ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਵਿਚ B-20 ਸਮਿਟ ਨੂੰ ਸੰਬੋਧਨ ਕਰ ਰਹੇ ਹਨ। ਸਮਿਟ ਵਿਚ ਦੁਨੀਆ ਭਰ ਦੇ ਲਗਭਗ 17000 ਬਿਜ਼ਨੈੱਸਮੈਨ ਹਿੱਸਾ ਲੈ ਰਹੇ ਹਨ। ਇਸ ਦੌਰਾਨ ਪੀਐੱਮ ਮੋਦੀ ਨੇ ਕਿਹਾ ਕਿ ਭਾਰਤ ਕੋਲ ਦੁਨੀਆ ਦਾ ਸਭ ਤੋਂ ਯੁਵਾ ਟੈਲੇਂਟ ਹੈ। ਅੱਜ ਭਾਰਤ ਇੰਡਸਟਰੀ ਦੇ 4.0 ਦੇ ਦੌਰ ਵਿਚ ਡਿਜੀਟਲ ਕ੍ਰਾਂਤੀ ਦਾ ਚਿਹਰਾ ਬਣਿਆ ਹੋਇਆ ਹੈ। ਭਾਰਤ ਨਾਲ ਜਿੰਨੀ ਤੁਹਾਡੀ ਦੋਸਤੀ ਮਜ਼ਬੂਤ ਹੋਵੇਗੀ, ਓਨਾ ਹੀ ਖੁਸ਼ਹਾਲੀ ਦੋਵਾਂ ਨੂੰ ਮਿਲੇਗੀ।
PM ਮੋਦੀ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਜੀ-20 ਦੇਸ਼ਾਂ ਦੇ ਵਿਚ ਬਿਜ਼ਨੈੱਸ-20 ਇਕ ਵਾਈਬ੍ਰੈਂਟ ਫੋਰਮ ਬਣ ਕੇ ਉਭਰਿਆ ਹੈ। ਸੰਬੋਧਨ ਦੀ ਸ਼ੁਰੂਆਤ ਕਰਦੇ ਹੋਏ ਪੀਐੱਮ ਮੋਦੀ ਨੇ ਕਿਹਾ ਕਿ ਇਸ ਵਾਰ ਦਾ ਫੈਸਟੀਵ ਸੀਜ਼ਨ 23 ਅਗਸਤ ਤੋਂ ਹੀ ਸ਼ੁਰੂ ਹੋ ਗਿਆ ਹੈ। ਇਹ ਸੈਲੀਬ੍ਰੇਸ਼ਨ ਹੈ, ਚੰਦਰਯਾਨ ਦੇ ਚੰਦਰਮਾ ‘ਤੇ ਪਹੁੰਚਣ ਦਾ। ਚੰਦਰਮਿਸ਼ਨ ਦੀ ਚਾਂਦ ‘ਤੇ ਪਹੁੰਚਣ ਵਿਚ ਇਸਰੋ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ ਪਰ ਇਸ ਵਿਚ ਭਾਰਤ ਦੀ ਇੰਡਸਟਰੀ ਨੇ ਬਹੁਤ ਵਡਾ ਸਹਿਯੋਗ ਕੀਤਾ ਹੈ।
ਪੀਐੱਮ ਮੋਦੀ ਨੇ ਕੋਰੋਨਾ ਮਹਾਮਾਰੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ 2-3 ਤਿੰਨ ਸਾਲ ਪਹਿਲਾਂ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਮਹਾਮਾਰੀ, 100 ਸਾਲ ਵਿਚ ਆਏ ਸਭ ਤੋਂ ਵੱਡੇ ਸੰਕਟ ਤੋਂ ਲੰਘੇ ਹਨ। ਇਸ ਸੰਕਟ ਨੇ ਦੁਨੀਆ ਦੇ ਹਰ ਦੇਸ਼ ਨੂੰ, ਹਰ ਸਮਾਜ ਨੂੰ, ਹਰ ਬਿਜ਼ਨੈੱਸ ਹਾਊਸ ਨੂੰ, ਹਰ ਕਾਰਪੋਰੇਟ ਇਕਾਈ ਨੂੰ ਸਬਕ ਦਿੱਤਾ ਹੈ ਕਿ ਸਾਨੂੰ ਜਿਸ ਚੀਜ਼ ‘ਤੇ ਸਭ ਤੋਂ ਜ਼ਿਆਦਾ ਨਿਵੇਸ਼ ਕਰਨਾ ਹੈ ਉਹ ਆਪਸੀ ਵਿਸ਼ਵਾਸ ਹੈ। ਕੋਰੋਨਾ ਨੇ ਆਪਸੀ ਵਿਸ਼ਵਾਸ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਅਵਿਸ਼ਵਾਸ ਦੇ ਇਸ ਮਾਹੌਲ ਵਿਚ ਜੋ ਦੇਸ਼ ਪੂਰੀ ਸੰਵੇਦਨਸ਼ੀਲਤਾ ਦੇ ਨਾਲ ਝੰਡਾ ਲੈ ਕੇ ਤੁਹਾਡੇ ਸਾਹਮਣੇ ਖੜ੍ਹਾ ਹੈ, ਉਹ ਹਨ ਭਾਰਤ।
100 ਸਾਲ ਦੇ ਸਭ ਤੋਂ ਵੱਡੇ ਸੰਕਟ ਵਿਚ ਭਾਰਤ ਨੇ ਜੋ ਚੀਜ਼ ਦੁਨੀਆ ਨੂੰ ਦਿੱਤਾ, ਉਹ ਹੈ ਵਿਸ਼ਵਾਸ, ਮਿਚੂਅਲ ਟਰੱਸਟ। ਜਦੋਂ ਦੁਨੀਆ ਨੂੰ ਲੋੜ ਸੀ ਤਾਂ ਫਾਰਮੇਸੀ ਆਫ ਦਿ ਵਰਲਡ ਦੇ ਨਾਤੇ ਦੁਨੀਆ ਦੇ 150 ਦੇਸ਼ਾਂ ਨੂੰ ਦਵਾਈਆਂ ਪਹੁੰਚਾਈਆਂ। ਜਦੋਂ ਕੋਰੋਨਾ ਦੀ ਵੈਕਸੀਨ ਦੀ ਲੋੜ ਸੀ, ਉਦੋਂ ਭਾਰਤ ਨੇ ਪ੍ਰੋਡਕਸ਼ਨ ਵਧਾ ਕੇ ਕਰੋੜਾਂ-ਕਰੋੜਾਂ ਲੋਕਾਂ ਦੀ ਜਾਨ ਬਚਾਈ।
ਇਹ ਵੀ ਪੜ੍ਹੋ : ਪੱਤਰਕਾਰ ਤੇ ਪੰਜਾਬੀ ਸਾਹਿਤਕਾਰ ਦੇਸਰਾਜ ਕਾਲੀ ਦਾ ਹੋਇਆ ਦੇਹਾਂਤ, ਪਿਛਲੇ ਕੁਝ ਸਮੇਂ ਤੋਂ ਸਨ ਬਿਮਾਰ
ਪੀਐੱਮ ਮੋਦੀ ਨੇ ਕਿਹਾ ਕਿ ਇਕ ਲਾਭਦਾਇਕ ਬਾਜ਼ਾਰ ਉਦੋਂ ਕਾਇਮ ਰਹਿ ਸਕਦਾ ਹੈ ਜਦੋਂ ਉਤਪਾਦਕਾਂ ਤੇ ਉਪਭੋਗਤਾਵਾਂ ਦੇ ਹਿੱਤ ਵਿਚ ਸੰਤੁਲਨ ਹੋਵੇ। ਦੂਜੇ ਦੇਸ਼ਾਂ ਨੂੰ ਸਿਰਫ ਬਾਜ਼ਾਰ ਵਜੋਂ ਸਮਝਣਾ ਕਦੇ ਕੰਮ ਨਹੀਂ ਕਰੇਗਾ। ਇਹ ਉਤਪਾਦਕ ਦੇਸ਼ਾਂ ਨੂੰ ਨੁਕਸਾਨ ਪਹੁੰਚਾਏਗਾ। ਅੱਗੇ ਵਧਣ ਲਈ ਪ੍ਰਗਤੀ ਵਿਚ ਸਾਰਿਆਂ ਨੂੰ ਹਿੱਸੇਦਾਰ ਬਣਾਉਣਾ ਹੀ ਜ਼ਰੂਰੀ ਹੈ।
ਵੀਡੀਓ ਲਈ ਕਲਿੱਕ ਕਰੋ -: