ਬਾਬਾ ਫਰੀਦ ਯੂਨੀਵਰਿਸਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨਾਲ ਹੋਏ ਵਿਵਹਾਰ ਤੋਂ ਬਾਅਦ ਮੈਡੀਕਲ ਕਾਲਜ ਦੇ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਤੇ ਮੈਡੀਕਲ ਸੁਪਰਡੈਂਟ ਨੇ ਅਸਤੀਫਾ ਦੇ ਦਿੱਤਾ ਸੀ।
ਜਿਸ ਤੋਂ ਬਾਅਦ ਨਵੇਂ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਤੇ ਮੈਡੀਕਲ ਸੁਪਰਡੈਂਟ ਨਿਯੁਕਤ ਕੀਤੇ ਗਏ ਹਨ। ਡਾ. ਵੀਨਾ ਚਤਰਥ ਨੂੰ ਪ੍ਰਿੰਸੀਪਲ, ਡਾ. ਜੇਪੀ ਅਤਰੀ ਨੂੰ ਵਾਈਸ ਪ੍ਰਿੰਸੀਪਲ ਤੇ ਡਾ. ਕਰਮਜੀਤ ਸਿੰਘ ਨੂੰ ਮੈਡੀਕਲ ਸੁਪਰਡੈਂਟ ਲਗਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਦੱਸ ਦੇਈਏ ਕਿ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਵੀਸੀ ਰਾਜ ਬਹਾਦਰ ਨੂੰ ਫਟੇ ਹੋਏ ਅਤੇ ਗੰਦੇ ਗੱਦੇ ‘ਤੇ ਲਿਟਾਇਆ ਸੀ। ਵੀਸੀ ਡਾ ਰਾਜ ਬਹਾਦਰ ਨੇ ਮੰਤਰੀ ਵਲੋਂ ਜਲੀਲ ਕਰਨ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਕਾਲਜ ਦੇ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਤੇ ਮੈਡੀਕਲ ਸੁਪਰਡੈਂਟ ਨੇ ਵੀ ਵਿਭਾਗ ਨੂੰ ਆਪਣਾ ਅਸਤੀਫਾ ਭੇਜਿਆ ਸੀ।