ਪੰਜਾਬ ਦੇ ਐੱਨ. ਆਰ. ਆਈਜ਼. ਲਈ ਵੱਡੀ ਖ਼ਬਰ ਹੈ। ਮਾਰਚ ਤੱਕ ਡਾਲਰ ਦੀ ਕੀਮਤ 76 ਰੁਪਏ ਦਾ ਪਿਛਲਾ ਰਿਕਾਰਡ ਤੋੜ ਸਕਦੀ ਹੈ। ਸਾਲ 2021 ਵਿੱਚ ਘਰੇਲੂ ਸ਼ੇਅਰ ਬਾਜ਼ਾਰ ਨੇ ਨਵੀਂਆਂ ਉਚਾਈਆਂ ਨੂੰ ਛੂਹਿਆ ਸੀ ਪਰ ਸਾਲ ਦਾ ਅੰਤ ਭਾਰਤੀ ਰੁਪਏ ਲਈ ਖਰਾਬ ਹੋਣ ਵਾਲਾ ਹੈ। ਪਿਛਲੇ ਕੁਝ ਕਾਰੋਬਾਰੀ ਹਫਤਿਆਂ ਵਿੱਚ ਵਿਦੇਸ਼ੀ ਨਿਵੇਸ਼ਕਾਂ ਦੀ ਕਮਜ਼ੋਰ ਧਾਰਨਾ ਨੇ ਭਾਰਤੀ ਰੁਪਏ ਦੀ ਸਥਿਤੀ ਨੂੰ ਕਮਜ਼ੋਰ ਕੀਤਾ ਹੈ।
ਰੁਪਿਆ ਇਸ ਸਾਲ ਏਸ਼ੀਆ ਵਿੱਚ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੀ ਕਰੰਸੀ ਰਹਿ ਸਕਦਾ ਹੈ। ਵਿਦੇਸ਼ੀ ਨਿਵੇਸ਼ਕਾਂ ਨੇ ਸ਼ੇਅਰ ਬਾਜ਼ਾਰ ਵਿੱਚੋਂ ਲਗਭਗ 4 ਬਿਲੀਅਨ ਡਾਲਰ ਕੱਢ ਲਏ ਹਨ, ਜਿਸ ਕਰਕੇ ਤਿਮਾਹੀ ਵਿੱਚ ਰੁਪਿਆ 2.2 ਫ਼ੀਸਦੀ ਡਿੱਗਾ ਹੈ। ਰੁਪਏ ਵਿੱਚ ਗਿਰਾਵਟ ਨਾਲ ਜਿੱਥੇ ਬਰਾਮਦ ਨੂੰ ਹੁਲਾਰਾ ਮਿਲੇਗਾ, ਉਥੇ ਹੀ ਦੂਜੇ ਪਾਸੇ ਦਰਾਮਦ ਮਹਿੰਗੀ ਹੋ ਜਾਂਦੀ ਹੈ, ਯਾਨੀ ਜਿਨ੍ਹਾਂ ਚੀਜ਼ਾਂ ਲਈ ਭਾਰਤ ਬਾਹਰੋਂ ਨਿਰਭਰ ਹੈ ਉਹ ਮਹਿੰਗੀਆਂ ਹੋਣਗੀਆਂ।
ਇੱਕ ਰਿਪੋਰਟ ਮੁਤਾਬਕ ਗੋਲਡਮੈਨ ਸਾਕਸ ਗਰੁੱਪ ਇੰਕ. ਅਤੇ ਨੋਮੁਰਾ ਹੋਲਡਿੰਗਜ਼ ਇੰਕ. ਵਰਗੀਆਂ ਮੰਨੀਆਂ-ਪ੍ਰਮੰਨੀਆਂ ਰੇਟਿੰਗ ਏਜੰਸੀਆਂ ਨੇ ਭਾਰਤ ਦੇ ਆਊਟਲੁਕ ਲਈ ਆਪਣੀ ਰੇਟਿੰਗ ਘਟਾਈ ਸੀ, ਜਿਸ ਤੋਂ ਬਾਅਦ ਵਿਦੇਸ਼ੀ ਨਿਵੇਸ਼ਕਾਂ ਨੇ ਬਾਜ਼ਾਰ ਤੋਂ ਵੱਡੀ ਗਿਣਤੀ ਵਿੱਚ ਪੈਸਾ ਕੱਢਿਆ।
ਵੀਡੀਓ ਲਈ ਕਲਿੱਕ ਕਰੋ -:
Carrot Radish Pickle | ਗਾਜਰ, ਮੂਲੀ ਅਤੇ ਹਰੀ ਮਿਰਚ ਦਾ ਅਚਾਰ | Instant Pickle | Mix Pickle | Pickle Recipe
ਮਾਹਰਾਂ ਦਾ ਕਹਿਣਾ ਹੈ ਕਿ ਮਾਰਚ 2022 ਦੇ ਅਖੀਰ ਤੱਕ ਇਸ ਵਿੱਤੀ ਸਾਲ ਦੀ ਆਖਰੀ ਤਿਮਾਹੀ ਮਾਰਚ, 2022 ਦੇ ਅਖੀਰ ਤੱਕ ਰੁਪਿਆ ਡਿੱਗ ਕੇ 78 ਰੁਪਏ ਪ੍ਰਤੀ ਡਾਲਰ ਦੀ ਕੀਮਤ ‘ਤੇ ਆ ਸਕਦਾ ਹੈ, ਯਾਨੀ ਇਕ ਡਾਲਰ ਦਾ ਮੁੱਲ 78 ਰੁਪਏ ਹੋ ਸਕਦਾ ਹੈ। ਇਸ ਤੋਂ ਪਹਿਲਾਂ ਰੁਪਏ ਦਾ ਹੇਠਲਾ ਪੱਧਰ ਅਪ੍ਰੈਲ, 2020 ਵਿੱਚ 76.91 ਰਿਹਾ ਸੀ। ਇਸ ਸਾਲ ਰੁਪਿਆ 4 ਫੀਸਦੀ ਡਿੱਗਣ ਦਾ ਖਦਸ਼ਾ ਹੈ ਅਤੇ ਇਹ ਗਿਰਾਵਟ ਦਾ ਲਗਾਤਾਰ ਚੌਥਾ ਸਾਲ ਹੋਵੇਗਾ। ਇਸ ਤਰ੍ਹਾਂ ਡਾਲਰ ਦਾ ਰੇਟ 78 ਰੁਪਏ ਹੋਣ ਨਾਲ ਹਜ਼ਾਰ ਡਾਲਰ ਵਿੱਚ 78 ਹਜ਼ਾਰ ਰੁਪਏ ਬਣਨਗੇ।
ਇਹ ਵੀ ਪੜ੍ਹੋ : ਰਾਣਾ ਸੋਢੀ ਦੇ ਕਾਂਗਰਸ ‘ਤੇ ਵੱਡੇ ਹਮਲੇ, ‘PM ਮੋਦੀ ਤੇ BJP ਹੀ ਪੰਜਾਬ ਨੂੰ ਬਚਾ ਸਕਦੇ ਨੇ’
ਰੁਪਏ ਵਿੱਚ ਗਿਰਾਵਟ ਨੂੰ ਦੇਖਦੇ ਹੋਏ ਆਰ. ਬੀ. ਆਈ. ਲਈ ਵਿਆਜ ਦਰਾਂ ਨੂੰ ਹੇਠਲੇ ਪੱਧਰ ਤੇ ਰੱਖਣਾ ਵੀ ਮੁਸ਼ਕਲ ਹੋਵੇਗਾ, ਯਾਨੀ ਕਰਜ਼ਾ ਦਰਾਂ ਵਿੱਚ ਵਾਧਾ ਹੋਣ ਦੇ ਸੰਭਾਵਨਾ ਵਧੇਗੀ।