ਖਬਰ ਹੈ ਕਿ ਅਸ਼ੋਕ ਗਹਿਲੋਤ ਪਾਰਟੀ ਪ੍ਰਧਾਨ ਅਹੁਦੇ ਦੀ ਚੋਣ ਦੀ ਰੇਸ ਤੋਂ ਬਾਹਰ ਹੋ ਸਕਦੇ ਹਨ। ਕਾਂਗਰਸ ਦੇ ਸੀਨੀਅਰ ਨੇਤਾਵਾਂ ਦਾ ਕਹਿਣਾ ਹੈ ਕਿ ਗਹਿਲੋਤ ਕਾਂਗਰਸ ਪ੍ਰਧਾਨ ਦੀ ਦੌੜ ਤੋਂ ਬਾਹਰ ਹਨ। ਹੋਰ ਨੇਤਾ ਵੀ ਬਾਹਰ ਹੋਣਗੇ, ਜੋ 30 ਸਤੰਬਰ ਤੋਂ ਪਹਿਲਾਂ ਨਾਮਜ਼ਦਗੀ ਦਾਖਲ ਕਰਨਗੇ। ਹੁਣ ਮੁਕੁਲ ਵਾਸਨਿਕ, ਮੱਲਿਕਾਰੁਜਨ ਖੜਕੇ, ਦਿਗਿਵਜੇ ਸਿੰਘ, ਕੇਸੀ ਵੇਣੁਗੋਪਾਲ ਪ੍ਰਧਾਨ ਅਹੁਦੇ ਦੀ ਦੌੜ ਵਿਚ ਚੱਲ ਰਹੇ ਹਨ।
CWC ਮੈਂਬਰ ਤੇ ਪਾਰਟੀ ਦੇ ਇਕ ਨੇਤਾ ਨੇ ਇਹ ਵੀ ਕਿਹਾ ਕਿ ਗਹਿਲੋਤ ਨੇ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਉਹ ਪਾਰਟੀ ਲਈ ਚੰਗਾ ਨਹੀਂ ਰਿਹਾ। ਸੀਨੀਅਰ ਲੀਡਰਸ਼ਿਪ ਦੀ ਪ੍ਰੇਸ਼ਾਨੀ ਵਧਾਈ ਹੈ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਦਿੱਲੀ ਵਿਚ ਸੀਨੀਅਰ ਨੇਤਾਵਾਂ ਨੂੰ ਤਲਬ ਕੀਤਾ ਹੈ।
ਕਾਂਗਰਸੀ ਆਗੂ ਮੁਰਲੀਧਰਨ ਨੇ ਕਿਹਾ ਕਿ ਕਾਂਗਰਸ ਅਹੁਦੇ ਦੀ ਚੋਣ ਨੂੰ ਲੈ ਕੇ 30 ਸਤੰਬਰ ਨੂੰ ਤਸਵੀਰ ਸਾਫ ਹੋ ਜਾਵੇਗਾ। ਉਸੇ ਦਿਨ ਪਤਾ ਲੱਗ ਜਾਵੇਗਾ ਕਿ ਪਾਰਟੀ ਪ੍ਰਧਾਨ ਦੀ ਚੋਣ ਕੌਣ ਲੜ ਰਹੇ ਹਨ। 29 ਸਤੰਬਰ ਨੂੰ ਭਾਰਤ ਜੋੜੋ ਯਾਤਰਾ ਕੇਰਲ ਵਿਚ ਸੰਪੰਨ ਹੋਵੇਗੀ। 3 ਦਿਨਾਂ ਦੇ ਅੰਦਰ ਸਾਰੇ ਮਾਮਲਿਆਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ। ਨਹਿਰੂ ਪਰਿਵਾਰ ਪ੍ਰਧਾਨ ਚੋਣ ਵਿਚ ਦਖਲ ਨਹੀਂ ਦੇਵੇਗਾ। ਸੋਨੀਆ ਤੇ ਰਾਹੁਲ ਗਾਂਧੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਦਖਲ ਨਹੀਂ ਦੇਣਗੇ ਜਿਥੋਂ ਤੱਕ ਰਾਜਸਥਾਨ ਦੇ ਮਾਮਲੇ ਦੀ ਗੱਲ ਹੈ ਇਸ ਨੂੰ 1-2 ਦਿਨ ਵਿਚ ਸੁਲਝਾ ਲਿਆ ਜਾਵੇਗਾ।
ਦੱਸ ਦੇਈਏ ਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖਲ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਦੌਰਾਨ ਪਾਰਟੀ ਨੇ ਅਜੈ ਮਾਕਨ ਅਤੇ ਮੱਲਿਕਾਰਜੁਨ ਖੜਗੇ ਨੂੰ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਦੇ ਚਿਹਰੇ ਬਾਰੇ ਸਲਾਹ-ਮਸ਼ਵਰੇ ਲਈ ਜੈਪੁਰ ਭੇਜਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਹੀ ਗਹਿਲੋਤ ਧੜੇ ਨੇ ਹਾਈਕਮਾਂਡ ਵਿਰੁੱਧ ਬਗਾਵਤ ਕਰ ਦਿੱਤੀ ਅਤੇ 82 ਵਿਧਾਇਕਾਂ ਨੇ ਸਮੂਹਿਕ ਤੌਰ ‘ਤੇ ਅਸਤੀਫ਼ੇ ਦੇ ਦਿੱਤੇ। ਬਾਅਦ ਵਿੱਚ ਇਸ ਨੂੰ ਬਾਅਦ ਵਿੱਚ ਇਹ ਅਸਤੀਫੇ ਵਿਧਾਨ ਸਭਾ ਦੇ ਸਪੀਕਰ ਨੂੰ ਸੌਂਪ ਦਿੱਤੇ ਗਏ। ਇਹ ਵਿਕਾਸ ਪਾਰਟੀ ਲੀਡਰਸ਼ਿਪ ਦੇ ਖਿਲਾਫ ਮੰਨਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਪਾਰਟੀ ਨੇ ਇਸ ਸਬੰਧ ‘ਚ ਅਸ਼ੋਕ ਗਹਿਲੋਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਹੱਥ ਖੜ੍ਹੇ ਕਰ ਕੇ ਕਿਹਾ ਕਿ ਵਿਧਾਇਕ ਸਾਡੇ ਵਸ ‘ਚ ਨਹੀਂ ਹੈ।