ਛੱਤੀਸਗੜ੍ਹ ਵਿਚ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਨੇ ਵੱਡਾ ਫੈਸਲਾ ਲੈਂਦੇ ਹੋਏ ਟੀਐੱਸ ਸਿੰਘ ਦੇਵ ਨੂੰ ਡਿਪਟੀ ਸੀਐੱਮ ਬਣਾਉਣ ਦਾ ਫੈਸਲਾ ਕੀਤਾ ਹੈ। ਕਾਂਗਰਸ ਦਾ ਇਹ ਫੈਸਲਾ ਚੋਣਾਂ ਦੇ ਮੱਦੇਨਜ਼ਰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਚੋਣਾਂ ਨੂੰ ਲੈ ਕੇ ਛੱਤੀਸਗੜ੍ਹ ਕਾਂਗਰਸ ਨੇਤਾਵਾਂ ਨੇ ਦਿੱਲੀ ਵਿਚ ਇਕ ਅਹਿਮ ਬੈਠਕ ਕੀਤੀ। ਇਸ ਬੈਠਕ ਦੀ ਅਗਵਾਈ ਕਾਂਗਰਸ ਪ੍ਰਧਾਨ ਮੱਲਿਕਾਰੁਜਨ ਖੜਗੇ ਨੇ ਕੀਤੀ। ਇਸ ਬੈਠਕ ਵਿਚ ਕਾਂਗਰਸ ਪ੍ਰਧਾਨ ਖੜਗੇ ਤੋਂ ਇਲਾਵਾ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਤੋਂ ਇਲਾਵਾ ਸੂਬੇ ਦੀ ਪਾਰਟੀ ਇੰਚਾਰਜ ਕੁਮਾਰੀ ਸ਼ੈਲਜਾ ਤੇ ਸੰਗਠਨ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ ਵੀ ਸ਼ਾਮਲ ਹੋਏ।
ਇਸ ਫੈਸਲੇ ਦੇ ਬਾਅਦ ਸਿੰਘਦੇਵ ਦੇ ਸਮਰਥਕਾਂ ਵਿਚ ਜਸ਼ਨ ਦਾ ਮਾਹੌਲ ਹੈ। ਅੰਬਿਕਾਪੁਰ ਵਿਚ ਵਰਕਰ ਮਠਿਆਈ ਵੰਡ ਰਹੇ ਹਨ। ਸਾਲ 2018 ਦੀਆਂ ਚੋਣਾਂ ਵਿਚ ਕਾਂਗਰਸ ਦੀ ਜਿੱਤ ਦੇ ਬਾਅਦ ਟੀਐੱਸ ਸਿੰਘਦੇਵ ਤੋਂ ਮੁੱਖ ਮੰਤਰੀ ਅਹੁਦੇ ਦੀ ਦੌੜ ਵਿਚ ਭੁਪੇਸ਼ ਬਘੇਲ ਅੱਗੇ ਨਿਕਲ ਗਏ ਤੇ ਇਸ ਸਮੇਂ ਢਾਈ-ਢਾਈ ਸਾਲ ਦੇ ਫਾਰਮੂਲੇ ਦੀ ਵੀ ਗੱਲ ਕਹੀ ਜਾ ਰਹੀ ਸੀ ਪਰ 4 ਸਾਲ ਬੀਤ ਜਾਣ ਦੇ ਬਾਅਦ ਵੀ ਕੋਈ ਬਦਲਾਅ ਨਹੀਂ ਦਿਖਿਆ ਜਦੋਂ ਕਿ ਟੀਐੱਸ ਸਿੰਘਦੇਵ ਇਸ ਉਮੀਦ ਵਿਚ ਸਨ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਜਾਵੇਗਾ।
ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਬਾਅਦ ਜਦੋਂ ਕਾਂਗਰਸ ਦੇ ਸੀਨੀਅਰ ਨੇਤਾ ਮੱਲਿਕਾਰੁਜਨ ਖੜਗੇ ਨੇ ਆਬਜ਼ਰਵਰ ਬਣ ਕੇ ਸੂਬੇ ਦਾ ਦੌਰਾ ਕੀਤਾ ਤਾਂ ਵਿਧਾਇਕਾਂ ਵਿਚ ਸਭ ਤੋਂ ਜ਼ਿਆਦਾ ਸਮਰਥਨ ਟੀਐੱਸ ਸਿੰਘ ਦੇਵ ਨੂੰ ਮਿਲਿਆ ਸੀ। 67 ਵਿਧਾਇਕਾਂ ਵਿਚੋਂ 44 ਵਿਧਾਇਕਾਂ ਨੇ ਟੀਐੱਸ ਸਿੰਘਦੇਵ ਦਾ ਸਮਰਥਨ ਕੀਤਾ।
ਇਸ ਦੇ ਬਾਅਦ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਅਹੁਦੇ ਦੇ ਚਾਰ ਸੰਭਾਵਿਤ ਉਮੀਦਵਾਰਾਂ-ਟੀਐੱਸ ਸਿੰਘ ਦੇਵ, ਤਾਮਰਧਵਨ ਸਾਹੂ, ਭੁਪੇਸ਼ ਬਘੇਲ ਤੇ ਚਰਨ ਦਾਸ ਮਹੰਤ ਨਾਲ ਆਪਣੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਹਾਈਕਮਾਂਡ ਨੇ ਭੁਪੇਸ਼ ਬਘੇਲ ਦਾ ਨਾਂ ਤੈਅ ਕੀਤਾ। ਨਾਰਾਜ਼ ਖੇਮੇ ਨੂੰ ਵੀ ਖੁਸ਼ ਕਰਨ ਲਈ ਉਦੋਂ ਤੋਂ ਇਹ ਚਰਚਾ ਜ਼ੋਰਾਂ ‘ਤੇ ਸੀ ਕਿ ਢਾਈ ਸਾਲ ਬਾਅਦ ਸਿੰਘਦੇਵ ਨੂੰ ਮੌਕਾ ਦਿੱਤਾ ਜਾਵੇਗਾ ਪਰ ਹੁਣ ਤੱਕ ਇਹ ਸਿਰਫ ਚਰਚਾ ਹੀ ਸੀ।
ਇਹ ਵੀ ਪੜ੍ਹੋ : ਇਸ ਪਿੰਡ ਦੇ ਹਰ ਘਰ ਦਾ ਦਰਵਾਜ਼ਾ ਹੈ ਹਰਾ, ਮੰਨਣਾ ਪੈਂਦਾ ਹੈ ਅਜੀਬ ਨਿਯਮ, ਲੋਕ ਨਹੀਂ ਚਾਹੁੰਦੇ ਕਿਸੇ ਤਰ੍ਹਾਂ ਦਾ ਬਦਲਾਅ
ਆਖਿਰਕਾਰ ਹੁਣ ਕਾਂਗਰਸ ਨੇ ਉਨ੍ਹਾਂ ਨੂੰ ਡਿਪਟੀ ਸੀਐੱਮ ਬਣਾਉਣ ਦਾ ਫੈਸਲਾ ਕੀਤਾ ਹੈ। ਕਈ ਵਾਰ ਇਸ ਗੱਲ ਨੂੰ ਲੈ ਕੇ ਕਾਫੀ ਚਰਚਾ ਹੋ ਚੁੱਕੀ ਸੀ। ਖੁਦ ਸਿੰਘਦੇਵ ਹਾਈਕਮਾਂਡ ਨਾਲ ਬੈਠਕ ਕਰ ਚੁੱਕੇ ਸਨ। ਮੰਨਿਆ ਜਾ ਰਿਹਾ ਸੀ ਕਿ ਬੈਠਕ ਦੇ ਬਾਅਦ ਕੁਝ ਫੈਸਲਾ ਹੋ ਸਕਦਾ ਹੈ ਪਰ ਹੋਇਆ ਕੁਝ ਨਹੀਂ ਸੀ। ਭੁਪੇਸ਼ ਬਘੇਲ ਹੀ ਮੁੱਖ ਮੰਤਰੀ ਬਣੇ ਰਹੇ।
ਵੀਡੀਓ ਲਈ ਕਲਿੱਕ ਕਰੋ -: