ਬਠਿੰਡਾ ਵਿਚ ਬਜ਼ੁਰਗ ਮਹਿਲਾ ਦੀ ਹੱਤਿਆ ਕਰਕੇ ਘਰ ਵਿਚ ਚੋਰੀ ਕੀਤੀ ਗਈ। ਪਰਿਵਾਰ ਨੇ ਬਜ਼ੁਰਗ ਮਹਿਲਾ ਦੀ ਮੌਤ ਨੂੰ ਕੁਦਰਤੀ ਮੰਨਦੇ ਹੋਏ ਅੰਤਿਮ ਸਸਕਾਰ ਵੀ ਕਰ ਦਿੱਤਾ ਪਰ ਚੋਰੀ ਮਾਮਲੇ ਦੀ ਜਾਂਚ ਲਈ ਸੀਸੀਟੀਵੀ ਫੁਟੇਜ ਖੰਗਾਲੀ ਤਾਂ ਵਾਰਦਾਤ ਦਾ ਖੁਲਾਸਾ ਹੋਇਆ। ਹੱਤਿਆ ਗਲਾ ਘੁੱਟ ਕੇ ਕੀਤੀ ਗਈ।
ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ‘ਤੇ ਉਸ ਦੇ ਸਾਲ ਤੇ ਸਾਥੀ ਖਿਲਾਫ ਹੱਤਿਆ ਦਾ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਪਛਾਣ ਇੰਦਰਜੀਤ ਸਿੰਘ ਤੇ ਸੁਰਿੰਦਰ ਸਿੰਘ ਵਾਸੀ ਜ਼ਿਲ੍ਹਾ ਮੋਗਾ ਵਜੋਂ ਹੋਈ। ਵਾਰਦਾਤ ਜ਼ਿਲ੍ਹੇ ਦੇ ਪਿੰਡ ਕੇਸਰ ਸਿੰਘ ਵਾਲਾ ਵਿਚ ਅੰਜਾਮ ਦਿੱਤੀ ਗਈ।
ਥਾਣਾ ਦਿਆਲਪੁਰਾ ਪੁਲਿਸ ਨੂੰ ਦਿੱਤੇ ਬਿਆਨ ਵਿਚ ਦਿਲਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਭਗਤਾ ਭਾਈਕਾ ਵਿਚ ਬਿਜਲੀ ਰਿਪੇਅਰਿੰਗ ਦੀ ਦੁਕਾਨ ਚਲਾਉਂਦਾ ਹੈ। ਉਸ ਦੇ ਮਾਤਾ-ਪਿਤਾ ਦੀ 25 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਇਸ ਲਈ ਉਸ ਦੀ ਦਾਦੀ ਨੇ ਉਸ ਦੀ ਦੇਖਭਾਲ ਕੀਤੀ ਹੈ। ਉਹ ਆਪਣੀ ਪਤਨੀ ਬੱਚਿਆਂ ਤੇ ਦਾਦੀ ਹਰਪਾਲ ਕੌਰ ਨਾਲ ਪਿੰਡ ਕੇਸਰ ਸਿੰਘ ਵਾਲਾ ਵਿਚ ਰਹਿੰਦਾ ਹੈ। ਸਕੂਲ ਵਿਚ ਛੁੱਟੀਆਂ ਹੋਣ ਕਾਰਨ ਬੱਚੇ ਤੇ ਉਸ ਦੀ ਪਤਨੀ ਪੇਕੇ ਪਿੰਡ ਰੌਤਾ ਜ਼ਿਲ੍ਹਾ ਮੋਗਾ ਵਿਚ ਹੋਈ ਸੀ।
ਦਿਲਮਨ ਮੁਤਾਬਕ ਉਹ ਰੋਜ਼ਾਨਾ ਦੁਕਾਨ ਦੀ ਤਰ੍ਹਾਂ ਦੁਕਾਨ ‘ਤੇ ਚਲਾ ਗਿਆ ਤੇ ਘਰ ‘ਚ ਦਾਦੀ ਹਰਪਾਲ ਕੌਰ ਇਕੱਲੀ ਰਹਿੰਦੀ ਸੀ। 15 ਜੂਨ ਨੂੰ ਕੰਮ ਖਤਮ ਹੋਣ ‘ਤੇ ਜਦੋਂ ਉਹ ਸ਼ਾਮ 4 ਵਜੇ ਘਰ ਆਇਆ ਤਾਂ ਦੇਖਿਆ ਕਿ ਦਾਦੀ ਮੰਜੀ ‘ਤੇ ਸੀ। ਉਸ ਦੇ ਬੁਲਾਉਣ ‘ਤੇ ਜਦੋਂ ਕੋਈ ਜਵਾਬ ਨਹੀਂ ਆਇਆ ਤਾਂ ਡਾਕਟਰ ਨੂੰ ਬੁਲਾ ਕੇ ਚੈਕਅੱਪ ਕਰਵਾਇਆ ਤਾਂ ਪਤਾ ਲੱਗਾ ਕਿ ਦਾਦੀ ਦੀ ਮੌਤ ਹੋ ਚੁੱਕੀ ਸੀ। ਪਰਿਵਾਰ ਨੇ ਇਸ ਨੂੰ ਕੁਦਰਤੀ ਮੌਤ ਸਮਝ ਕੇ 16 ਜੂਨ ਨੂੰ ਦਾਦੀ ਦਾ ਅੰਤਿਮ ਸਸਕਾਰ ਕਰ ਦਿੱਤਾ।
16 ਜੂਨ ਨੂੰ ਦਾਦੀ ਦੇ ਭੋਗ ‘ਤੇ ਸ੍ਰੀ ਸਹਿਜ ਪਾਠ ਪ੍ਰਕਾਸ਼ ਕਰਵਾਇਆ ਇਸ ਦੌਰਾਨ ਉਨ੍ਹਾਂ ਨੇ ਦਾਦੀ ਦੇ ਕਮਰੇ ਵਿਚ ਪਿਆ ਉਨ੍ਹਾਂ ਦਾ ਸੰਦੂਕ ਚੈੱਕ ਕੀਤਾ ਤਾਂ ਦਾਦੀ ਦੇ ਸਾਰੇ ਗਹਿਣੇ ਗਾਇਬ ਸਨ ਜਿਸ ਦੇ ਬਾਅਦ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਘਰ ਵਿਚ ਚੋਰੀ ਹੋਈ ਹੈ। ਘਰ ਵਿਚ ਚੋਰੀ ਕਰਨ ਵਾਲਿਆਂ ਦਾ ਪਤਾ ਲਗਾਉਣ ਦੇ ਗੁਆਂਢ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਚੈਕ ਕੀਤੇ ਤਾਂ ਪਤਾ ਲੱਗਾ ਕਿ 15 ਜੂਨ ਨੂੰ ਉਸ ਦਾ ਸਾਲਾ ਇੰਦਰਜੀਤ ਸਿੰਘ ਤੇ ਦੋਸਤ ਸੁਰਿੰਦਰ ਸਿੰਘ ਦੋਵੇਂ ਬਾਈਕ ‘ਤੇ ਸਵਾਲ ਹੋ ਕੇ ਦੁਪਹਿਰ ਲਗਭਗ 12 ਵਜੇ ਉਸ ਦੇ ਘਰ ਆਏ ਸਨ।
ਇਹ ਵੀ ਪੜ੍ਹੋ : ਸੰਜੇ ਰਾਊਤ UN ਨੂੰ ਲਿਖਣਗੇ ਚਿੱਠੀ, 20 ਜੂਨ ਨੂੰ ‘ਗੱਦਾਰ ਦਿਵਸ’ ਐਲਾਨਣ ਦੀ ਕਰਨਗੇ ਮੰਗ
ਲਗਭਗ 2 ਵਜੇ ਉਸ ਦੇ ਘਰੋਂ ਨਿਕਲੇ ਤੇ ਚਲੇ ਗਏ। ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਪੁਲਿਸ ਵੱਲੋਂ ਕੀਤੀ ਗਈ ਜਾਂਚ ਵਿਚ ਪਤਾ ਲੱਗਾ ਕਿ ਉਸ ਦੇ ਸਾਲੇ ਇੰਦਰਜੀਤ ਸਿੰਘ ਨੇ ਆਪਣੇ ਦੋਸਤ ਨਾਲ ਮਿਲ ਕੇ ਉਸ ਦੇ ਘਰ ਚੋਰੀ ਕੀਤੀ ਤੇ ਜਦੋਂ ਉਸ ਦੀ ਦਾਦੀ ਨੇ ਉਨ੍ਹਾਂ ਨੂੰ ਚੋਰੀ ਕਰਦੇ ਦੇਖਿਆ ਤਾਂ ਮੁਲਜ਼ਮਾਂ ਨੇ ਉਸ ਦੀ ਦਾਦੀ ਦੀ ਗਲਾ ਦਬਾ ਕੇ ਹੱਤਿਆ ਕਰ ਦਿੱਤੀ ਤੇ ਫਰਾਰ ਹੋ ਗਏ। ਮਾਮਲੇ ਦੀ ਜਾਂਚ ਕਰ ਰਹੇ ਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: