ਜਲੰਧਰ: ਇਸ ਮਸ਼ੀਨੀ ਯੁੱਗ ਵਿੱਚ ਅੱਜ ਜਿਥੇ ਤਕਨਾਲੋਜੀ ਉਚਾਈਆਂ ਛੂਹ ਰਹੀ ਹੈ, ਉਥੇ ਹੀ ਇਨਸਾਨੀਅਤ ਹੋਰ ਵੀ ਹੇਠਾਂ ਨੂੰ ਡਿੱਗਦੀ ਜਾ ਰਹੀ ਹੈ। ਅਜਿਹਾ ਹੀ ਨਜ਼ਾਰਾ ਸਾਹਮਣੇ ਆਇਆ ਜਲੰਧਰ-ਪਠਾਨਕੋਟ ਹਾਈਵੇ ‘ਤੇ।
ਇਥੇ ਸਰਾਭਾ ਨਗਰ ਨੇੜੇ ਸਾਈਕਲ ਅਤੇ ਬਾਈਕ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਬਾਈਕ ਸਵਾਰ ਦੀ ਮੌਤ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਬਾਈਕ ਚਾਲਕ ਨਾਲ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਤਕਲੀਫ ਨਾ ਤੜਫਦਾ ਰਿਹਾ, ਪਰ ਲੋਕ ਉਸਦੀ ਮਦਦ ਕਰਨ ਦੀ ਬਜਾਏ ਵੀਡੀਓ ਬਣਾਉਂਦੇ ਰਹੇ।
ਮ੍ਰਿਤਕ ਦੀ ਪਛਾਣ ਅਮਿਤ ਮਹਿਤੋ ਵਾਸੀ ਰੋਪੜ ਹਾਲ, ਸੰਤੋਖਪੁਰਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਧੋਗੜੀ ਰੋਡ ‘ਤੇ ਇਕ ਨਿੱਜੀ ਫੈਕਟਰੀ ‘ਚ ਸੁਪਰਵਾਈਜ਼ਰ ਹੈ ਅਤੇ ਉਹ ਕੰਮ ‘ਤੇ ਜਾ ਰਿਹਾ ਸੀ। ਜਿਵੇਂ ਹੀ ਉਹ ਸਰਾਭਾ ਨਗਰ ਪਹੁੰਚਿਆ, ਉਹ ਸਾਈਕਲ ਨਾਲ ਟਕਰਾ ਗਿਆ।
ਇਹ ਵੀ ਪੜ੍ਹੋ : ਤਰਨਤਾਰਨ ‘ਚ ਦਿਨ-ਦਹਾੜੇ ਚੱਲੀਆਂ ਗੋਲੀਆਂ, ਫਰਨੀਚਰ ਹਾਊਸ ਮਾਲਿਕ ਹੋਇਆ ਜ਼ਖਮੀ
ਟੱਕਰ ਤੋਂ ਬਾਅਦ ਬਾਈਕ ਚਾਲਕ ਹਾਈਵੇਅ ‘ਤੇ ਡਿੱਗ ਪਿਆ। ਇਸ ਦੌਰਾਨ ਅਣਪਛਾਤੇ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਪਲਟ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਲੋਕਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਡਵੀਜ਼ਨ ਨੰਬਰ -8 ਦੀ ਪੁਲਿਸ 1 ਘੰਟੇ ਤੱਕ ਵੀ ਮੌਕੇ ‘ਤੇ ਨਹੀਂ ਪਹੁੰਚੀ। ਫਿਰ ਲੋਕਾਂ ਨੇ ਇਸ ਦੀ ਜਾਣਕਾਰੀ ਹਾਈਵੇਅ ‘ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਦਿੱਤੀ।