ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਉਨ੍ਹਾਂ ਨਾਲ ਕੇਦਾਰਨਾਥ ਯਾਤਰਾ ‘ਤੇ ਹਨ, ਜਦਕਿ ਜਦੋਂ ਤੋਂ ਚੰਨੀ ਨੇ ਮੁੱਖ ਮੰਤਰੀ ਦੀ ਕੁਰਸੀ ਸੰਭਾਲੀ ਹੈ ਤਾਂ ਨਵਜੋਤ ਸਿੱਧੂ ਉਨ੍ਹਾਂ ‘ਤੇ ਹਮੇਸ਼ਾ ਹਮਲਾਵਰ ਹੀ ਨਜ਼ਰ ਆਏ ਹਨ।
ਉਨ੍ਹਾਂ ਦੇ ਇਸੇ ਰਵੱਈਏ ‘ਤੇ ਸੰਸਦ ਮੈਂਬਰ ਰਵਨੀਤ ਬਿੱਟੂ ਜੋ ਪਹਿਲਾਂ ਹੀ ਸਿੱਧੂ ਨੂੰ ਆਪਣੇ ਕੰਮ ਵੱਲ ਧਿਆਨ ਦੇਣ ਦੀ ਸਲਾਹ ਦੇ ਚੁੱਕੇ ਹਨ, ਨੇ ਕੇਦਾਰਨਾਥ ਯਾਤਰਾ ਦੀ ਦੋਹਾਂ ਦੀ ਫੋਟੋ ਟਵੀਟ ਕੀਤੀ, ਜਿਸ ਵਿੱਚ ਦੋਵੇਂ ਹੀ ਬਹੁਤ ਖੁਸ਼ ਨਜ਼ਰ ਆ ਰਹੇ ਹਨ।
ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਕਾਂਗਰਸ ਦਾ ਇਹ ‘ਸੰਯੁਕਤ (ਇਕੱਠਾ) ਚਿਹਰਾ’, ਜੋ ਉਤਰਾਖੰਡ ਵਿੱਚ ਨਜ਼ਰ ਆ ਰਿਹਾ ਹੈ, ਉਹ ਪੰਜਾਬ ਵਿੱਚ ਕਿਉਂ ਨਹੀਂ ਹੈ?
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਦੱਸ ਦੇਈਏ ਕਿ ਅਜੇ ਬੀਤੇ ਦਿਨ ਹੀ ਸਿੱਧੂ ਬਿਜਲੀ ਸਸਤੀ ਕਰਨ ‘ਤੇ ਮੁੱਖ ਮੰਤਰੀ ‘ਤੇ ਹਮਲਾ ਬੋਲਦੇ ਨਜ਼ਰ ਆਏ ਸਨ, ਇਸ ਤੋਂ ਅਚਾਨਕ ਬਾਅਦ ਅੱਜ ਦੋਵੇਂ ਕੇਦਾਰਨਾਥ ਯਾਤਰਾ ਲਈ ਨਿਕਲ ਪਏ। ਉਨ੍ਹਾਂ ਦੇ ਨਾਲ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਵੀ ਹਨ। ਉਨ੍ਹਾਂ ਦੀ ਇਸ ਯਾਤਰਾ ਨੂੰ ਲੈ ਕੇ ਸਾਰੇ ਵੱਖ-ਵੱਖ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਾ ਰਹੇ ਹਨ।
ਇਹ ਵੀ ਪੜ੍ਹੋ : ਬਿਜਲੀ ਸਸਤੀ ਹੋਣ ਨੂੰ ਲੌਲੀਪੌਪ ਕਰਾਰ ਦੇਣ ਪਿੱਛੋਂ ਸਿੱਧੂ ਦੀ ਚੰਨੀ ਨਾਲ ਕੇਦਾਰਨਾਥ ਯਾਤਰਾ, (ਦੇਖੋ ਤਸਵੀਰਾਂ)
ਹਾਲਾਂਕਿ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਪਹਿਲਾਂ ਵੀ ਸਿੱਧੂ ਨੂੰ ਇਹ ਨਸੀਹਤ ਦਿੱਤੀ ਕਿ ਚੋਣਾਂ ਸਿਰ ‘ਤੇ ਹਨ, ਉਨ੍ਹਾਂ ਨੂੰ ਜ਼ਿਲ੍ਹੇ ਅਤੇ ਸ਼ਹਿਰਾਂ ਵਿੱਚ ਜਾ ਕੇ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ, ਰੋਜ਼ ਰੁੱਸਿਆਂ ਨੂੰ ਮਨਾਉਣ ਕੋਈ ਨਹੀਂ ਆਉਂਦਾ। ਜੇਕਰ ਚੰਨੀ ਦੇ ਫੈਸਲਿਆਂ ਵਿੱਚ ਸਿੱਧੂ ਨਾਲ ਬੈਠੇ ਹੁੰਦੇ ਤਾਂ ਇਸ ਦਾ ਪਾਰਟੀ ਵੱਲੋਂ ਚੰਗਾ ਮੈਸੇਜ ਜਾਣਾ ਸੀ, ਪਰ ਸਿੱਧੂ ਆਪਣਾ ਵੱਖਰਾ ਹੀ ਰਾਗ ਅਲਾਪ ਰਹੇ ਨੇ।