“ਡਾ: ਬੀ.ਆਰ. ਅੰਬੇਡਕਰ ਨੇ ਹਮੇਸ਼ਾ ਇੱਕ ਅਜਿਹੇ ਸਮਾਜ ਦੀ ਕਲਪਨਾ ਕੀਤੀ, ਜਿਸ ਵਿੱਚ ਸਭ ਬਰਾਬਰ ਹੋਣ ਅਤੇ ਇਸੇ ਬਰਾਬਰੀ ਵਾਲੇ ਸਮਾਜ ਦੀ ਸਥਾਪਨਾ ਦੇ ਆਪਣੇ ਯਤਨਾਂ ਸਦਕਾ ਉਹਨਾਂ ਨੇ ਆਜ਼ਾਦ ਭਾਰਤ ਦੇ ਸੰਵਿਧਾਨ ਵਿੱਚ ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਦੀਆਂ ਕਦਰਾਂ-ਕੀਮਤਾਂ ਨੂੰ ਸ਼ਾਮਲ ਕੀਤਾ ਅਤੇ ਦੇਸ਼ ਦੀ ਇੱਕ ਨਵੀਂ ਤਸਵੀਰ ਦੀ ਸਿਰਜੀ”, ਇਹ ਸ਼ਬਦ ਭਾਰਤੀ ਘੱਟ ਗਿਣਤੀ ਫਾਊਂਡੇਸ਼ਨ (ਆਈ.ਐੱਮ.ਐੱਫ.) ਦੇ ਕਨਵੀਨਰ ਸਤਨਾਮ ਸਿੰਘ ਸੰਧੂ ਦੇ ਹਨ, ਜੋਕਿ ਉਹਨਾਂ ਨੇ ਡਾ: ਭੀਮ ਰਾਓ ਰਾਮਜੀ ਅੰਬੇਡਕਰ ‘ਤੇ ਕਰਵਾਏ ਗਏ ਇੱਕ ਹਾਲੀਆਕੌਮੀ ਸੈਮੀਨਾਰ ‘ਚ ਬੋਲਦਿਆਂ ਆਖੇ ਸਨ।
ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਅਤੇ ਉੱਘੇ ਵਿਦਵਾਨ ਸਨ। ਉਨ੍ਹਾਂ ਨੇ ਭਾਰਤ ਦੀ ਕਲਪਨਾ ਇੱਕ ਅਜਿਹੇ ਸਮਾਜ ਦੇ ਰੂਪ ਵਿੱਚ ਕੀਤੀ ਜਿੱਥੇ ਹਰ ਕੋਈ ਆਪਣੇ ਵਿਚਾਰ ਸਾਂਝੇ ਕਰ ਸਕਦਾ ਹੈ ਅਤੇ ਖੁਸ਼ੀ ਨਾਲ ਵਿਚਰ ਸਕਦਾ ਹੈ।ਅੰਬੇਡਕਰ ਦਾ ਲੋਕਤੰਤਰ ਦਾ ਸੰਸਕਰਣ ਕਿਸੇ ਵੀ ਸਪੱਸ਼ਟ ਅਸਮਾਨਤਾ ਤੋਂ ਰਹਿਤ ਸਮਾਜ ਨੂੰ ਦਰਸਾਉਂਦਾ ਹੈ।
ਦੱਸਣਯੋਗ ਹੈ ਕਿ ਹਾਲ ਹੀ ‘ਚ ਭਾਰਤੀ ਸਮਾਜਿਕ ਵਿਗਿਆਨ ਖੋਜ ਪ੍ਰੀਸ਼ਦ (ਆਈ.ਸੀ.ਐੱਸ.ਐੱਸ.ਆਰ.), ਚੰਡੀਗੜ੍ਹ ਵਿਖੇ ਹਰਿਆਣਾ ਸਾਹਿਤ ਅਤੇ ਸੱਭਿਆਚਾਰ ਅਕਾਦਮੀ ਵੱਲੋਂ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਸੀ, ਜਿੱਥੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਸੰਯੁਕਤ ਜਨਰਲ ਸਕੱਤਰ ਡਾ: ਕ੍ਰਿਸ਼ਨ ਗੋਪਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸਮਾਗਮ ਦੀ ਪ੍ਰਧਾਨਗੀ ਆਈ.ਐਮ.ਐਫ ਦੇ ਕਨਵੀਨਰ ਸਤਨਾਮ ਸਿੰਘ ਸੰਧੂ ਨੇ ਕੀਤੀ। ਸਮਾਗਮ ਦੌਰਾਨ ਡਾ: ਕੁਲਦੀਪ ਚੰਦ ਅਗਨੀਹੋਤਰੀ, ਉਪ ਪ੍ਰਧਾਨ, ਹਰਿਆਣਾ ਸਾਹਿਤ ਅਤੇ ਸੱਭਿਆਚਾਰ ਅਕਾਦਮੀ ਦੇ ਨਾਲ-ਨਾਲ ਕਈ ਉਪ-ਕੁਲਪਤੀ, ਅਕਾਦਮਿਕ, ਬੁੱਧੀਜੀਵੀ ਅਤੇ ਬਹੁਤ ਸਾਰੇ ਵਿਦਵਾਨਾਂ ਨੇ ਵੀ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ : ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ CM ਮਾਨ ਤੇ ਡਾ. ਗੁਰਪ੍ਰੀਤ ਕੌਰ ਨੇ ਸ਼ਾਇਰਾਨਾ ਅੰਦਾਜ਼ ‘ਚ ਦਿੱਤੀ ਇਕ-ਦੂਜੇ ਨੂੰ ਵਧਾਈ
ਸਤਨਾਮ ਸਿੰਘ ਸੰਧੂ, ਜੋਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਵੀ ਹ ਨਨੇ ਕਿਹਾ, “ਡਾ. ਬੀ ਆਰ ਅੰਬੇਡਕਰ ਭਾਰਤ ਦੇ ਵੀਰ ਪੁੱਤਰ ਸਨ ਅਤੇ ਉਨ੍ਹਾਂ ਦਾ ਜੀਵਨ ਸੰਘਰਸ਼ਾਂ ਨਾਲ ਭਰਿਆ ਹੋਇਆ ਸੀ। ਉਹਨਾਂ ਨੇ ਸਮਾਜ ਦੇ ਦੱਬੇ-ਕੁਚਲੇ ਵਰਗਾਂ ਲਈ, ਮਨੁੱਖੀ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਲਈ ਕਈ ਸਮਾਜਿਕ ਅੰਦੋਲਨਾਂ ਦੀ ਅਗਵਾਈ ਕੀਤੀ ਅਤੇ ਸਮਾਜਿਕ ਨਿਆਂ ਲਈ ਸੰਘਰਸ਼ ਦੇ ਪ੍ਰਤੀਕ ਵਜੋਂ ਖੜ੍ਹੇ ਹੋਏ।
ਸਤਨਾਮ ਸਿੰਘ ਸੰਧੂ ਨੇ ਅੱਗੇ ਕਿਹਾ ਕਿ ਅਜ਼ਾਦੀ ਦੇ 65 ਸਾਲਾਂ ਤੱਕ ਅਸੀਂ ਡਾ.ਬੀ.ਆਰ.ਅੰਬੇਦਕਰ ਦੇ ਸੁਪਨੇ ਨੂੰ ਪੂਰਾ ਨਹੀਂ ਕੀਤਾ, ਸਗੋਂ ਸਮੇਂ-ਸਮੇਂ ‘ਤੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ। ਪਰ 2014 ਤੋਂ ਬਾਅਦ ਉਦੋਂਅੰਬੇਦਕਰ ਸਾਹਿਬ ਦੇ ਸੁਪਨੇ ਸਾਕਾਰ ਹੋਣੇ ਸ਼ੁਰੂ ਹੋ ਗਏ ਜਦੋਂ ਸਰਕਾਰ ਨੇ ਉਹਨਾਂ ਦੇ ਸੁਪਨਿਆਂ ਦਾ ਸਨਮਾਨ ਕਰਨਾ ਸ਼ੁਰੂ ਕੀਤਾ ਅਤੇ ਇਸ ਨੂੰ ਵਚਨਬੱਧਤਾ ਨਾਲ ਲਾਗੂ ਕੀਤਾ।
ਇਸ ਦੌਰਾਨ ਆਰਐਸਐਸ ਦੇ ਜੁਆਇੰਟ ਜਨਰਲ ਸਕੱਤਰ ਕ੍ਰਿਸ਼ਨ ਗੋਪਾਲ ਨੇ ਵੀ ਸੈਮੀਨਾਰ ਦੌਰਾਨ ਆਪਣੇ ਸੰਬੋਧਨ ਵਿੱਚ ਕਿਹਾ, “ਡਾ. ਬੀ ਆਰ ਅੰਬੇਡਕਰ ਦੇ ਜੀਵਨ ਨੂੰ ਅੱਜ ਤੱਕ ਵਿਚਾਰਿਆ ਜਾਂਦਾ, ਉਹ ਸਮਾਜ ਦੇ ਹਾਸ਼ੀਏ ‘ਤੇ ਪਏ ਵਰਗਾਂ ਨੂੰ ਉੱਚਾ ਚੁੱਕਣ ਦੇ ਆਪਣੇ ਯਤਨਾਂ ਲਈ ਜਾਣੇ ਜਾਂਦੇ ਹਨ– ਉਹ ਉਨ੍ਹਾਂ ਲੋਕਾਂ ਲਈ ਲੜੇ ਜਿਨ੍ਹਾਂ ਨੂੰ ਸਮਾਜ ਵਿੱਚ ਨਾਂ ਤਾਂ ਸਨਮਾਨ ਅਤੇ ਨਾਂ ਹੀਅਧਿਕਾਰ ਦਿੱਤੇ ਜਾਂਦੇ ਸੀ।
ਕ੍ਰਿਸ਼ਨ ਗੋਪਾਲ ਨੇ ਅੱਗੇ ਕਿਹਾ, “ਡਾ ਬੀ ਆਰ ਅੰਬੇਡਕਰ ਭਾਰਤ ਦੇ ਸੰਵਿਧਾਨ ਦੇ ਰੂਪ ਵਿੱਚ ਉਨ੍ਹਾਂ ਦੇ ਵੱਡੇ ਯੋਗਦਾਨ ਲਈ ਜਾਣੇ ਜਾਂਦੇ ਹਨ ਪਰ ਉਨ੍ਹਾਂ ਦੇ ਜੀਵਨ ਦੇ ਹੋਰ ਪਹਿਲੂਆਂ ਦਾ ਵੀ ਅਧਿਐਨ ਕਰਨ ਦੀ ਲੋੜ ਹੈ, ਕਿਉਂਕਿ ਬੀ.ਆਰ.ਅੰਬੇਡਕਰ ਨੇ ਆਪਣੇ ਲੈਕਚਰਾਂ ਵਿੱਚ ਕਿਹਾ ਹੈ ਕਿ ਉਹ ਸਿਰਫ਼ ਇੱਕ ਵਿਸ਼ੇਸ਼ ਭਾਈਚਾਰੇ ਦੇ ਆਗੂ ਨਹੀਂ ਹਨ – ਉਹ ਸਮੁੱਚੇ ਭਾਰਤ ਦੇ ਆਗੂ ਹਨ।
ਇਸ ਮੌਕੇ ਡਾ.ਬੀ.ਆਰ.ਅੰਬੇਦਕਰ ਦੇ ਜੀਵਨ ‘ਤੇ ਡਾ.ਕੁਲਦੀਪ ਚੰਦ ਅਗਨੀਹੋਤਰੀ ਦੀ ਲਿਖੀ ਹੋਈ ਕਿਤਾਬ ‘ਡਾ. ਭੀਮ ਰਾਓ ਰਾਮਜੀ ਅੰਬੇਡਕਰ: ਯਾਤਰਾ ਕੇ ਪਦਚਿੰਨ੍ਹ; ਵੀ ਲਾਂਚ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -: