ਮੋਗਾ ਵਿਚ ਬੇਕਾਬੂ ਕੈਂਟਰ ਨੇ ਡਿਵਾਈਡਰ ਕਰਾਸ ਕਰਕੇ ਦੂਜੀ ਬਾਈਕ ਤੇ ਟਰੈਕਟਰ-ਟਰਾਲੀ ਨਾਲ ਟਕਰਾ ਗਿਆ। ਹਾਦਸੇ ਵਿਚ ਬਾਈਕ ਸਵਾਰ ਮਹਿਲਾ ਦੀ ਮੌਤ ਹੋ ਗਈ ਜਦੋ ਕਿ ਪਤੀ ਤੇ 2 ਬੱਚੇ ਗੰਭੀਰ ਜ਼ਖਮੀ ਹੋ ਗਏ। ਟਰੈਕਟਰ-ਟਰਾਲੀ ਸਵਾਰ 3 ਲੋਕਾਂ ਨੂੰ ਵੀ ਸੱਟ ਲੱਗੀ ਹੈ। ਸਾਰੇ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਪਿੰਡ ਜਨੇਰ ਵਾਸੀ ਗੁਰਤੇਜ ਸਿੰਘ ਨੇ ਦੱਸਿਆ ਕਿ ਉਸ ਦੀ ਸਹੁਰੇ ਪਿੰਡ ਕਮਾਲਕੇ ਵਿਚ ਹੈ।ਉਸ ਦੇ ਸਾਲੇ ਦੀ ਪਤਨੀ ਦਾ ਵਿਵਾਦ ਹੋਣ ਕਾਰਨ ਸਹੁਰੇ ਪਰਿਵਾਰ ਵੱਲੋਂ ਸੋਮਵਾਰ ਨੂੰ ਉਨ੍ਹਾਂ ਨੂੰ ਬੁੱਗੀਪੁਰਾ ਅੰਮ੍ਰਿਤਸਰ ਬਾਈਪਾਸ ਰੋਡ ਸਥਿਤ ਮੈਡਿਸਿਟੀ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ ਸਮਝੌਤੇ ਲਈ ਬੁਲਾਇਆ ਸੀ। ਦੋਵੇਂ ਪੱਖ ਹਸਪਤਾਲ ਵਿਚ ਇਕੱਠੇ ਹੋਏ ਸਨ।
ਉਹ ਆਪਣੀ ਪਤਨੀ ਕੁਲਵੰਤ ਕੌਰ (30), ਧੀ ਪ੍ਰਭਜੋਤ ਕੌਰ (6) ਤੇ 9 ਮਹੀਨੇ ਦੀ ਬੱਚੀ ਪਵਨ ਕੌਰ ਨਾਲ ਬਾਈਕ ‘ਤੇ ਹਸਪਤਾਲ ਗਿਆ ਸੀ। ਦੁਪਹਿਰ ਲਗਭਗ 2.30 ਵਜੇ ਉੁਹ ਆਪਣੀ ਪਤਨੀ ਤੇ ਦੋਵੇਂ ਬੱਚਿਆਂ ਨਾਲ ਹਸਪਤਾਲ ਤੋਂ ਵਾਪਸ ਪਰਤ ਰਹੇ ਸਨ ਜਿਵੇਂ ਹੀ ਉਹ ਪਿੰਡ ਦੁਸਾਂਝ ਤੋਂ ਅੱਗੇ ਹਾਈਵੇ ‘ਤੇ ਪਹੁੰਚੇ ਤੇਜ਼ ਰਫਤਾਰ ਕੈਂਟਰ ਅਚਾਨਕ ਡਿਵਾਈਡਰ ਕ੍ਰਾਸ ਕਰਦਾ ਹੋਇਆ ਬਾਈਕ ਨਾਲ ਟਕਰਾ ਗਿਆ।
ਇਹ ਵੀ ਪੜ੍ਹੋ : ‘ਮਨਪ੍ਰੀਤ ਬਾਦਲ ‘ਤੇ ਕੇਸ ਦਰਜ ਹੋ ਸਕਦੈ ਤਾਂ ਸਮਝੋ, ਮੈਂ ਕਿਸੇ ਨੂੰ ਨਹੀਂ ਬਖਸ਼ਦਾ’ : CM ਮਾਨ
ਹਾਦਸੇ ਵਿਚ ਉਹ ਉਸ ਦੀ ਪਤਨੀ ਤੇ ਦੋਵੇਂ ਧੀਆਂ ਗੰਭੀਰ ਜ਼ਖਮੀ ਹੋ ਗਈਆਂ। ਉਨ੍ਹਾਂ ਨੂੰ ਤੁਰੰਤ ਐਂਬੂਲੈਂਸ ਤੋਂ ਸਿਵਲ ਹਸਪਤਾਲ ਲਿਆਂਦਾ ਗਿਆ।ਉਸ ਦੀ ਪਤਨੀ ਕੁਲਵੰਤ ਕੌਰ ਦੀ ਮੌਤ ਹੋ ਗਈ। ਜਦੋਂ ਕਿ ਦੋਵੇਂ ਧੀਆੰ ਨੂੰ ਫਰੀਦਕੋਟ ਮੈਡੀਲ ਕਾਲਜ ਰੈਫਰ ਕਰ ਦਿੱਤਾ ਗਿਆ। ਹਾਦਸੇ ਵਿਚ ਟਰੈਕਟਰ ਟਰਾਲੀ ਸਵਾਰ ਬਲਵਿੰਦਰ ਸਿੰਘ, ਗੁਰਵੰਤ ਸਿੰਘ, ਵਾਂਸ਼ੂ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -: