ਸਮੋਸਾ ਜੋ ਹਰ ਭਾਰਤੀ ਦਾ ਮਨਪਸੰਦ ਹੁੰਦਾ ਹੈ ਤੇ ਉਸੇ ਸਮੋਸੇ ਨੇ ਬੇਂਗਲੁਰੂ ਦੇ ਇਕ ਜੋੜੇ ਦੀ ਜ਼ਿੰਦਗੀ ਹੀ ਬਦਲ ਦਿੱਤੀ ਹੈ। ਲੱਖਾਂ ਦੀ ਨੌਕਰੀ ਛੱਡ ਕੇ ਇਨ੍ਹਾਂ ਨੇ ਸਮੋਸਾ ਵੇਚਣ ਦਾ ਕੰਮ ਸ਼ੁਰੂ ਕੀਤਾ ਤੇ ਅੱਜ ਦੀ ਤਰੀਕ ਵਿਚ ਨਾ ਸਿਰਫ ਇਨ੍ਹਾਂ ਨੇ ਕਈ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ ਸਗੋਂ ਹਰ ਦਿਨ ਇੰਨੀ ਕਮਾਈ ਕਰ ਰਹੇ ਹਨ ਕਿ ਜੋ ਜਾਨ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਬੇਂਗਲੁਰੂ ਦੇ ਇਸ ਕੱਪਲ ਦਾ ਸਮੋਸਾ ਵੇਚਣ ਤੋਂ ਪਹਿਲਾਂ ਚੰਗਾ ਕਰੀਅਰ ਸੀ। ਪਤੀ ਸ਼ਿਖਰਵੀਰ ਸਿੰਘ ਨੇ ਹੈਦਰਾਬਾਦ ਦੇ ਇੰਸਟੀਚਿਊਟ ਆਫ ਲਾਈਫ ਸਾਇੰਸਿਜ਼ ਤੋਂ ਬਾਇਓਟੈਕਨਾਲੋਜੀ ਵਿਚ ਐੱਮਟੈਕ ਦੀ ਡਿਗੀ ਹਾਸਲ ਕੀਤੀ। ਅਕਤੂਬਰ 2015 ਵਿਚ ਬਾਇਓਕਾਨ ਵਿਚ ਚੀਫ ਸਾਇੰਟਿਸਟ ਦੇ ਅਹੁਦੇ ਤੋਂ ਸਮੋਸਾ ਵੇਚਣ ਲਈ ਨੌਕਰੀ ਛੱਡ ਦਿੱਤੀ। ਦੂਜੇ ਪਾਸੇ ਉਨ੍ਹਾਂ ਦੀ ਪਤਨੀ ਨਿਧੀ ਸਿੰਘ ਨੇ 2015 ਵਿਚ ਗੁਰੂਗ੍ਰਾਮ ਦੀ ਇਕ ਫਾਰਮਾ ਕੰਪਨੀ ਵਿਚ 30 ਲੱਖ ਦੀ ਨੌਕਰੀ ਵੀ ਛੱਡ ਦਿੱਤੀ।
ਨਿਧੀ ਤੇ ਸ਼ਿਖਰ ਵੀਰ ਸਿੰਘ ਦੀ ਕਾਲਜ ਟਾਈਮ ਤੋਂ ਦੋਸਤੀ ਸੀ। ਉਹ ਹਰਿਆਣਾ ਦੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਬਾਇਓਟੈਕਨਾਲੋਜੀ ਵਿਚ ਬੀਟੈੱਕ ਕਰ ਰਹੇਸਨ। ਉਨ੍ਹਾਂ ਦਾ ਵਿਆਹਹੋਏ ਨੂੰ ਪੰਜ ਸਾਲ ਹੋ ਗਏ ਸਨ, ਜਦੋਂ ਉਨ੍ਹਾਂ ਨੇ ਕਾਰਪੋਰੇਟ ਜਗਤ ਨੂੰ ਛੱਡਣ ਤੇ ਸਮੋਸਾ ਵੇਚਣ ਦਾ ਫੈਸਲਾ ਕੀਤਾ।
ਨਿਧੀ ਦੱਸਦੀ ਹੈ ਕਿ ਸਮੋਸਾ ਵੇਚਣਾ ਸ਼ੁਰੂ ਕਰਨ ਦਾ ਆਈਡੀਆ ਸ਼ਿਖਰ ਦਾ ਸੀ। ਉਹ SBI ਦੀਆਂ ਬ੍ਰਾਂਚਾਂ ਦੇ ਬਾਹਰ ਸਮੋਸਾ ਵੇਚਣਾ ਚਾਹੁੰਦਾ ਸੀ। ਹਾਲਾਂਕਿ ਨਿਧੀ ਇਸ ਵਿਚਾਰ ਨਾਲ ਸਹਿਮਤ ਨਹੀਂ ਸੀ। ਨਿਧੀ ਨੇ ਕਿਹਾ ਕਿ ਮੈਂ ਸ਼ਾਂਤੀ ਨਾਲ ਆਪਣੇ ਸਾਇੰਟਿਸਟ ਪ੍ਰੋਫੈਸ਼ਨ ‘ਤੇ ਧਿਆਨ ਨਾਲ ਕਰਨ ਦੀ ਸਲਾਹ ਦਿੱਤੀ ਕਿਉਂਕਿ ਮੇਰੇ ਪਤੀ ਕਦੇ ਇਕ ਸਮੋਸੇ ਵਾਲੇ ਨੂੰ ਮੇਰਾ ਪਤੀ ਹੁੰਦੇ ਸਹਿਣ ਨਹੀਂ ਕਰਨਗੇ ਪਰ ਸ਼ਿਖਰ ਦੇ ਸਿਰ ‘ਤੇ ਸਮੋਸਾ ਵੇਚਣ ਦਾ ਜਨੂੰਨ ਸਵਾਰ ਸੀ। ਉਸ ਨੇ ਸਮੋਸੇ ਦੇ ਸੁਆਦ ਤੇ ਵੈਰਾਇਟੀ ਨੂੰ ਲੈ ਕੇ ਐਕਸਪੈਰੀਮੈਂਟ ਤੇ ਰਿਸਰਚ ਸ਼ੁਰੂ ਕਰ ਦਿੱਤਾ।
ਨਿਧੀ ਦੱਸਦੀ ਹੈ ਕਿ ਉਸ ਦਿਨ ਤੋਂ ਸ਼ਿਖਰ ਹਰ ਜਗ੍ਹਾ ਆਪਣੇ ਸਮੋਸੇ ਦਿਖਾਉਣ ਲਗਾ। ਨਿਧੀ ਨੂੰ ਭਰੋਸਾ ਸੀ ਪਰ ਜਾਣਦੀ ਸੀ ਕਿ ਉਨ੍ਹਾਂ ਨੂੰ ਸਮਾਂ ਚਾਹੀਦਾ ਹੈ। ਸ਼ਿਖਰ ਨੇ ਬਹੁਤ ਸਾਰੇ ਸੋਮਸੇ ਦੀ ਸਟਫਿੰਗ ਦਾ ਇਸਤੇਮਾਲ ਕੀਤਾ ਤੇ ਇਕ ਬਾਹਰੀ ਖਸਤਾ ਪਰਤ ‘ਤ ਕੰਮ ਕੀਤਾ। ਨਿਧੀ ਨੇ ਕਿਹਾ ਕਿ ਅਸੀਂ ਕਈ ਫਿਲਿੰਗ ਨਾਲ ਟੇਸਟ ਕੀਤਾ ਤੇ ਬਹੁਤ ਸਾਰੀ ਵੈਰਾਇਟੀ ਲਿਆਉਣ ਦੀ ਕੋਸ਼ਿਸ਼ ਕੀਤੀ। ਬਟਰ ਚਿਕਨ ਜਾਂ ਕੜਾਹੀ ਪਨੀਰ ਵਰਗਾ ਭਰਨ ਲਈ ਇਕ ਕੁਰਕੁਰਾ ਬਾਹਰੀ ਕਵਰ ਕ੍ਰੈਕ ਕਰਨਾ ਸਭ ਤੋਂ ਮੁਸ਼ਕਲ ਸੀ । ਅਸੀਂ ਆਟੇ ਦੇ ਨਾਲ ਇਸਤੇਮਾਲ ਕਰਕੇ ਇਕ ਵੱਖਰੀ ਬਾਹਰੀ ਪਰਤ ਦੇ ਨਾਲ ਇਸਤੇਮਾਲ ਕੀਤਾ ਤੇ ਸਮੋਸੇ ਦਾ ਆਕਾਰ ਵੀ ਬਦਲ ਦਿੱਤਾ।
ਨਿਧੀ ਨੇ ਦੱਸਿਆ ਕਿ ਸਾਨੂੰ ਸਮੋਸਾ ਸਿੰਘ ਆਊਟਲੈਟ ਸ਼ੁਰੂ ਕਰਨ ਲਈ ਪੈਸਿਆਂ ਦੀ ਲੋੜ ਸੀ ਅਤੇ ਸਾਨੂੰ ਵਿਸ਼ਵਾਸ ਸੀ ਕਿ ਅਸੀਂ ਸਹੀ ਕੰਮ ਕਰ ਰਹੇ ਹਾਂ ਇਸ ਲਈ ਅਸੀਂ ਮੈਜਿਕ ਬ੍ਰਿਕਸ ਜ਼ਰੀਏ 80 ਲੱਖ ਰੁਪਏ ਵਿਚ ਆਪਣੇ ਸੁਪਨਿਆਂ ਦਾ ਘਰ ਵੇਚ ਦਿੱਤਾ। ਨਿਧੀ ਨੇ ਕਿਹਾ ਕਿ ਸਾਨੂੰ ਦੁੱਖ ਇਸ ਲਈ ਨਹੀਂ ਹੋਇਆ ਕਿਉਂਕਿ ਸਾਨੂੰ ਵਿਸ਼ਵਾਸ ਸੀ ਕਿ ਇਹ ਪੈਸਾ ਬਰਬਾਦ ਨਹੀ ਹੋਵੇਗਾ।
ਫਰਵਰੀ 2016 ਵਿਚ ਸਮੋਸਾ ਸਿੰਘ ਆਊਟਲੈਟ ਦੀ ਸ਼ੁਰੂਆਤ ਕੀਤੀ ਪਰ ਕੋਰੋਨਾ ਵਿਚ ਬ੍ਰੇਕ ਲੱਗਾ। ਉਸ ਦੇ ਬਾਅਦ ਕੋਰੋਨਾ ਮਹਾਮਾਰੀ ਦੇ ਬਾਅਦ ਸਮੋਸਾ ਸਿੰਘ ਦਾ ਵਿਸਤਾਰ ਮੁੰਬਈ, ਪੁਣੇ ਤੇ ਚੇਨਈ ਸਣੇ 8 ਸ਼ਹਿਰਾਂ ਵਿਚ ਹੋ ਗਿਆ ਹੈ। ਉਨ੍ਹਾਂ ਕੋਲ ਲਗਭਗ 50 ਕਲਾਊਡ ਕਿਚਨ ਹੈ। ਸਮੋਸਾ ਸਿੰਘ ਹਰ ਮਹੀਨੇ 30,000 ਸਮੋਸੇ ਵੇਚਦੇ ਹਨ ਤੇ ਉਨ੍ਹਾਂ ਦਾ ਟਰਨਓਵਰ 45 ਕਰੋੜ ਰੁਪਏ ਹੈ। ਹਰ ਦਿਨ 12 ਲੱਖ ਰੁਪਏ ਦੀ ਕਮਾਈ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: