ਬੀਤੀ ਰਾਤ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਦੋਰਾਹਾ ਨਹਿਰ ਵਿਚ ਡਿੱਗ ਗਈ। ਕਾਰ ਸਵਾਰ ਲੋਕਾਂ ਨੂੰ ਚੀਕਣ ਦੀ ਆਵਾਜ਼ ਸੁਣ ਕੇ ਭੀੜ ਇਕੱਠਾ ਹੋ ਗਈ। ਬਾਅਦ ਵਿਚ ਪੁਲਿਸ ਤੇ ਗੋਤਾਖੋਰਾਂ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ। ਕਾਰ ਵਿਚ ਕਿੰਨ ਲੋਕ ਸਵਾਰ ਸਨ, ਅਜੇ ਇਸ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ, ਟੀਮ ਦਾ ਸਰਚ ਆਪ੍ਰੇਸ਼ਨ ਜਾਰੀ ਹੈ।
ਕਾਰ ਤੋਂ ਪੁਲਿਸ ਨੂੰ ਬੀਮਾ ਕੰਪਨੀ ਦੇ ਡਾਕੂਮੈਂਟ ਮਿਲੇ ਹਨ। ਕਾਰ ਲੁਧਿਆਣਾ ਦੀ ਹੈ ਤੇ ਨੰਬਰ PB-10-FB-2394 ਲਿਖਿਆ ਹੈ। ਉਹ ਪੱਖੋਵਾਲ ਰੋਡ ਸਥਿਤ ਪ੍ਰੀਤਮ ਸਿੰਘ ਦੇ ਨਾਂ ‘ਤੇ ਰਜਿਸਟਰ ਹੈ। ਨਾਲ ਇਕ ਕਾਰ ਤੋਂ ਆਧਾਰ ਕਾਰਡ ਦੀ ਕਾਪੀ ਵੀ ਮਿਲੀ ਹੈ ਜਿਸ ‘ਤੇ ਆਕ੍ਰਿਤੀ ਸ਼ਰਮਾ ਨਾਂ ਦੀ ਕੁੜੀ ਦੀ ਫੋਟੋ ਲੱਗੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: