ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਪੰਜਾਬ ਦੇ ਗੰਨਾ ਕਿਸਾਨਾਂ ਦੇ ਰਹਿੰਦੇ ਬਕਾਏ ਨੂੰ ਤੁਰੰਤ ਜਾਰੀ ਕਰਨ ਨੂੰ ਯਕੀਨੀ ਬਣਾਉਣ।
ਬਾਜਵਾ ਨੇ ਚਿੱਠੀ ਲਿਖ ਕੇ ਸੀ.ਐੱਮ. ਭਗਵੰਤ ਮਾਨ ਨੂੰ ਕਿਹਾ ਕਿ ਗੰਨਾ ਉਤਪਾਦਨ ਦਾ ਸੀਜ਼ਨ ਖਤਮ ਹੋ ਰਿਹਾ ਹੈ ਤੇ ਸ਼ੂਗਰ ਮਿੱਲਾਂ ਹੁਣ ਤੱਕ ਕਿਸਾਨਾਂ ਦੇ ਬਕਾਏ ਦਾ ਅੱਧਾ ਵੀ ਭੁਗਤਾਨ ਨਹੀਂ ਕਰ ਸਕਦੀਆਂ ਹਨ। 18 ਮਾਰਚ 2022 ਤੱਕ ਕੋਆਪ੍ਰੇਟਿਵ ਮਿੱਲਾਂ ‘ਤੇ 280.70 ਕਰੋੜ ਬਕਾਇਆ ਹੈ। ਇਸੇ ਤਰ੍ਹਾਂ ਪ੍ਰਾਈਵੇਟ ਸ਼ੂਗਰ ਮਿੱਲਾਂ ਵੱਲੋਂ 513 ਕਰੋੜ ਰੁਪਏ ਦਾ ਭੁਗਤਾਨ ਖੜ੍ਹਾ ਹੋਇਆ ਹੈ।
ਬਾਜਵਾ ਨੇ ਮੁੱਖ ਮੰਤਰੀ ਮਾਨ ਦੇ ਹਲਕੇ ਧੂਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਥੇ ਦੇ ਗੰਨਾ ਉਤਪਾਦਕਾਂ ਦਾ 2020-21 ਦਾ 85 ਲੱਖ ਤੇ 2021-22 ਦਾ 19 ਕਰੋੜ ਬਕਾਇਆ ਖੜ੍ਹਾ ਹੈ।
ਇਸ ਤੋਂ ਇਲਾਵਾ ਪਹਿਲੀ ਪੰਜਾਬ ਸਰਕਾਰ ਵੱਲੋਂ 2021-22 ਦੇ ਗੰਨੇ ਦੇ ਪ੍ਰਤੀ ਕੁਇੰਟਲ ਰੇਟ 310 ਤੋਂ ਵਧਾ ਕੇ 360 ਰੁਪਏ ਕੀਤੇ ਗਏ ਸਨ। ਸਰਕਾਰ ਨੇ ਪ੍ਰਾਈਵੇਟ ਸ਼ੂਗਰ ਮਿੱਲਾਂ ਨਾਲ ਵੀ 35 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਹਿੱਸਾ ਪਾਉਣ ਨੂੰ ਮਨਜ਼ੂਰੀ ਦਿੱਤੀ ਸੀ। ਅਧਿਕਾਰੀਆਂ ਵੱਲੋਂ ਗੰਨਾ ਕਿਸਾਨ ਦੇ ਆਧਾਰ ਨੰਬਰ ਅਤੇ ਬੈਂਕ ਖਾਤਾ ਨੰਬਰ ਅੱਪਡੇਟ ਕਰਨ ਦੀ ਲੋੜ ਨਾ ਹੋਣ ਕਾਰਨ ਇਹ ਅਦਾਇਗੀਆਂ ਨਹੀਂ ਕੀਤੀਆਂ ਗਈਆਂ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੀ ਇਸ ਲਾਪਰਵਾਹੀ ਕਰਕੇ 130 ਕਰੋੜ ਰੁਪਏ ਦਾ ਬਕਾਇਆ ਖੜ੍ਹਾ ਹੈ। ਮੈਨੂੰ ਭਰੋਸਾ ਹੈ ਕਿ ਪਹਿਲੀ ਸਰਕਾਰ ਨੇ ਪਹਿਲਾਂ ਹੀ 140 ਕਰੋੜ ਰੁਪਏ ਇਸ ਦੇ ਲਈ ਤੈਅ ਕੀਤੇ ਸਨ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਇਹ ਬਕਾਏ ਗੰਨਾ ਕਿਸਾਨਾਂ ਨੂੰ ਜਲਦ ਤੋਂ ਜਲਦ ਅਦਾ ਕੀਤੇ ਜਾਣ।