਇਹ ਦੇਖ ਕੇ ਸਥਾਨਕ ਲੋਕ ਇਕੱਠੇ ਹੋ ਗਏ ਤੇ ਪੁਲਿਸ ਨੂੰ ਵੀ ਇਸ ਦੀ ਸੂਚਨਾ ਦਿੱਤੀ ਗਈ। ਸਿਪਾਹੀ ਡੀਐੱਨ ਕ੍ਰਿਸ਼ਣਨ ਦੇ ਇਸ ਕੰਮ ਲਈ ਸਾਰਿਆਂ ਨੇ ਉਨ੍ਹਾਂ ਨੂੰ ਸਲਾਮ ਕੀਤਾ।
ਵੀਡੀਓ ਲਈ ਕਲਿੱਕ ਕਰੋ -: