ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ਼ ਨੂੰ ਇਕ ਵਾਰ ਫਿਰ ਤਰਨਤਾਰਨ ਵਿਚ ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੇ ਅਸਫਲ ਕਰ ਦਿੱਤਾ ਹੈ। ਦੇਰ ਰਾਤ ਦਾਖਲ ਹੋਏ ਡ੍ਰੋਨ ਵੱਲੋਂ ਰਾਤ ਸਮੇਂ ਜਵਾਨਾਂ ਨੇ ਫਾਇਰਿੰਗ ਕੀਤੀ ਸੀ। ਸਰਚ ਮੁਹਿੰਮ ਚਲਾਈ ਗਈ।ਸਰਚ ਦੌਰਾਨ ਜਵਾਨਾਂ ਨੇ ਡ੍ਰੋਨ ਜ਼ਬਤ ਕਰ ਲਿਆ ਹੈ। ਲਗਭਗ 10 ਦਿਨਾਂ ਦੇ ਬਾਅਦ ਇਕ ਵਾਰ ਫਿਰ ਬੀਐੱਸਐੱਫ ਦੇ ਜਵਾਨਾਂ ਨੇ ਡ੍ਰੋਨ ਰਿਕਵਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
BSF ਦੇ ਜਵਾਨਾਂ ਨੇ ਇਹ ਡ੍ਰੋਨ ਸਰਹੱਦੀ ਪਿੰਡ ਰਾਜੋਕੇ ਤੋਂ ਬਰਾਮਦ ਕੀਤਾ ਹੈ। ਬੀਐੱਸਐੱਫ ਦੇ ਅਧਿਕਾਰੀਆਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਡ੍ਰੋਨ ਰਾਤ 9.05 ਵਜੇ ਭਾਰਤੀ ਸਰਹੱਦ ਵਿਚ ਦਾਖਲ ਹੋਇਆ ਸੀ ਜਿਸ ਦੇ ਬਾਅਦ ਸੀਮਾ ਸੁਰੱਖਿਆ ਬਲ ਦੇ ਜਵਾਨ ਅਲਰਟ ਹੋ ਗਏ ਤੇ ਆਵਾਜ਼ ਵੱਲ ਫਾਇਰਿੰਗ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਹੀ ਡ੍ਰੋਨ ਦੀ ਆਵਾਜ਼ ਆਉਣੀ ਬੰਦ ਹੋ ਗਈ।
ਇਹ ਵੀ ਪੜ੍ਹੋ : ਅਚਾਨਕ ਖੇਤਾਂ ‘ਚ ਪਹੁੰਚੇ ਰਾਹੁਲ ਗਾਂਧੀ, ਚਲਾਇਆ ਟਰੈਕਟਰ, ਝੋਨੇ ਦੀ ਕੀਤੀ ਲਵਾਈ ਤੇ ਫਿਰ ਕਿਸਾਨਾਂ ਨਾਲ ਖਾਧਾ ਖਾਣਾ
ਰਾਤ ਦੇ ਸਮੇਂ ਇਲਾਕੇ ਨੂੰ ਸੀਲ ਕਰਕੇ ਸਰਚ ਮੁਹਿੰਮ ਚਲਾਈ ਗਈ। ਕੁਝ ਸਮਾਂ ਪਹਿਲਾਂ ਹੀ ਜਵਾਨਾਂ ਨੇ ਸਰਹੱਦੀ ਪਿੰਡ ਰਾਜੋਕੇ ਵਿਚ ਖੇਤਾਂ ਵਿਚ ਡ੍ਰੋਨ ਨੂੰ ਰਿਕਵਰ ਕਰ ਲਿਆ। ਇਹ DJI ਮੈਟ੍ਰਿਸ 300 RTK ਡ੍ਰੋਨ ਹੈ ਜਿਸ ਨਾਲ ਪਾਕਿਸਤਾਨੀ ਤਸਕਰ ਹੈਰੋਇਨ ਦੀ ਖੇਪ ਨੂੰ ਭਾਰਤੀ ਸਰਹੱਦ ਵਿਚ ਭੇਜਦੇ ਹਨ।
ਵੀਡੀਓ ਲਈ ਕਲਿੱਕ ਕਰੋ -: