ਫਿਰੋਜ਼ਪੁਰ ਵਿਜੀਲੈਂਸ ਦੀ ਟੀਮ ਨੇ ਫਰੀਦਕੋਟ ਵੂਮੈਨ ਸੈੱਲ ਵਿਚ ਤਾਇਨਾਤ ਮਹਿਲਾ ਏਐੱਸਆਈ ਹਰਜਿੰਦਰ ਕੌਰ ਨੂੰ 75 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਮਹਿਲਾ ASI ਨੂੰ ਸ਼ਿਕਾਇਤਕਰਤਾ ਮਨਜੀਤ ਕੌਰ ਵਾਸੀ ਪਿੰਡ ਝਖਰਵਾਲਾ ਤਹਿਸੀਲ ਜੈਤੋ ਫਰੀਦਕੋਟ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।
ਮਨਜੀਤ ਕੌਰ ਨੇ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ‘ਤੇ ਸ਼ਿਕਾਇਤ ਦਰਜ ਕਰਾਈ ਸੀ ਕਿ ਉਸ ਦਾ ਵਿਆਹ 3 ਫਰਵਰੀ 2016 ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੁਹਾਰਾ ਵਾਸੀ ਗੁਰਸਿਮਰਤ ਸਿੰਘ ਨਾਲ ਹੋਇਆ ਸੀ। ਉਹ ਕੈਨੇਡਾ ਦਾ ਨਾਗਰਿਕ ਹੈ। ਉਸ ਨੇ NRI ਪਤੀ ਖਿਲਾਫ ਐੱਸਐੱਸਪੀ ਦਫਤਰ ਫਰੀਦਕੋਟ ਵਿਚ 60 ਲੱਖ ਰੁਪਏ ਦੀ ਠੱਗੀ ਕਰਨ ਦੀ ਸ਼ਿਕਾਇਤ ਦਰਜ ਕਰਾਈ ਸੀ।
ਮਾਮਲੇ ਦੀ ਜਾਂਚ ਏਐੱਸਆਈ ਹਰਜਿੰਦਰ ਕੌਰ ਨੂੰ ਸੌਂਪੀ ਗਈ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਮਹਿਲਾ ਏਐੱਸਆਈ ਮੁਲਜ਼ਮ ਪੱਖ ਖਿਲਾਫ ਕਾਰਵਾਈ ਕਰਨ ਲਈ ਪਹਿਲਾਂ ਹੀ ਉਸ ਤੋਂ 75 ਹਜ਼ਾਰ ਰੁਪਏ ਰਿਸ਼ਵਤ ਲੈ ਚੁੱਕੀ ਹੈ। ਹੁਣ ਮੁਲਜ਼ਮ ਪਤੀ ਤੇ ਸਹੁਰੇ ਪਰਿਵਾਰ ਖਿਲਾਫ ਐੱਫਆਈਆਰ ਦਰਜ ਕਰਨ ਬਦਲੇ 1 ਲੱਖ ਰੁਪਏ ਹੋਰ ਮੰਗ ਕਰ ਰਹੀ ਹੈ। ਉਸ ਨੇ ਮੁਲਜ਼ਮ ਏਐੱਸਆਈ ਦੀ ਕਾਲ ਰਿਕਾਰਡਿੰਗ ਵੀ ਵਿਜੀਲੈਂਸ ਬਿਊਰੋ ਨੂੰ ਦਿੱਤੀ।
ਇਹ ਵੀ ਪੜ੍ਹੋ : ਅਬੋਹਰ ਦੇ ਹਸਪਤਾਲ ‘ਚ ਜੇਬ ਕਤਰਿਆਂ ਦਾ ਆ.ਤੰਕ, 14,000 ਦੀ ਨਕਦੀ ਤੇ ਅਸਲਾ ਲਾਇਸੈਂਸ ਕੀਤਾ ਚੋਰੀ
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਸ਼ੁਰੂਆਤੀ ਜਾਂਚ ਦੇ ਬਾਅਦ ਪੁਲਿਸ ਸਟੇਸ਼ਨ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਵਿਚ ਭ੍ਰਿਸ਼ਟਾਚਾਰ ਰੋਕੂ ਨਿਯਮ ਦੀ ਧਾਰਾ 7 ਤਹਿਤ FIR ਦਰਜ ਕੀਤੀ। ਜਿਸ ਦੇ ਚੱਲਦੇ ਅੱਜ ਮਹਿਲਾ ASI ਹਰਜਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: