ਵਿਸ਼ਵ ਕੱਪ 2023 ਤੋਂ ਪਹਿਲਾਂ ਏਸ਼ੀਆਈ ਮਹਾਦੀਪ ਦਾ ਸਭ ਤੋਂ ਵੱਡਾ ਕ੍ਰਿਕਟ ਟੂਰਨਾਮੈਂਟ ਏਸ਼ੀਆ ਕੱਪ ਅਗਸਤ ਤੇ ਸਤੰਬਰ ਵਿਚ ਪਾਕਿਸਤਾਨ ਤੇ ਸ਼੍ਰੀਲੰਕਾ ਵਿਚ ਖੇਡਿਆ ਜਾਵੇਗਾ। ਹੁਣ ਏਸ਼ੀਆ ਕੱਪ 2023 ਦਾ ਸ਼ੈਡਿਊਲ ਜਾਰੀ ਹੋ ਗਿਆ ਹੈ। ਭਾਰਤ ਤੇ ਪਾਕਿਸਤਾਨ ਦੇ ਵਿਚ ਮੁਕਾਬਲਾ 2 ਸਤੰਬਰ 2023 ਨੂੰ ਸ਼੍ਰੀਲੰਕਾ ਦੇ ਕੈਂਡੀ ਵਿਚ ਖੇਡਿਆ ਜਾਵੇਗਾ। ਗਰੁੱਪ ਏ ਵਿਚ ਭਾਰਤ, ਪਾਕਿਸਤਾਨ ਤੇ ਨੇਪਾਲ ਹਨ। ਗਰੁੱਪ ਦੋ ਵਿਚ ਸ਼੍ਰੀਲੰਕਾ, ਬੰਗਲਾਦੇਸ਼ ਤੇ ਅਫਗਾਨਿਸਤਾਨ ਹੈ। 30 ਅਗਸਤ ਨੂੰ ਪਹਿਲਾ ਮੈਚ ਪਾਕਿਸਤਾਨ ਤੇ ਨੇਪਾਲ ਦੇ ਵਿਚ ਪਾਕਿਸਤਾਨ ਦੇ ਮੁਲਤਾਨ ਵਿਚ ਖੇਡਿਆ ਜਾਵੇਗਾ। ਫਾਈਨਲ ਮੈਚ ਐਤਵਾਰ 17 ਸਤੰਬਰ ਨੂੰ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿਚ ਖੇਡਿਆ ਜਾਵੇਗਾ।
ਏਸ਼ੀਆ ਕੱਪ 2023 ਵਨਡੇ ਫਾਰਮੇਡ ਵਿਚ ਖੇਡਿਆ ਜਾਵੇਗਾ। ਹਾਈਬ੍ਰਿਡ ਮਾਡਲ ਵਜੋਂ ਚਾਰ ਮੁਕਾਬਲੇ ਪਾਕਿਸਤਾਨ ਤੇ 6 ਮੁਕਾਬਲੇ ਸ਼੍ਰੀਲੰਕਾ ਵਿਚ ਖੇਡੇ ਜਾਣਗੇ। ਫਾਈਨਲ ਕੋਲੰਬੋ ਵਿਚ ਖੇਡਿਆ ਜਾਵੇਗਾ। ਦੋਵੇਂ ਗਰੁੱਪਾਂ ਤੋਂ 2-2 ਟੀਮਾਂ ਸੁਪਰ ਚਾਰ ਸਟੇਜ ‘ਤੇ ਪਹੁੰਚਣਗੀਆਂ। ਇਨ੍ਹਾਂ ਵਿਚੋਂ ਟੌਪ ਦੋ ਟੀਮਾਂ ਦੇ ਵਿਚ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ। 30 ਅਗਸਤ ਨੂੰ ਪਹਿਲਾ ਮੈਚ ਪਾਕਿਸਤਾਨ ਬਨਾਮ ਨੇਪਾਲ ਮੁਲਤਾਨ ਵਿਚ ਖੇਡਿਆ ਜਾਵੇਗਾ। 31 ਅਗਸਤ ਨੂੰ ਗਰੁੱਪ ਬੀ ਦਾ ਪਹਿਲਾ ਮੈਚ ਸ਼ਸ਼੍ਰੀਲੰਕਾ ਬਨਾਮ ਬੰਗਲਾਦੇਸ਼ ਦੇ ਵਿਚ ਕੈਂਡੀ ਵਿਚ ਖੇਡਿਆ ਜਾਵੇਗਾ। 2 ਸਤੰਬਰ ਨੂੰ ਭਾਰਤ ਬਨਾਮ ਪਾਕਿ ਕੈਂਡੀ ਵਿਚ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਸਹਾਇਤਾ ਲਈ ਪੂਰੀ ਤਰ੍ਹਾਂ ਵਚਨਬੱਧ
3 ਸਤੰਬਰ 2023 ਨੂੰ ਲਾਹੌਰ ਦੇ ਗੱਦਾਫੀ ਸਟੇਡੀਅਮ ਵਿਚ ਬੰਗਲਾਦੇਸ਼ ਬਨਾਮ ਅਫਗਾਨਿਸਤਾਨ ਦੇ ਵਿਚ ਮੈਚ ਹੋਵੇਗਾ। 4 ਸਤੰਬਰ 2023 ਨੂੰ ਕੈਂਡੀ ਸ਼੍ਰੀਲੰਕਾ ਵਿਚ ਭਾਰਤ ਤੇ ਨੇਪਾਲ ਵਿਚ ਖੇਡਿਆ ਜਾਵੇਗਾ। ਅਫਗਾਨਿਸਤਾਨ ਬਨਾਮ ਸ਼੍ਰੀਲੰਕਾ ਵਿਚ ਮੈਚ 5 ਸਤੰਬਰ 2023 ਨੂੰ ਲਾਹੌਰ ਵਿਚ ਖੇਡਿਆ ਜਾਵੇਗਾ। ਸੁਪਰ ਚਾਰ ਮੁਕਾਬਲਿਆਂ ਦਾ ਪਹਿਲਾ ਮੈਚ 6 ਸਤੰਬਰ 2023 ਨੂੰ A1 ਬਨਾਮ B2 ਦੇ ਵਿਚ ਲਾਹੌਰ ਵਿਚ ਖੇਡਿਆ ਜਾਵੇਗਾ। ਕੋਲੰਬੋ ਵਿਚ 9 ਸਤੰਬਰ ਨੂੰ A1 ਬਨਾਮ B1 ਮੈਚ ਖੇਡਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: