ਬੰਗਲੌਰ ਵਿਚ 8 ਜੁਲਾਈ ਨੂੰ 2 ਹਜ਼ਾਰ ਕਿਲੋ ਟਮਾਟਰ ਨਾਲ ਭਰੇ ਟਰੱਕ ਨੂੰ ਲੁੱਟਣ ਦੇ ਮਾਮਲੇ ਵਿਚ ਕਰਨਾਟਕ ਪੁਲਿਸ ਨੇ ਇਕ ਕੱਪਲ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੱਪਲ ਦੀ ਪਛਾਣ ਵੇਲੋਰ ਦੇ ਰਹਿਣ ਵਾਲੇ ਭਾਸਕਰ ਤੇ ਉਸ ਦੀ ਪਤਨੀ ਸਿੰਧੂਜਾ ਵਜੋਂ ਹੋਈ ਹੈ। ਮਾਮਲੇ ਵਿਚ ਤਿੰਨ ਹੋਰ ਦੋਸ਼ੀ ਰੋਕੀ, ਕੁਮਾਰ ਤੇ ਮਹੇਸ਼ ਦੀ ਭਾਲ ਜਾਰੀ ਹੈ।
ਕਿਸਾਨ ਚਿਤਰਦੁਰਗ ਜ਼ਿਲ੍ਹੇ ਦੇ ਹਿਰਿਯੂਰ ਸ਼ਹਿਰ ਤੋਂ ਕੋਲਾਰ ਬਾਜ਼ਾਰ ਵਿਚ ਟਮਾਟਰ ਲਿਜਾ ਰਿਹਾ ਸੀ। ਟਮਾਟਰਾਂ ‘ਤੇ ਨਜ਼ਰ ਪੈਣ ਦੇ ਬਾਅਦ ਬਦਮਾਸ਼ਾਂ ਨੇ ਗੱਡੀ ਦਾ ਪਿੱਛਾ ਕੀਤਾ। ਉਨ੍ਹਾਂ ਨੇ ਵਾਹਨ ਰੋਕ ਲਿਆ ਤੇ ਕਿਸਾਨ ਤੇ ਡਰਾਈਵਰ ਨਾਲ ਮਾਰਕੁੱਟ ਕੀਤੀ। ਬਦਮਾਸ਼ਾਂ ਨੇ ਦੋਸ਼ ਲਗਾਇਆ ਕਿ ਟਰੱਕ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰੀ ਹੈ।
ਉਨ੍ਹਾਂ ਨੇ ਕਿਸਾਨਾਂ ਤੋਂ ਪੈਸੇ ਦੀ ਮੰਗ ਕੀਤੀ ਤੇ ਧਮਕਾਇਆ। ਇਸ ਦੇ ਬਾਅਦ ਪੈਸੇ ਟਰਾਂਸਫਰ ਕਰਵਾ ਲਏ। ਉਹ ਕਿਸਾਨ ਨਾਲ ਟਰੱਕ ਵਿਚ ਸਵਾਰ ਹੋ ਗਏ। ਬਾਅਦ ਵਿਚ ਬਦਮਾਸ਼ਾਂ ਨੇ ਕਿਸਾਨ ਨੂੰ ਜ਼ਬਰਦਸਤੀ ਬਾਹਰ ਧੱਕਾ ਦਿੱਤਾ ਸੀ ਤੇ ਟਮਾਟਰ ਨਾਲ ਲੱਦਿਆ ਟਰੱਕ ਲੈ ਕੇ ਫਰਾਰ ਹੋ ਗਏ। ਕਿਸਾਨ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਸੀ।
ਇਹ ਵੀ ਪੜ੍ਹੋ : 9 ਘੰਟੇ ਬਾਅਦ ਸੁਰੱਖਿਅਤ ਬਾਹਰ ਕੱਢਿਆ ਗਿਆ 3 ਸਾਲ ਦਾ ਸ਼ਿਵਮ, 145 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਿਆ ਸੀ
ਮੁਲਜ਼ਮ ਟਰੱਕ ਲੈ ਕੇ ਚੇਨਈ ਗਏ ਸਨ ਤੇ ਉਥੇ ਟਮਾਟਰ ਵੇਚੇ ਸਨ। ਜਦੋਂ ਉਨ੍ਹਾਂ ਨੇ ਦੇਖਿਆ ਕਿ ਟਰੱਕ ਲੁੱਟ ਦੀ ਖਬਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਤਾਂ ਉਨ੍ਹਾਂ ਨੇ ਟਰੱਕ ਨੂੰ ਵਾਪਸ ਪੀਨਯਾ ਤੇ ਬੰਗਲੌਰ ਕੋਲ ਪਾਰਕ ਕਰ ਦਿੱਤਾ ਤੇ ਦੂਜਾ ਬਿਨਾਂ ਨੰਬਰ ਦੀ ਗੱਡੀ ਵਿਚ ਭੱਜ ਗਏ। ਪੁਲਿਸ ਨੇ ਸੀਸੀਟੀਵੀ ਫੁਟੇਜ ਤੋਂ ਸੁਰਾਗ ਇਕੱਠੇ ਕੀਤੇ ਤੇ ਮੁਲਜ਼ਮਾਂ ਤੱਕ ਪਹੁੰਚੀ।
ਵੀਡੀਓ ਲਈ ਕਲਿੱਕ ਕਰੋ -: