ਸ਼ਰਾਬ ਨਾਲ ਭਰਿਆ ਟਰੱਕ ਖੰਨਾ ਨੈਸ਼ਨਲ ਹਾਈਵੇ ਦੇ ਪੁਲ ਉਪਰ ਪਲਟ ਗਿਆ। ਟਰੱਕ ਵਿਚ 600 ਦੇ ਸ਼ਰਾਬ ਦੀਆਂ ਪੇਟੀਆ ਸਨ ਜਿਸ ਵਿਚੋਂ 150 ਦੇ ਲਗਭਗ ਸ਼ਰਾਬ ਦੀਆਂ ਪੇਟੀਆ ਦਾ ਨੁਕਸਾਨ ਹੋ ਗਿਆ। ਇਹ ਸ਼ਰਾਬ ਜਲੰਧਰ ਆਰਮੀ ਕੰਟੀਨ ਵਿਚ ਜਾ ਰਹੀ ਸੀ ਕਿ ਰਸਤੇ ਵਿਚ ਹੀ ਟਰੱਕ ਪਲਟ ਗਿਆ ਤੇ ਨੁਕਸਾਨ ਹੋ ਗਿਆ।
ਹਾਦਸੇ ਵਿਚ ਕੰਡਕਟਰ ਦੇ ਵੀ ਸੱਟਾਂ ਲੱਗੀਆਂ। ਉਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰੱਕ ਦੇ ਪਲਟਣ ਕਾਰਨ 150 ਦੇ ਕਰੀਬ ਸ਼ਰਾਬ ਦੀਆਂ ਪੇਟੀਆਂ ਚਕਨਾਚੂਰ ਹੋ ਗਈਆਂ। ਇਸ ਤੋਂ ਬਾਅਦ ਡਰਾਈਵਰ ਵੱਲੋਂ ਪੂਰੀ ਘਟਨਾ ਬਾਰੇ ਮਾਲਕਾਂ ਨੂੰ ਸੂਚਿਤ ਕੀਤਾ ਗਿਆ। ਫੈਕਟਰੀ ਦਾ ਮਾਲਕ ਪੰਕਜ ਸ਼ਰਮਾ ਘਟਨਾ ਵਾਲੀ ਥਾਂ ‘ਤੇ ਪਹੁੰਚੇ ਜਿਨ੍ਹਾਂ ਵੱਲੋਂ ਥਾਣਾ ਸਦਰ, ਖੰਨਾ ਤੇ ਐਕਸਾਈਜ਼ ਵਿਭਾਗ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਐਕਸਾਈਜ਼ ਇੰਸਪੈਕਟਰ ਬਲਕਾਰ ਸਿੰਘ ਘਟਨਾ ਵਾਲੀ ਥਾਂ ਉਤੇ ਪਹੁੰਚੇ ਤੇ ਉਨ੍ਹਾਂ ਨੇ ਹਾਦਸੇ ਦਾ ਸ਼ਿਕਾਰ ਹੋਏ ਟਰੱਕ ਨੂੰ ਸਾਈਡ ‘ਤੇ ਕਰਵਾ ਕੇ ਸ਼ਰਾਬ ਦੀਆਂ ਬਾਕੀ ਬਚੀਆਂ ਪੇਟੀਆਂ ਨੂੰ ਦੂਜੇ ਟਰੱਕ ਵਿਚ ਲੋਡ ਕੀਤਾ।
ਇਹ ਵੀ ਪੜ੍ਹੋ : ਖੰਨਾ : ਮੋਗਾ ਜਾ ਰਹੇ ਪਤੀ-ਪਤਨੀ ਦੀ ਨਹਿਰ ‘ਚ ਡਿੱਗੀ ਕਾਰ, ਮੌਕੇ ‘ਤੇ ਹੋਈ ਮੌ.ਤ
ਦੱਸ ਦੇਈਏ ਕਿ ਇਸੇ ਤਰ੍ਹਾਂ ਪਿਛਲੇ ਸਾਲ ਦਸੰਬਰ ਮਹੀਨੇ ’ਚ ਸਰਹਿੰਦ-ਰਾਜਪੁਰਾ ਮੁੱਖ ਮਾਰਗ ’ਤੇ ਸੇਬਾਂ ਨਾਲ ਲੱਦਿਆ ਟਰੱਕ ਪਲਟ ਗਿਆ ਸੀ। ਪਰ ਲੋਕਾਂ ਨੇ ਜਖ਼ਮੀ ਡਰਾਈਵਰ ਨੂੰ ਬਚਾਉਣ ਦੀ ਥਾਂ ਸੇਬਾਂ ਦੀਆਂ ਪੇਟੀਆਂ ਲੁੱਟ ਲਈਆਂ ਸਨ, ਜਿਸ ਤੋਂ ਬਾਅਦ ਸੋਸ਼ਲਮੀਡੀਆ ’ਤੇ ਸੇਬਾਂ ਦੀਆਂ ਪੇਟੀਆਂ ਲੁੱਟਣ ਵਾਲੇ ਲੋਕਾਂ ਦੀ ਕਾਫੀ ਬੇਇਜ਼ਤੀ ਹੋ ਗਈ ਸੀ। ਇਸੇ ਤੋਂ ਸਬਕ ਲੈਂਦਿਆਂ ਲੋਕਾਂ ਵੱਲੋਂ ਇਸ ਵਾਰ ਮਹਿੰਗੀ ਸ਼ਰਾਬ ਦੀਆਂ ਪੇਟੀਆਂ ਹੋਣ ਦੇ ਬਾਵਜੂਦ ਉਨ੍ਹਾਂ ਵੱਲੋਂ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -: