ਮੋਗਾ ਦੇ ਪਿੰਡ ਸਿੰਘਾਂ ਵਾਲਾ ਹਾਈਵੇ ‘ਤੇ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ ਤੇ ਇਕ ਮਹਿਲਾ ਗੰਭੀਰ ਤੌਰ ‘ਤੇ ਜ਼ਖਮੀ ਹੋ ਗਈ ਜਿਸ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕੀਤਾ ਗਿਆ। ਬਾਘਾਪੁਰਾਣਾ ਵੱਲੋਂ ਇਕ ਕਾਰ ਦੂਜੀ ਕਾਰ ਨੂੰ ਓਵਰਟੇਕ ਕਰਦੇ ਸਮੇਂ ਬਾਈਕ ਨਾਲ ਟਕਰਾ ਗਈ। ਮੀਂਹ ਪੈ ਰਿਹਾ ਸੀ ਤੇ ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਤੇ ਬਾਈਕ ਸੜਕ ਕਿਨਾਰੇ ਖੇਤਾਂ ਵਿਚ ਇਕ ਦਰੱਖਤ ਨਾਲ ਟਕਰਾ ਗਈ। ਹਾਦਸੇ ਵਿਚ ਸਵਾਰ ਮਾਂ, ਬੇਟਾ ਤੇ ਪੋਤੇ ਦੀ ਮੌਤ ਹੋ ਗਈ ਜਦੋਂ ਕਿ ਨੂੰਹ ਜ਼ਖਮੀ ਹੈ।
ਸੁਖਚੈਨ ਸਿੰਘ ਵਾਸੀ ਪਿੰਡ ਦਾਤਾ ਨੇ ਦੱਸਿਆ ਕਿ ਉਸ ਦੀ ਮਾਂ ਹਰਵਿੰਦਰ ਕੌਰ, ਉਸ ਦਾ ਭਰਾ ਤਰਸੇਮ ਸਿੰਘ, ਭਾਈ ਨਿੱਕੀ ਕੌਰ ਤੇ ਭਤੀਜਾ 6 ਸਾਲਾ ਗੁਰਮਨ ਸਿੰਘ ਬਾਈਕ ‘ਤੇ ਲੰਗੇਆਣਾ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਜਾ ਰਹੇ ਸਨ। ਜਦੋਂ ਉਹ ਪਿੰਡ ਸਿੰਘਾਂ ਵਾਲਾ ਪਾਵਰ ਗਰਿੱਡ ਕੋਲ ਪਹੁੰਚੇ ਤਾਂ ਕੋਟਕਪੂਰਾ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਇਕ ਦੂਜੀ ਕਾਰ ਨੂੰ ਓਵਰਟੇਕ ਕਰਨ ਦੇ ਚੱਕਰ ਵਿਚ ਹਾਦਸਾ ਹੋਇਆ।
ਸੁਖਚੈਨ ਮੁਤਾਬਕ ਟੱਕਰ ਲੱਗਦੇ ਹੀ ਕਾਰ ਤੇ ਬਾਈਕ ਖੇਤਾਂ ਵਿਚ ਦਰੱਖਤ ਨਾਲ ਟਕਰਾ ਗਏ। ਹਾਦਸੇ ਵਿਚ ਭਰਾ ਤਰਸੇਮ ਸਿੰਘ 31 ਸਾਲ 6 ਸਾਲ ਦੇ ਭਤੀਜੇ ਗੁਰਮਨ ਸਿੰਘ, ਮਾਤਾ ਹਰਵਿੰਦਰ ਕੌਰ ਦੀ ਮੌਕੇ ‘ਤੇ ਮੌਤ ਹੋ ਗਈ ਜਦੋਂ ਕਿ ਭਾਬੀ ਨਿੱਕੀ ਕੌਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਸਮਾਜ ਸੇਵਾ ਸਸਾਇਟੀ ਦੀ ਐਂਬੂਲੈਂਸ ਤੋਂ ਸਿਵਲ ਹਸਪਤਾਲ ਮੋਗਾ ਲਿਆਂਦਾ ਗਿਆ ਜਿਥੋ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਹੁਣ ਪਰਿਵਾਰ ਵਿਚ ਪਿਤਾ ਤੇ ਉਹ ਬਚਿਆ ਹੈ।
ਇਹ ਵੀ ਪੜ੍ਹੋ : ਕੈਨੇਡਾ ‘ਚ ਵਾਪਰਿਆ ਦਰਦਨਾਕ ਹਾਦਸਾ, ਟਰੱਕ ਤੇ ਬੱਸ ਦੀ ਹੋਈ ਟੱਕਰ, 15 ਦੀ ਮੌ.ਤ, 10 ਜ਼ਖਮੀ
ਕਾਰ ਚਾਲਕ ਪ੍ਰਦੀਪ ਕੁਮਾਰ ਵਾਸੀ ਗੁਰੂਗ੍ਰਾਮ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਗੰਗਾਨਗਰ ਤੋਂ ਹੁੰਦੇ ਹੋਏ ਮਾਤਾ ਚਿੰਤਪੁਰਨੀ ਮੱਥਾ ਟੇਕਣ ਜਾ ਰਹੇ ਸਨ। ਹਾਦਸੇ ਦੇ ਬਾਅਦ ਕਾਰ ਦੇ ਏਅਰਬੈਗ ਖੁੱਲ੍ਹਣ ਨਾਲ ਕਾਰ ਸਵਾਰ ਚਾਰੋਂ ਲੋਕ ਵਾਲ-ਵਾਲ ਬਚ ਗਏ।
ਵੀਡੀਓ ਲਈ ਕਲਿੱਕ ਕਰੋ -: