ਕੇਂਦਰ ਸਰਕਾਰ ਵੱਲੋਂ ਪਰਸਨਲ ਡਾਟਾ ਪ੍ਰੋਟੈਕਸ਼ਨ ਬਿਲ ਲਿਆਂਦਾ ਜਾ ਰਿਹਾ ਹੈ।ਇਸ ਵਿਚ ਟੀਨਏਜਰਸ ਮਤਲਬ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਜਿਸ ਤਹਿਤ ਬੱਚਿਆਂ ਦੇ ਇੰਸਟਾਗ੍ਰਾਮ, ਫੇਸਬੁੱਕ ਤੇ ਟਵਿੱਟਰ ਵਰਗੇ ਸੋਸ਼ਲ ਮੀਡੀਆ ਅਕਾਊਂਟ ਬਣਾਉਣ ‘ਤੇ ਬੈਨ ਲਗਾਇਆ ਜਾ ਸਕਦਾ ਹੈ। ਨਾਲ ਹੀ ਕਈ ਹੋਰ ਤਰ੍ਹਾਂ ਦੇ ਨਿਯਮ ਤੇ ਸ਼ਰਤਾਂ ਲਾਗੂ ਕੀਤੀਆਂ ਜਾ ਰਹੀਆਂ ਹਨ ਤਾਂ ਆਓ ਜਾਣਦੇ ਹਾਂ ਕਿ ਆਖਿਰ ਨਵੇਂ ਬਿਲ ਵਿਚ ਬੱਚਿਆਂ ਲਈ ਕਿਹੜੇ ਨਿਯਮ ਲਾਗੂ ਕੀਤੇ ਜਾ ਰਹੇ ਹਨ।
ਸਭ ਤੋਂ ਪਹਿਲਾ ਨਿਯਮ ਹੈ ਕਿ ਬੱਚੇ ਬਿਨਾਂ ਆਪਣੇ ਮਾਤਾ-ਪਿਤਾ ਦੀ ਇਜਾਜ਼ਤ ਦੇ ਸੋਸ਼ਲ ਮੀਡੀਆ ਅਕਾਊਂਟ ਨਹੀਂ ਬਣਾ ਸਕਣਗੇ। ਮਤਲਬ ਬੱਚੇ ਕਿਹੜੇ ਨਾਂ ਤੇ ਅਕਾਊਂਟ ਤੋਂ ਸੋਸ਼ਲ ਮੀਡੀਆ ‘ਤੇ ਮੌਜੂਦ ਹੈ, ਉਸ ਦੀ ਜਾਣਕਾਰੀ ਉਨ੍ਹਾਂ ਦੇ ਮਾਤਾ-ਪਿਤਾ ਦੀ ਹੋਵੇਗੀ।
ਨਵੇਂ ਨਿਯਮ ਤਹਿਤ ਕੋਈ ਵੀ ਟੈੱਕ ਕੰਪਨੀ ਬੱਚਿਆਂ ਦੇ ਡਾਟਾ ਨੂੰ ਅਕਸੈਸ ਨਹੀਂ ਕਰ ਸਕੇਗੀ। ਉੁਨ੍ਹਾਂ ਦਾ ਡਾਟਾ ਨੂੰ ਅਕਸੈਸ ਕਰਨ ਲਈ ਟੈੱਕ ਕੰਪਨੀ ਨੂੰ ਪਹਿਲਾਂ ਮਾਤਾ-ਪਿਤਾ ਤੋਂ ਇਜਾਜ਼ਤ ਲੈਣੀ ਹੋਵੇਗ।
ਇਸ ਤੋਂ ਇਲਾਵਾ ਕੋਈ ਵੀ ਕੰਪਨੀ ਬੱਚਿਆਂ ਨੂੰ ਟਾਰਗੈੱਟ ਕਰਨ ਵਾਲੇ ਵਿਗਿਆਪਨ ਨਹੀਂ ਦਿਖਾਏਗੀ। ਅਜਿਹਾ ਕਰਨ ‘ਤੇ ਸਜ਼ਾ ਦਾ ਪ੍ਰਬੰਧ ਕੀਤਾ ਜਾਵੇਗਾ।
ਬੱਚੇ ਕਿਸੇ ਵੀ ਵੈੱਬਸਾਈਟ ਨੂੰ ਅਕਸੈੱਸ ਨਹੀਂ ਕਰ ਸਕਣਗੇ। ਹਾਲਾਂਕਿ ਬੱਚਿਆਂ ਨੂੰ ਐਜੂਕੇਸ਼ਨ ਤੇ ਆਨਲਾਈਨ ਐਜੂਕੇਸ਼ਨ, ਸਕਾਲਰਸ਼ਿਪ ਵਰਗੀ ਵੈੱਬਸਾਈਟ ਅਤੇ ਐਪਸ ਦੇ ਇਸਤੇਮਾਲ ਦੀ ਛੋਟ ਹੋਵੇਗੀ। ਸਰਕਾਰ ਵੱਲੋਂ ਕੁਝ ਐਜੂਕੇਸ਼ਨ ਵੈੱਬਸਾਈਟ ਨੂੰ ਸਟੂਡੈਂਟ ਡਾਟਾ ਕਲੈਕਟ ਕਰਨ ਦੀ ਛੋਟ ਦਿੱਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਨਗਰ ਨਿਗਮ ਚੋਣਾਂ ਸਬੰਧੀ ਸਮੂਹ ਪਾਰਟੀ ਅਹੁਦੇਦਾਰਾਂ ਨਾਲ ਕੀਤੀ ਮੀਟਿੰਗ
ਦੱਸ ਦੇਈਏ ਕਿ ਬੱਚਿਆਂ ਵਿਚ ਆਨਲਾਈਨ ਗੇਮਿੰਗ ਤੇ ਵੀਡੀਓ ਦੇਖਣ ਦੀਆਂ ਗਤੀਵਿਧੀਆਂ ਵਿਚ ਵਾਧਾ ਦਰਜ ਕੀਤਾ ਗਿਆ ਹੈ। ਬੱਚਿਆਂ ਦਾ ਸਕ੍ਰੀਨ ਟਾਈਮ ਤੇਜ਼ੀ ਨਾਲ ਵਧਿਆ ਹੈ ਜਿਸ ਨਾਲ ਉਨ੍ਹਾਂ ਦੇ ਦਿਮਾਗ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਬੱਚੇ ਫਿਜ਼ੀਕਲ ਐਕਟੀਵਿਟੀ ਵਿਚ ਸ਼ਾਮਲ ਨਹੀਂ ਹੁੰਦੇ ਹਨ। ਇਸ ਨਾਲ ਬੱਚਿਆਂ ਦੀ ਯਾਦਦਾਸ਼ਤ ਕਮਜ਼ੋਰ ਹੋ ਰਹੀ ਹੈ। ਨਾਲ ਹੀ ਏਕਾਗਰਤਾ ਘੱਟ ਹੋਣ ਦੀ ਸ਼ਿਕਾਇਤ ਹੈ। ਕੁਝ ਰਿਪੋਰਟ ਵਿਚ ਆਨਲਾਈਨ ਗੇਮਿੰਗ ਬੱਚਿਆਂ ਦੇ ਹਿੰਸਕ ਹੋਣ ਦੀ ਵਜ੍ਹਾ ਬਣਿਆ ਹੋਇਆ ਹੈ। ਭਾਰਤ ਦੀ ਤਰ੍ਹਾਂ ਹੀ ਚੀਨ ਵਿਚ ਵੀ ਬੱਚਿਆਂ ਦੇ ਸਕ੍ਰੀਮ ਟਾਈਮ ਨੂੰ ਘੱਟ ਕਰਨ ਦਾ ਨਿਯਮ ਜਾਰੀ ਕੀਤਾ ਜਾ ਰਿਹਾ ਹੈ ਜਿਸ ਵਿਚ ਇਕ ਦਿਨ ਵਿਚ ਅਧਿਕਤਮ 2ਘੰਟੇ ਡਿਵਾਈਸ ਅਕਸੈਸ ਕਰਨ ਦੀ ਇਜਾਜ਼ਤ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: