ਪੰਜਾਬ ਵਿਚ ਨਸ਼ਿਆਂ ਖਿਲਾਫ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਨੇ 6 ਨਸ਼ਾ ਤਸਕਰਾਂ ਦੀ 3.27 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਡੀਐੱਸਪੀ ਐੱਸਟੀਐੱਫ ਦਵਿੰਦਰ ਚੌਧਰੀ ਨੇ ਦੱਸਿਆ ਕਿ ਪੁਲਿਸ ਨਸ਼ੇ ਖਿਲਾਫ ਮੁਹਿੰਮ ਚਲਾ ਰਹੀ ਹੈ। ਇਸੇ ਮੁਹਿੰਮ ਤਹਿਤ ਤਸਕਰਾਂ ਦੀ ਕਰੋੜਾਂ ਦੀ ਜਾਇਦਾਦ ਜ਼ਬਤ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।
ਅਕਤੂਬਰ 2020 ਵਿਚ ਲਾਜਪਤ ਨਗਰ ਦੇ ਪਵਨ ਕੁਮਾਰ ਉਰਫ ਸੋਨੂੰ ਖਿਲਾਫ ਨਸ਼ੀਲੀ ਦਵਾਈਆਂ ਦੀ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਸ ਦੇ ਮੁਲਜ਼ਮਾਂ ‘ਤੇ ਮਾਮਲਾ ਦਰਜ ਕਰਨ ਦੇ ਬਾਅਦ ਉਨ੍ਹਾਂ ਦੀ 39.84 ਲੱਖ ਦੀ ਜਾਇਦਾਦ ਕੁਰਕ ਕੀਤੀ ਗਈ ਹੈ। ਇਸੇ ਤਰ੍ਹਾਂ ਤਸਕਰ ਯਾਦਵਿੰਦਰ ਿਸੰਘ ਉਰਫ ਯਾਦ ਨੂੰ 2020 ਵਿਚ ਡਰੱਗਸ ਤੇ ਹਥਿਆਰਾਂ ਨਾਲ ਐੱਸਟੀਐੱਫ ਨੇ ਗ੍ਰਿਫਤਾਰ ਕੀਤਾ ਸੀ। ਉਸ ਦੀ ਵੀ 3.5 ਲੱਖ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ।
ਤਸਕਰ ਅਮਿਤ ਸ਼ਰਮਾ ਉਰਫ ਕਾਕਾ ਦੀ 14.10 ਲੱਖ ਰੁਪਏ ਦੀ ਜਾਇਦਾਦ, ਮਾਛੀਵਾੜਾ ਦੇ ਹਰਸਿਮਰਨਜੀਤ ਸਿੰਘ ਉਰਫ ਕਾਲਾ ਦੀ 8.80 ਲੱਖ ਰੁਪਏ ਦੀ ਜਾਇਦਾਦ, ਪਠਾਨਕੋਟ ਦੇ ਤਸਕਰ ਬਲਵਿੰਦਰ ਸਿੰਘ ਉਰਫ ਬਿੱਲਾ ਦੀ 1.02 ਕਰੋੜ ਰੁਪਏ ਦੀ ਜਾਇਦਾਦ, ਲੁਧਿਆਣਾ ਦੇ ਦੀਪਕ ਕੁਮਾਰ ਉਰਫ ਦੀਪੂ ਦੀ 1.57 ਕਰੋੜ ਰੁਪਏ ਦੀ ਜਾਇਦਾਦ ਅਟੈਚ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਅੱਜ ਤੇਜ਼ ਹਵਾਵਾਂ ਨਾਲ ਪਵੇਗਾ ਮੀਂਹ, ਡਿਗੇਗਾ ਤਾਪਮਾਨ, ਮੌਸਮ ਵਿਭਾਗ ਨੇ ਜਾਰੀ ਕੀਤਾ ਓਰੈਂਜ ਅਲਰਟ
ਡੀਐੱਸਪੀ ਚੌਧਰੀ ਨੇ ਦੱਸਿਆ ਕਿ ਹਾਲੀਆ ਘਟਨਾਕ੍ਰਮ ਵਿਚ 9 ਮਾਮਲਿਆਂ ਵਿਚ 9 ਤਸਕਰਾਂ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਕ ਤਸਕਰ ਨੂੰ 12 ਸਾਲ ਦੀ ਸਜ਼ਾ ਤੇ ਦੋ ਤਸਕਰਾਂ ਨੂੰ ਅਦਾਲਤ ਨੇ 15 ਸਾਲ ਦੀ ਸਜ਼ਾ ਸੁਣਾਈ ਹੈ। ਇਕ ਨਾਬਾਲਗ ਨੂੰ ਵੀ ਦੋ ਸਾਲ ਦੀ ਸਜ਼ਾ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: