ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਇਨ੍ਹੀਂ ਦੋ ਮੈਚਾਂ ਦਾ ਪ੍ਰਤੀਬੰਧ ਝੇਲ ਰਹੀ ਹੈ। ਉਨ੍ਹਾਂ ਨੂੰ ਬੰਗਲਾਦੇਸ਼ ਵਿਚ ਅੰਪਾਇਰ ਤੇ ਫਿਰ ਬੰਗਲਾਦੇਸ਼ੀ ਟੀਮ ਨਾਲ ਬਦਸਲੂਕੀ ਭਾਰੀ ਪਈ। ਆਈਸੀਸੀ ਨੇ ਹਰਮਨਪ੍ਰੀਤ ‘ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਦੋ ਕੌਮਾਂਤਰੀ ਮੈਚਾਂ ਲਈ ਬੈਨ ਕਰ ਦਿਤਾ। ਅਜਿਹੇ ਵਿਚ ਹੁਣ ਉਹ ਆਉਣ ਵਾਲੇ ਏਸ਼ੀਅਨ ਗੇਮਸ ਵਿਚ ਕੁਆਰਟਰ ਫਾਈਨਲ ਤੇ ਸੈਮੀਫਾਈਨਲ ਮੈਚ ਨਹੀਂ ਖੇਡ ਸਕੇਗੀ। ਹਾਲਾਂਕਿ ਇਸ ਪੂਰੇ ਮਾਮਲੇ ‘ਤੇ ਭਾਰਤੀ ਕਪਤਾਨ ਨੇ ਚੁੱਪੀ ਤੋੜੀ ਹੈ। ਹਰਮਨਪ੍ਰੀਤ ਨੇ ਕਿਹਾ ਕਿ ਢਾਕਾ ਵਿਚ ਬੰਗਲਾਦੇਸ਼ ਖਿਲਾਫ ਤੀਜੇ ਵਨਡੇ ਦੌਰਾਨ ਉਨ੍ਹਾਂ ਨੂੰ ਆਪਣਾ ਆਪਾ ਖੋਣ ‘ਤੇ ਕੋਈ ਪਛਤਾਵਾ ਨਹੀਂ ਹੈ।
ਢਾਕਾ ਵਿਚ ਅੰਪਾਇਰ ਦੇ ਉਨ੍ਹਾਂ ਨੂੰ ਆਊਟ ਦੇਣਦੇ ਬਾਅਦ ਉਨ੍ਹਾਂ ਨੇ ਸਟੰਪ ‘ਤੇ ਬੱਲਾ ਮਾਰ ਦਿੱਤਾ ਸੀ। ਬਾਅਦ ਵਿਚ ਮੈਚ ਦੇ ਬਾਅਦ ਵੀ ਉਨ੍ਹਾਂ ਨੇ ਬਾਇਲੇਟਰਲ ਸੀਰੀਜ ਦੌਰਾਨ ਹੋਈ ਅੰਪਾਇਰਿੰਗ ਨੂੰ ਖਰਾਬ ਦੱਸਿਆ ਸੀ। ਨਾਲ ਹੀ ਪ੍ਰੈਜੈਂਟੇਸ਼ਨ ਸੈਰੇਮਨੀ ਦੌਰਾਨ ਬੰਗਲਾਦੇਸ਼ੀ ਟੀਮ ਨਾਲ ਬਦਸਲੂਕੀ ਵੀ ਕੀਤੀ ਸੀ।ਇਸਦੇ ਬਾਅਦ ਉਨ੍ਹਾਂ ‘ਤੇ ਪ੍ਰਤੀਬੰਧ ਲਗਾਇਆ ਗਿਆ ਸੀ। ਹਰਮਨਪ੍ਰੀਤ ਨੇ ਮਹਿਲਾਵਾਂ ਦੇ ‘ਦਿ ਹੰਡ੍ਰੇਡ’ ਦੌਰਾਨ ਇੰਟਰਵਿਊ ਵਿਚ ਕਿਹਾ ਮੈਂ ਨਹੀਂ ਕਹਾਂਗੀ ਕਿ ਮੈਨੂੰ ਕਿਸੇ ਚੀਜ਼ ਦਾ ਪਛਤਾਵਾ ਹੈ ਕਿਉਂਕਿ ਖਿਡਾਰੀ ਆਪ ਇਹ ਦੇਖਣਾ ਚਾਹੁੰਦੇ ਹਨ ਕਿ ਚੀਜ਼ਾਂ ਠੀਕ ਚੱਲ ਰਹੀਆਂ ਹਨ ਜਾਂ ਨਹੀਂ। ਬਤੌਰ ਖਿਡਾਰੀ ਤੁਹਾਡੇ ਕੋਲ ਹਮੇਸ਼ਾ ਖੁਦ ਨੂੰ ਪ੍ਰਗਟ ਕਰਨ ਦੀ ਯਾਨੀ ਕਿ ਤੁਸੀਂ ਕੀ ਮਹਿਸੂਸ ਕਰ ਰਹੇ ਹਨ, ਇਹ ਦੱਸਣ ਦਾ ਅਧਿਕਾਰ ਹੁੰਦਾ ਹੈ।
ਹਰਮਨਪ੍ਰੀਤ ਟੂਰਨਾਮੈਂਟ ਵਿਚ ਟ੍ਰੇਂਟ ਰਾਕੇਟਸ ਟੀਮ ਲਈ ਖੇਡ ਰਹੀ ਹੈ। ਉਨ੍ਹਾਂ ਕਿਹਾ ਮੈਨੂੰ ਨਹੀਂ ਲੱਗਦਾ ਕਿ ਮੈਂ ਕਿਸੇ ਖਿਡਾਰੀ ਜਾਂ ਕਿਸੇ ਵਿਅਕਤੀਨੂੰ ਕੁਝ ਗਲਤ ਕਿਹਾ। ਮੈਦਾਨ ‘ਤੇ ਜੋ ਹੋਇਆ ਮੈਂ ਸਿਰਫ ਉਸ ਬਾਰੇ ਦੱਸਿਆ। ਮੈਨੂੰ ਕਿਸੇ ਚੀਜ਼ ਦਾ ਪਛਤਾਵਾ ਨਹੀਂ ਹੈ।
ਇਹ ਵੀ ਪੜ੍ਹੋ : ISRO Recruitment Test : ਕੰਨ ‘ਚ ਬਲਿਊਟੁੱਥ ਲਗਾ ਦੇ ਰਹੇ ਸਨ ਪੇਪਰ, 2 ਵਿਦਿਆਰਥੀ ਗ੍ਰਿਫਤਾਰ
ਚੀਨ ਦੇ ਹਾਂਗਝੋਊਵਿਚ ਹੋਣ ਵਾਲੇ ਏਸ਼ੀਅਨ ਗੇਮਸ ਵਿਚ ਮਹਿਲਾ ਕ੍ਰਿਕਟ ਟੀਮਾਂ ਦੀ ਪ੍ਰਤੀਯੋਗਤਾ 19 ਸਤੰਬਰ ਨੂੰ ਸ਼ੁਰੂ ਹੋਵੇਗੀ ਤੇ 26ਸਤੰਬਰ ਨੂੰ ਸੋਨ ਤੇ ਕਾਂਸੇ ਦੇ ਤਮਗਾ ਮੈਚਾਂ ਨਾਲ ਸਮਾਪਤੀ ਹੋਵੇਗੀ। ਭਾਰਤੀ ਮਹਿਲਾ ਟੀਮ 22 ਸਤੰਬਰ ਨੂੰ ਕੁਆਰਟਰਫਾਈਨਲ ਮੈਚ ਖੇਡੇਗੀ। ਸੈਮੀਫਾਈਨਲ ਮੁਕਾਬਲਾ 25 ਸਤੰਬਰ ਨੂੰ ਅਤੇ ਸੋਨ ਤੇ ਕਾਂਸ ਤਮਗਾ ਦੇ ਮੈਚ 26 ਸਤੰਬਰ ਨੂੰ ਖੇਡੇ ਜਾਣਗੇ। ਕਪਤਾਨ ਹਰਮਨਪ੍ਰੀਤ ‘ਤੇ ਬੈਨ ਲੱਗੇ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਸਿਰਫ ਫਾਈਨਲ ਵਿਚ ਖੇਡਣ ਦਾ ਮੌਕਾ ਮਿਲੇਗਾ, ਉਹ ਵੀ ਟੀਮ ਇੰਡੀਆ ਦੇ ਫਾਈਨਲ ਵਿਚ ਪਹੁੰਚਣ ‘ਤੇ ਨਿਰਭਰ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: