ਆਪਣੇ ਬਿਆਨਾਂ ਲਈ ਅਕਸਰ ਚਰਚਾ ਵਿਚ ਰਹਿਣ ਵਾਲੇ ਮੰਤਰੀ ਰਾਜੇਂਦਰ ਗੁੜਾ ਨੇ ਫਿਰ ਤੋਂ ਵਿਵਾਦਿਤ ਬਿਆਨ ਦਿੱਤਾ ਹੈ। ਇਸ ਵਾਰ ਰਾਜੇਂਦਰ ਗੁੜਾ ਨੇ ਇਕ ਪ੍ਰੋਗਰਾਮ ਦੌਰਾਨ ਫਿਰ ਤੋਂ ਅਜਿਹਾ ਹੀ ਬਿਆਨ ਦਿੱਤਾ ਹੈ। ਇਹ ਬਿਆਨ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਨਾਲ ਹੀ ਗਹਿਲੋਤ ਦੇ ਮੰਤਰੀ ਰਾਜੇਂਦਰ ਸਿੰਘ ਗੁੜਾ ਦਾ ਕਾਫੀ ਵਿਰੋਧ ਵੀ ਹੋ ਰਿਹਾ ਹੈ।
ਮੰਤਰੀ ਰਾਜੇਂਦਰ ਸਿੰਘ ਨੇ ਸੀਤਾ ਮਾਤਾ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਉਨ੍ਹਾਂ ਕਿਹਾ ਸੀਤਾ ਮਾਤਾ ਬਹੁਤ ਸੁੰਦਰ ਸੀ ਤਾਂ ਸਾਬਤ ਕਰੋ ਸੀਤਾ ਮਾਤਾ ਸੁੰਦਰ ਸੀ। ਕੋਈ ਬੋਲ ਰਹੇ ਹਨ ਰਾਜਾ ਜਨਕ ਦੀ ਪੁੱਤਰੀ ਸੀ ਤਾਂ ਸੁੰਦਰ ਸੀ। ਸੀਤਾ ਮਾਤਾ ਦੀ ਸੁੰਦਰਤਾ ਨੂੰ ਲੈ ਕੇ ਹਰ ਕੋਈ ਵੱਖ-ਵੱਖ ਤਰਕ ਦੇ ਰਿਹਾ ਹੈ। ਭਗਵਾਨ ਸ਼੍ਰੀਰਾਮ ਤੇ ਰਾਵਣ ਦੋਵੇਂ ਅਦਭੁੱਤ ਇਨਸਾਨ ਸੀ। ਉਹ ਦੋਵੇਂ ਸੀਤਾ ਮਾਤਾ ਦੇ ਪਿੱਛੇ ਪਾਗਲ ਹੋ ਗਏ ਸਨ। ਸੀਤਾ ਮਾਤਾ ਨਿਸ਼ਚਿਤ ਤੌਰ ‘ਤੇ ਸੁੰਦਰ ਸੀ ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ। ਮੰਤਰੀ ਰਾਜੇਂਦਰ ਸਿੰਘ ਗੁੜਾ ਇਥੇ ਹੀ ਨਹੀਂ ਰੁਕੇ। ਉਨ੍ਹਾਂ ਨੇ ਖੁਦ ਦੀ ਤੁਲਨਾ ਸੀਤਾ ਮਾਤਾ ਨਾਲ ਕਰਦੇ ਹੋਏ ਕਿਹਾ ਕਿ ਮੇਰੇ ਗੁਣਾਂ ਦੀ ਵਜ੍ਹਾ ਨਾਲ ਹੀ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਸਚਿਨ ਪਾਇਲਟ ਵਰਗੇ ਨੇਤਾ ਮੇਰੇ ਪਿੱਛੇ ਭੱਜ ਰਹੇ ਹਨ।
ਮੰਤਰੀ ਰਾਜੇਂਦਰ ਸਿੰਘ ਗੁੜਾ ਦੇ ਇਸ ਬਿਆਨ ‘ਤੇ ਭਾਜਪਾ ਹਮਲਾਵਰ ਹੋ ਗਈ ਹ। ਇਸਮ ਮਾਮਲੇ ਨੂੰ ਲੈ ਕੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਰਾਜੇਂਦਰ ਸਿੰਘ ਗੁੜਾ ਦੇ ਬਿਆਨ ‘ਤੇ ਕਿਹਾ ਕਿ ਹਿੰਦੂਆਂ ਦਾ ਮਜ਼ਾਕ ਉਡਾਉਣ ਤੇ ਆਪਣੇ ਵੋਟ ਬੈਂਕ ਦੀ ਰਾਜਨੀਤੀ ਚਮਕਾਉਣ ਲਈ ਕਿੰਨਾ ਹੇਠਾਂ ਡਿੱਗਣਗੇ ਇਹ ਕਾਂਗਰਸੀ। ਭਾਰਤ ਦੀ ਆਸਥਾ ਪ੍ਰਭੂ ਸ਼੍ਰੀਰਾਮ ਨੂੰ ਪਾਗਲ ਦੱਸਦੇ ਹੋਏ ਰਾਜਸਥਾਨ ਸਰਕਾਰ ਦੇ ਮੰਤਰੀ ਰਾਜੇਂਦਰ ਗੁੜਾ ਨੂੰ ਖੁਦ ਦੀ ਹੋਂਦ ‘ਤੇ ਸ਼ਰਮ ਨਹੀਂ ਆਈ? ਇਹ ਜਾਣਬੁਝ ਕੇ ਦਿੱਤਾ ਗਿਆ ਬਿਆਨ ਹੈ। ਅਜਿਹੇ ਬਿਆਨਾਂ ਕਰਕੇ ਹੀ ਅੱਜ ਕਾਂਗਰਸ ਦੀ ਹਾਲਤ ‘ਸ਼ਰੂਪਨਖਾ’ ਵਰਗੀ ਹੈ। ਰਾਵਣ ਦੀ ਭੈਣ ਨਾਲ ਕੀ ਹੋਇਆ ਸੀ। ਗਹਿਲੋਤ ਜੀ ਦੇ ਖਾਸ ਮੰਤਰੀ ਨੂੰ ਇਹ ਪਤਾ ਤਾਂ ਹੋਵੇਗਾ।
ਇਹ ਵੀ ਪੜ੍ਹੋ : ED ਡਾਇਰੈਕਟਰ ਦਾ ਕਾਰਜਕਾਲ ਤੀਜੀ ਵਾਰ ਵਧਾਉਣਾ ਗੈਰ-ਕਾਨੂੰਨੀ, ਸੁਪਰੀਮ ਕੋਰਟ ਨੇ ਨਵੀਂ ਨਿਯੁਕਤੀ ਦਾ ਦਿੱਤਾ ਹੁਕਮ
ਰਾਜੇਂਦਰ ਗੁੜਾ ਦੇ ਸੀਤਾ ਮਾਤਾ ਨੂੰ ਲੈ ਕੇ ਦਿੱਤੇ ਗਏ ਬਿਆਨ ਨੂੰ ਸ਼ਰਮਨਾਕ ਦੱਸਿਆ ਕਿ ਤੇ ਨਾਲ ਹੀ ਮੁਖ ਮੰਤਰੀ ਅਸ਼ੋਕ ਗਹਿਲੋਤ ਨੂੰ ਇਸ ਤਰ੍ਹਾਂ ਦੇ ਬਿਆਨ ਦੇਣ ਵਾਲੇ ਆਪਣੇ ਮੰਤਰੀ ‘ਤੇ ਕਾਰਵਾਈ ਕਰਨ ਨੂੰ ਕਿਹਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: