ਕੇਂਦਰ ਸਰਕਾਰ ਨਵੇਂ ਸਾਲ ਦੇ ਮੌਕੇ ‘ਤੇ ਸਰਕਾਰੀ ਕਰਮਚਾਰੀਆਂ ਨੂੰ ਵੱਡਾ ਤੋਹਫਾ ਦੇ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮੋਦੀ ਸਰਕਾਰ ਫਿਟਮੈਂਟ ਫੈਕਟਰ ਨੂੰ ਵਧਾਉਣ ‘ਤੇ ਵੀ ਵਿਚਾਰ ਕਰ ਰਹੀ ਹੈ। ਫਿਟਮੈਂਟ ਫੈਕਟਰ ਕੇਂਦਰ ਸਰਕਾਰ ਦੇ ਸਾਰੇ ਕਰਮਚਾਰੀਆਂ ਲਈ ਬੇਸਿਕ ਸੈਲਰੀ ਦਾ ਫੈਸਲਾ ਕਰਦਾ ਹੈ।
ਜੇ ਮੋਦੀ ਸਰਕਾਰ ਫਿਟਮੈਂਟ ਫੈਕਟਰ ਵਧਾ ਦਿੰਦੀ ਹੈ ਤਾਂ ਕਰਮਚਾਰੀਆਂ ਦੀ ਘੱਟੋ-ਘੱਟ ਬੇਸਿਕ ਸੈਲਰੀ ਬੇਸਿਕ ਸੈਲਰੀ 26,000 ਤੱਕ ਵਧ ਸਕਦੀ ਹੈ। ਜੇ ਬਜਟ ਤੋਂ ਪਹਿਲਾਂ ਕੈਬਨਿਟ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਹੋ ਸਕਦਾ ਹੈ ਕਿ ਇਸ ਨੂੰ ਬਜਟ ਤੋਂ ਪਹਿਲਾਂ ਲਾਗੂ ਕਰ ਦਿੱਤਾ ਜਾਵੇ।
ਦਰਅਸਲ, ਕੇਂਦਰ ਅਤੇ ਰਾਜ ਸਰਕਾਰ ਦੇ ਕਰਮਚਾਰੀਆਂ ਦੀ ਲੰਬੇ ਸਮੇਂ ਤੋਂ ਮੰਗ ਰਹੀ ਹੈ ਕਿ ਉਨ੍ਹਾਂ ਦਾ ਫਿਟਮੈਂਟ ਫੈਕਟਰ 2.57 ਫੀਸਦੀ ਤੋਂ ਵਧਾ ਕੇ 3.68 ਫੀਸਦੀ ਕੀਤਾ ਜਾਵੇ। ਉਮੀਦ ਹੈ ਕਿ 1 ਫਰਵਰੀ 2022 ਨੂੰ ਪੇਸ਼ ਹੋਣ ਵਾਲੇ ਬਜਟ ਤੋਂ ਪਹਿਲਾਂ ਕੇਂਦਰੀ ਮੁਲਾਜ਼ਮਾਂ ਦੇ ਫਿਟਮੈਂਟ ਫੈਕਟਰ ‘ਤੇ ਫੈਸਲਾ ਲਿਆ ਜਾ ਸਕਦਾ ਹੈ।
ਕੇਂਦਰੀ ਮੁਲਾਜ਼ਮਾਂ ਦੇ ਫਿਟਮੈਂਟ ਫੈਕਟਰ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਮਨਜ਼ੂਰੀ ਮਿਲ ਸਕਦੀ ਹੈ। ਖਬਰਾਂ ਮੁਤਾਬਕ ਬਜਟ ਤੋਂ ਪਹਿਲਾਂ ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਸਰਕਾਰ ਇਸ ਨੂੰ ਬਜਟ ਖਰਚਿਆਂ ‘ਚ ਸ਼ਾਮਲ ਕਰ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਜੇ ਕੇਂਦਰ ਸਰਕਾਰ ਫਿਟਮੈਂਟ ਫੈਕਟਰ ਵਧਾਉਂਦੀ ਹੈ ਤਾਂ ਕੇਂਦਰੀ ਕਰਮਚਾਰੀਆਂ ਦੀ ਤਨਖਾਹ ਆਪਣੇ ਆਪ ਵਧ ਜਾਵੇਗੀ। ਫਿਟਮੈਂਟ ਫੈਕਟਰ ਕੇਂਦਰ ਸਰਕਾਰ ਦੇ ਸਾਰੇ ਕਰਮਚਾਰੀਆਂ ਲਈ ਬੇਸਿਕ ਤਨਖਾਹ ਦਾ ਫੈਸਲਾ ਕਰਦਾ ਹੈ। ਫਿਟਮੈਂਟ ਫੈਕਟਰ ਨੂੰ ਆਖ਼ਰੀ ਵਾਰ 2016 ਵਿੱਚ ਵਧਾਇਆ ਗਿਆ ਸੀ, ਜਿਸ ਵਿੱਚ ਕਰਮਚਾਰੀਆਂ ਦੀ ਘੱਟੋ-ਘੱਟ ਬੇਸਿਕ ਸੈਲਰੀ 6,000 ਰੁਪਏ ਤੋਂ ਵਧਾ ਕੇ 18,000 ਰੁਪਏ ਕਰ ਦਿੱਤੀ ਗਈ ਸੀ। ਫਿਟਮੈਂਟ ਫੈਕਟਰ ਵਿੱਚ ਸੰਭਾਵਿਤ ਵਾਧੇ ਨਾਲ ਘੱਟੋ-ਘੱਟ ਸੈਲਰੀ 26,000 ਰੁਪਏ ਹੋ ਸਕਦੀ ਹੈ। ਮੌਜੂਦਾ ਸਮੇਂ ‘ਚ ਘੱਟੋ-ਘੱਟ ਬੇਸਿਕ ਸੈਲਰੀ 18,000 ਰੁਪਏ ਹੈ, ਜੋ ਵਧ ਕੇ 26,000 ਰੁਪਏ ਹੋ ਜਾਵੇਗੀ।
ਜੇ ਬੇਸਿਕ ਸੈਲਰੀ 18,000 ਰੁਪਏ ਤੋਂ ਵਧ ਕੇ 26,000 ਰੁਪਏ ਹੋ ਜਾਂਦੀ ਹੈ, ਤਾਂ ਮਹਿੰਗਾਈ ਭੱਤਾ ਵੀ ਵਧ ਜਾਵੇਗਾ। ਮਹਿੰਗਾਈ ਭੱਤਾ ਬੇਸਿਕ ਸੈਲਰੀ ਦੇ 31 ਫੀਸਦੀ ਦੇ ਬਰਾਬਰ ਹੈ। ਡੀਏ ਦੀ ਕੈਲਕੁਲੇਸ਼ਨ ਬੇਸਿਕ ਸੈਲਰੀ ਨਾਲ ਡੀਏ ਦਰ ਨੂੰ ਗੁਣਾ ਕਰਕੇ ਕੀਤੀ ਜਾਂਦੀ ਹੈ। ਯਾਨੀ ਬੇਸਿਕ ਸੈਲਰੀ ਵਧਣ ਨਾਲ ਮਹਿੰਗਾਈ ਭੱਤਾ ਆਪਣੇ ਆਪ ਵਧ ਜਾਵੇਗਾ।