ਸਾਈਬਰ ਠੱਗ ਹਰ ਵਾਰ ਨਵੇਂ ਤਰੀਕੇ ਨਾਲ ਲੋਕਾਂ ਨੂੰ ਠੱਗ ਰਹੇ ਹਨ। ਇਨ੍ਹੀਂ ਦਿਨੀਂ ਠੱਗਾਂ ਨੇ ਅਜਿਹਾ ਤਰੀਕਾ ਅਪਣਾਇਆ ਹੈ ਕਿ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਕਿ ਉਹ ਠੱਗਾਂ ਦਾ ਸ਼ਿਕਾਰ ਹੋ ਸਕਦਾ ਹੈ। ਇਹ ਤਰੀਕਾ ਹੈ ਡੇਲੀ ਰੁਟੀਨ ਦੇ ਇੰਟਰਨੈੱਟ ਦੀ ਲਾਈਫ ਵਿੱਚ ਠੱਗੀ ਦਾ ਲਿੰਕ ਭੇਜਣ ਦਾ।
ਕਲਿੱਕ ਕਰਦੇ ਹੀ ਮੋਬਾਈਲ ਅਤੇ ਸਿਸਟਮ ਹੈਕ ਹੋ ਜਾਂਦੇ ਹਨ, ਜਿਸ ਤੋਂ ਬਾਅਦ ਤੁਹਾਡਾ ਪੈਸਾ ਅਤੇ ਨਿੱਜੀ ਡਾਟਾ ਇਨ੍ਹਾਂ ਠੱਗਾਂ ਦੇ ਹੱਥਾਂ ਵਿੱਚ ਪਹੁੰਚ ਜਾਂਦਾ ਹੈ। ਹਰ ਰੋਜ਼ ਦੋ ਤੋਂ ਤਿੰਨ ਸ਼ਿਕਾਇਤਾਂ ਠੱਗੀ ਦੇ ਇਸ ਨਵੇਂ ਤਰੀਕੇ ਦੀਆਂ ਆ ਰਹੀਆਂ ਹਨ। ਜਿਸ ‘ਤੇ ਸਾਈਬਰ ਸੈੱਲ ਵੀ ਕੰਮ ਕਰ ਰਿਹਾ ਹੈ ਅਤੇ ਲੋਕਾਂ ਨੂੰ ਜਾਗਰੂਕ ਵੀ ਕਰ ਰਿਹਾ ਹੈ, ਤਾਂ ਜੋ ਲੋਕ ਇਸ ਧੋਖਾਧੜੀ ਦਾ ਸ਼ਿਕਾਰ ਹੋ ਕੇ ਆਪਣੀ ਜਮ੍ਹਾ ਪੂੰਜੀ ਤੋਂ ਹੱਥ ਨਾ ਧੋ ਬੈਠਣ।
ਭਾਵੇਂ ਕਈ ਕੇਸਾਂ ਵਿੱਚ ਪੁਲਿਸ ਵੱਲੋਂ ਲੋਕਾਂ ਦੇ ਪੈਸੇ ਵਾਪਸ ਕੀਤੇ ਜਾ ਚੁੱਕੇ ਹਨ ਪਰ ਫਿਰ ਵੀ ਉਨ੍ਹਾਂ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਦੀ ਪੈਂਡੈਂਸੀ ਵੀ ਵੱਧ ਰਹੀ ਹੈ। 1200 ਦੇ ਕਰੀਬ ਸ਼ਿਕਾਇਤਾਂ ਅਜੇ ਵੀ ਪੁਲਿਸ ਰਿਕਾਰਡ ਵਿੱਚ ਪਈਆਂ ਹਨ ਜਿਨ੍ਹਾਂ ਦੀ ਜਾਂਚ ਚੱਲ ਰਹੀ ਹੈ।
ਸਾਈਬਰ ਠੱਗ ਅੱਜਕੱਲ੍ਹ ਸਭ ਤੋਂ ਵੱਧ ਵਰਤੀ ਜਾਣ ਵਾਲੀ ਰੁਟੀਨ ਵਿੱਚ ਧੋਖਾਧੜੀ ਕਰ ਰਹੇ ਹਨ। ਜਦੋਂ ਵੀ ਅਸੀਂ ਕੋਈ ਵੀਡੀਓ ਦੇਖਦੇ ਹਾਂ, ਉਸ ਵਿੱਚ ਇੱਕ ਐਡ (ਵਿਗਿਆਪਨ) ਆਉਂਦਾ ਹੈ, ਤਾਂ ਉਸ ਵਿਗਿਆਪਨ ਨੂੰ ਛੱਡਣ (ਸਕਿੱਪ ਕਰਨ) ਦਾ ਆਪਸ਼ਨ ਆਉਂਦਾ ਹੈ। ਸਾਈਬਰ ਠੱਗਾਂ ਨੇ ਟੈਕਨੀਕਲ ਢੰਗ ਨਾਲ ਠੱਗੀ ਦਾ ਲਿੰਕ ਵੀ ਸੈੱਟ ਕੀਤਾ ਹੈ ਕਿ ਜੇ ਤੁਸੀਂ ਸਕਿੱਪ ਦਬਾਉਂਦੇ ਹੋ ਤਾਂ ਤੁਹਾਡਾ ਫ਼ੋਨ ਜਾਂ ਸਿਸਟਮ ਰਿਮੋਟ ‘ਤੇ ਚਲਾ ਜਾਂਦਾ ਹੈ।
ਜਿਸ ਤੋਂ ਬਾਅਦ ਠੱਗ ਇਸ ਦੀ ਵਰਤੋਂ ਬੈਂਕ ਅਕਾਊਂਟ ਨੂੰ ਖਾਲੀ ਕਰਨ ਲਈ ਕਰਦੇ ਹਨ। ਅਜਿਹਾ ਕੁਝ ਸਾਈਟਾਂ ਵਿੱਚ ਹੁੰਦਾ ਹੈ, ਜਿੱਥੇ ਇਸ ਕਿਸਮ ਦੀ ਧੋਖਾਧੜੀ ਕੀਤੀ ਜਾਂਦੀ ਹੈ। ਇਸੇ ਤਰ੍ਹਾਂ, ਹਰ ਪੇਜ ਨੂੰ ਖੋਲ੍ਹਣ ਅਤੇ ਪੌਪਅੱਪ ਨੂੰ ਚਾਲੂ ਜਾਂ ਬੰਦ ਰੱਖਣ ਦਾ ਆਪਸ਼ਨ ਹੈ। ਉਸ ਵਿੱਚ ਵੀ ਇਸੇ ਤਰ੍ਹਾਂ ਠੱਗੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਰੂਸ ਨਾਲ ਜੰਗ ਵਿਚਾਲੇ ਰਾਸ਼ਟਰਪਤੀ ਜ਼ੇਲੇਂਸਕੀ ਨੇ PM ਮੋਦੀ ਨੂੰ ਲਿਖੀ ਚਿੱਠੀ, ਲਾਈ ਮਦਦ ਦੀ ਗੁਹਾਰ
ਇਸ ਤਰ੍ਹਾਂ ਦੀ ਠੱਗੀ ਤੋਂ ਬਚਣ ਲਈ ਪੁਲਿਸ ਵੱਲੋਂ ਸਕੂਲਾਂ, ਕਾਲਜਾਂ, ਗਲੀਆਂ-ਮੁਹੱਲਿਆਂ ਵਿੱਚ ਜਾ ਕੇ ਲੋਕਾਂ ਲਈ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਸ ਦੇ ਬਾਵਜੂਦ ਲੋਕ ਇਸ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਲੁਧਿਆਣਾ ‘ਚ ਪਿਛਲੇ ਦੋ ਮਹੀਨਿਆਂ ‘ਚ ਕਰੀਬ 55 ਲੋਕਾਂ ਤੋਂ ਠੱਗੀ ਮਾਰਨ ਦੀਆਂ ਸ਼ਿਕਾਇਤਾਂ ਆਈਆਂ ਹਨ, ਜਿਨ੍ਹਾਂ ਨੇ ਸਮਝ ਆਉਣ ‘ਤੇ ਵੀ ਠੱਗਾਂ ਦੇ ਜਾਲ ‘ਚ ਫਸ ਕੇ ਆਪਣੇ ਅਕਾਊਂਟ ਖਾਲੀ ਕਰਵਾ ਲਏ ਹਨ।
ਇਨ੍ਹਾਂ ਅਪਰਾਧੀਆਂ ਨੂੰ ਟ੍ਰੇਸ ਕਰਨ ਵਿੱਚ ਪੁਲਿਸ ਲੱਗੀ ਹੋਈ ਹੈ। ਪਿਛਲੇ 15 ਦਿਨਾਂ ਵਿੱਚ 6 ਦੇ ਕਰੀਬ ਲੋਕਾਂ ਦੇ ਪੈਸੇ ਪੁਲਿਸ ਨੇ ਠੱਗਾਂ ਦੇ ਖਾਤਿਆਂ ਤੋਂ ਨਿਕਲਵਾ ਕੇ ਪੀੜਤਾਂ ਨੂੰ ਵਾਪਿਸ ਕੀਤੇ ਹਨ। ਪਰ ਬਹੁਤ ਸਾਰੇ ਮਾਮਲਿਆਂ ਵਿੱਚ ਲੋਕ ਸ਼ਿਕਾਇਤ ਕਰਨ ਵਿੱਚ ਦੇਰ ਕਰਦੇ ਹਨ, ਜਿਸ ਕਰਕੇ ਉਹ ਰਿਕਵਰੀ ਨਹੀਂ ਕਰ ਪਾਉਂਦੇ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕਿ ਸਾਲਾਂ ਤੋਂ ਸ਼ਿਕਾਇਤਾਂ ਲੈ ਕੇ ਬੈਠੇ ਹਨ ਪਰ ਸੁਣਵਾਈ ਨਹੀਂ ਹੋ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: