ਪਟਨਾ : ਸੂਬੇ ਵਿਚ ਸਿੱਖਿਆ ਦੀ ਹਾਲਤ ਸੁਧਾਰਨ ਨੂੰ ਲੈ ਕੇ ਰੋਜ਼ ਨਵੇਂ-ਨਵੇਂ ਨਿਯਮ ਜਾਰੀ ਕੀਤੇ ਜਾ ਰਹੇ ਹਨ। ਪਿਛਲੀ 1 ਜੁਲਾਈ ਤੋਂ ਲਗਾਤਾਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਵਾਂ ਫਰਮਾਨ ਜਾਰੀ ਕਰਕੇ ਟੀਚਰਾਂ ਨੂੰ ਉਸ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ।
ਬੇਗੂਸਰਾਏ ਦੇ ਡੀਡੀਓ ਨੇ ਨਵਾਂ ਫਰਮਾਨ ਜਾਰੀ ਕਰਦੇ ਹੋਏ ਟੀਚਰਾਂ ਨੂੰ ਸਕੂਲਾਂ ਵਿਚ ਦਾੜ੍ਹੀ ਰੱਖ ਕੇ ਆਉਣ ਤੋਂ ਮਨ੍ਹਾ ਕੀਤਾ ਹੈ। ਜੇਕਰ ਟੀਚਰ ਸਕੂਲਾਂ ਵਿਚ ਦਾੜ੍ਹੀ ਬਣਾ ਕੇ ਆਉਂਦੇ ਹਨ ਤਾਂ ਉਸ ਦੀ ਉਸ ਦਿਨ ਦੀ ਤਨਖਾਹ ਕੱਟ ਲਈ ਜਾਵੇਗੀ। ਇਸ ਹੁਕਮ ਦੇ ਬਾਅਦ ਜਿਥੇ ਇਸ ‘ਤੇ ਚਰਚਾ ਵਧ ਗਈ ਹੈ ਉਥੇ ਦੂਜੇ ਪਾਸੇ ਲੋਕ ਇਸ ਦਿਸ਼ਾ-ਨਿਰਦੇਸ਼ ‘ਤੇ ਹੱਸ ਵੀ ਰਹੇ ਹਨ। ਜੀਂਸ-ਟੀ-ਸ਼ਰਟ ਸਣੇ ਹੋਰ ਪੁਰਸ਼ਾਂ ਦੇ ਪਹਿਰਾਵੇ ਤੇ ਮਹਿਲਾਵਾਂ ਦੇ ਚਮਕੀਲੇ ਦੇ ਭੜਕਾਊ ਕੱਪੜੇ ਪਹਿਨਣ ‘ਤੇ ਵੀ ਰੋਕ ਲਗਾਉਣ ਦਾ ਦਿਸ਼ਾ ਨਿਰਦੇਸ਼ ਜਾਰੀ ਕੀਤਾ ਗਿਆ ਹੈ।
ਟੀਚਰਾਂ ਨੇ ਅਜਿਹੇ ਦਿਸ਼ਾ-ਨਿਰਦੇਸ਼ ਜਾਰੀ ਹੋਣ ‘ਤੇ ਨਾਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਿਹਾਰ ਦੇ 38 ਜ਼ਿਲ੍ਹਿਆਂ ਵਿਚ 38 ਜ਼ਿਲ੍ਹਾ ਸਿੱਖਿਆ ਅਧਿਕਾਰੀ ਤੇ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਵੱਲੋਂ ਰੋਜ਼ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਅਜਿਹੇ ਵਿਚ ਟੀਚਰ ਕਿਸ ਦਿਸ਼ਾ-ਨਿਰਦੇਸ਼ ਦਾ ਪਾਲਣ ਕਰਨ ਇਹ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਗੈਂਗ.ਸਟਰ ਰਵੀ ਬਲਾਚੋਰੀਆ ਦੇ 2 ਗੁਰਗੇ ਕਾਬੂ, ਹਥਿਆਰ ਤੇ ਹੈਰੋਇਨ ਸਣੇ 1.4 ਲੱਖ ਦੀ ਡਰੱਗ ਮਨੀ ਬਰਾਮਦ
ਟੀਚਰ ਯੂਨੀਅਨ ਦਾ ਕਹਿਣਾ ਹੈ ਕਿ ਕਈ ਵਾਰ ਦਾੜ੍ਹੀ ਵਧਾਉਣਾ ਪੁਰਸ਼ਾਂ ਦੀ ਮਜਬੂਰੀ ਹੁੰਦੀ ਹੈ। ਹਿੰਦੂ ਧਰਮ ਵਿਚ ਮੌਤ ਦੇ ਬਾਅਦ 10 ਦਿਨਾਂ ਤੱਕ ਦਾੜ੍ਹੀ ਨਹੀਂ ਬਣਾਉਂਦੇ ਹਨ। ਦੂਜੇ ਪਾਸੇ ਮੁਸਲਿਮ ਟੀਚਰਾਂ ਵਿਚ ਵੀ ਪੱਤਰ ਨੂੰ ਲੈ ਕੇ ਗੁੱਸਾ ਹੈ। ਇਸ ਹੁਕਮ ਨੂੰ ਵਾਪਸ ਨਹੀਂ ਲਿਆ ਜਾਂਦਾ ਤਾਂ ਟੀਚਰ ਯੂਨੀਅਨ ਨੇ ਸੜਕ ‘ਤੇ ਉਤਰਨ ਦੀ ਗੱਲ ਕਹੀ ਹੈ।
ਵੀਡੀਓ ਲਈ ਕਲਿੱਕ ਕਰੋ -: