ਜਲੰਧਰ : ਉਤਰਾਖੰਡ ਦੇ ਰਿਸ਼ੀਕੇਸ਼ ਵਿੱਚ ਅਨੰਤਾ ਸੰਘਾ ਸੰਗਠਨ ਚਲਾਉਣ ਵਾਲੇ ਯਾਹੂ ਬਾਬਾ ਉਰਫ ਸ਼ੌਰਿਆ ਵਰਧਨ ਪਾਂਡੇ ਦੇ ਖਿਲਾਫ ਪੋਲੈਂਡ ਦੀ ਇੱਕ ਯੋਗਾ ਟੀਚਰ ਨੇ ਅਸ਼ਲੀਲ ਹਰਕਤਾਂ ਕਰਨ ਅਤੇ ਰਾਤ ਨੂੰ ਕਮਰੇ ਵਿੱਚ ਇਕੱਲੇ ਬੁਲਾਉਣ ਦਾ ਦੋਸ਼ ਲਗਾਇਆ ਹੈ।
ਇਸ ਮਾਮਲੇ ਵਿੱਚ ਜਲੰਧਰ ਪੁਲਿਸ ਨੇ ਸੰਬੰਧਤ ਧਾਰਾਵਾਂ ਦੇ ਤਹਿਤ ਯਾਹੂ ਬਾਬਾ ਦੇ ਖਿਲਾਫ ਜ਼ੀਰੋ ਐਫਆਈਆਰ ਦਰਜ ਕੀਤੀ ਹੈ ਅਤੇ ਕੇਸ ਨੂੰ ਉਤਰਾਖੰਡ ਦੇ ਟਿਹਰੀ ਜ਼ਿਲ੍ਹੇ ਦੇ ਮੁਨੀਕਰੇਤੀ ਪੁਲਿਸ ਥਾਣੇ ਵਿੱਚ ਭੇਜ ਦਿੱਤਾ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੋਲੈਂਡ ਵਿੱਚ ਰਹਿਣ ਵਾਲੀ ਇੱਕ ਯੋਗਾ ਅਧਿਆਪਕ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਡਿਪਰੈਸ਼ਨ ਦੀ ਸ਼ਿਕਾਰ ਸੀ। ਉਹ 13 ਜਨਵਰੀ ਨੂੰ ਭਾਰਤ ਆਈ ਸੀ। ਇਸ ਦੌਰਾਨ ਕੁਝ ਮਹੀਨਿਆਂ ਲਈ ਦੱਖਣੀ ਭਾਰਤ ਵਿੱਚ ਰਹਿਣ ਤੋਂ ਬਾਅਦ ਉਹ ਉੱਤਰਾਖੰਡ ਦੇ ਰਿਸ਼ੀਕੇਸ਼ ਚਲੀ ਗਈ। ਉੱਥੇ ਲੜਕੀ ਦੇ ਇੱਕ ਦੋਸਤ ਨੇ ਉਸੇ ਅਨੰਤਾ ਸੰਘ ਸੰਸਥਾ ਬਾਰੇ ਜਾਣਕਾਰੀ ਦਿੱਤੀ। ਇਸ ਸੰਘ ਨੂੰ ਮੂਲ ਤੌਰ ‘ਤੇ ਲਖਨਊ ਦਾ ਰਹਿਣ ਵਾਲਾ ਸੂਰਿਆਵਰਧਨ ਪਾਂਡੇ ਉਰਫ ਯਾਹੂ ਬਾਬਾ ਸੰਚਾਲਿਤ ਕਰਦਾ ਹੈ। ਪੀੜਤਾ ਦੀ ਦੋਸਤ ਨੇ ਉਸ ਨੂੰ ਦੱਸਿਆ ਕਿ ਬਾਬਾ ਉਸ ਨੂੰ ਡਿਪ੍ਰੈਸ਼ਨ ਤੋਂ ਕੱਢ ਦੇਵੇਗਾ ਅਤੇ ਉਹ ਬਾਬੇ ਰਾਹੀਂ ਅਲਟੀਮੇਟ ਟਰੁੱਥ ਨੂੰ ਜਾਣ ਸਕੇਗੀ। ਇਸ ਤੋਂ ਬਾਅਦ ਉਸਨੇ ਯਾਹੂ ਬਾਬਾ ਅਤੇ ਉਸਦੇ ਗਰੁੱਪ ਦੇ ਨਾਲ ਲਗਭਗ 4 ਮਹੀਨੇ ਬਿਤਾਏ।
ਪੋਲੈਂਡ ਦੀ ਲੜਕੀ ਨੇ ਸ਼ਿਕਾਇਤ ਵਿੱਚ ਪੁਲਿਸ ਨੂੰ ਦੱਸਿਆ ਕਿ ਉਸਦੇ ਦੋਸਤ ਨੇ ਉਸਨੂੰ ਪਹਿਲਾਂ ਹੀ ਕਿਹਾ ਸੀ ਕਿ ਯਾਹੂ ਬਾਬਾ ਤੁਹਾਨੂੰ ਘੁੱਟ ਕੇ ਗਲੇ ਲਗਾਏਗਾ, ਪਰ ਉਸਦੇ ਇਰਾਦੇ ਚੰਗੇ ਹਨ। ਇਸ ਦੌਰਾਨ ਜਦੋਂ ਉਹ ਬਾਬੇ ਕੋਲ ਗਈ ਤਾਂ ਬਾਬਾ ਨੇ ਉਸ ਨੂੰ ਪੁੱਛਿਆ ਕਿ ਉਹ ਡਿਪ੍ਰਸ਼ਨ ਵਿੱਚ ਕਿਹੋ ਜਿਹਾ ਮਹਿਸੂਸ ਕਰ ਰਹੀ ਹੈ? ਔਰਤ ਨੇ ਇਸ ਦਾ ਜਵਾਬ ਦਿੱਤਾ। ਇਸ ਤੋਂ ਬਾਅਦ ਯਾਹੂ ਬਾਬਾ ਨੇ ਉਸਨੂੰ ਪਿੱਠ ‘ਤੇ ਡੰਡੇ ਨਾਲ ਮਾਰਿਆ ਅਤੇ ਕਿਹਾ ਕਿ ਉਹ ਉਸਦੀ ਮਦਦ ਕਰੇਗਾ। ਇਸ ਦੌਰਾਨ ਇੱਕ ਦਿਨ ਬਾਬੇ ਨੇ ਉਸਨੂੰ ਆਪਣੇ ਕਮਰੇ ਵਿੱਚ ਬੁਲਾਇਆ ਅਤੇ ਉਸਨੂੰ ਮੰਜੇ ‘ਤੇ ਲੇਟਣ ਲਈ ਕਿਹਾ। ਇਸ ਦੌਰਾਨ ਉਸ ਨੇ ਯੋਗਾ ਅਧਿਆਪਕ ਦੇ ਪ੍ਰਾਈਵਟ ਪਾਰਟਸ ਨੂੰ ਛੂਹਿਆ ਅਤੇ ਤਿੰਨ ਤੋਂ ਚਾਰ ਬੁਆਏਫ੍ਰੈਂਡ ਬਣਾਉਣ ਦੀ ਗੱਲ ਕੀਤੀ।
ਲੜਕੀ ਦੇ ਅਨੁਸਾਰ ਬਾਬਾ ਨੇ ਉਸਨੂੰ ਕਿਹਾ ਕਿ ਉਸਨੂੰ ਰਾਤ ਨੂੰ ਉਸਦੇ ਅਪਾਰਟਮੈਂਟ ਵਿੱਚ ਇਕੱਲੇ ਆਉਣਾ ਚਾਹੀਦਾ ਹੈ। ਇਸ ਤੋਂ ਬਾਅਦ, ਅਪ੍ਰੈਲ 2021 ਵਿੱਚ ਬਾਬਾ ਨੇ ਉਸਨੂੰ ਧਰਮਸ਼ਾਲਾ ਦੇ ਵਿਦਿਆ ਆਸ਼ਰਮ ਹੋਟਲ ਵਿੱਚ ਰਾਤ ਨੂੰ ਆਪਣੇ ਕਮਰੇ ਵਿੱਚ ਬੁਲਾਇਆ, ਉਹ ਡਰ ਕੇ ਉਸ ਦੇ ਕਮਰੇ ਵਿੱਚ ਨਹੀਂ ਗਈ। ਕੁਝ ਦਿਨਾਂ ਬਾਅਦ ਜਦੋਂ ਉਹ ਬਾਬੇ ਤੋਂ ਕੁਝ ਸਲਾਹ ਲੈਣ ਗਈ ਤਾਂ ਬਾਬਾ ਨੇ ਉਸਨੂੰ ਫਿਰ ਬੈੱਡ ‘ਤੇ ਲਿਟਾਇਆ ਅਤੇ ਉਸਦੇ ਗੁਪਤ ਅੰਗਾਂ ਨੂੰ ਛੂਹਣਾ ਸ਼ੁਰੂ ਕਰ ਦਿੱਤਾ। ਇਹ ਸਭ ਉਸਦੇ ਨਾਲ 4 ਮਹੀਨਿਆਂ ਤੱਕ ਚਲਦਾ ਰਿਹਾ। ਇਸ ਤੋਂ ਬਾਅਦ ਲੜਕੀ ਆਸ਼ਰਮ ਛੱਡ ਕੇ ਬਾਬੇ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਜੱਗੂ ਭਗਵਾਨਪੁਰੀਆ ਨੇ ਲਈ ਰਾਣਾ ਕਾਂਧੋਵਾਲੀਆ ਦੇ ਕਤਲ ਦੀ ਜ਼ਿੰਮੇਵਾਰੀ, ਫੇਸਬੁੱਕ ‘ਤੇ ਪਾਈ ਪੋਸਟ
ਲੜਕੀ ਦਾ ਕਹਿਣਾ ਹੈ ਕਿ ਬਾਬਾ ਵਿਗੜੀ ਮਾਨਸਿਕਤਾ ਦਾ ਆਦਮੀ ਹੈ ਅਤੇ ਮਾਸੂਮ ਲੜਕੀਆਂ ਦਾ ਬ੍ਰੇਨ ਵਾਸ਼ ਕਰਦਾ ਹੈ। ਇਸ ਦੌਰਾਨ ਬਾਬਾ ਧਰਮਸ਼ਾਲਾ ਤੋਂ ਜਲੰਧਰ ਆਇਆ, ਜਿੱਥੇ ਪੋਲੈਂਡ ਦੀ ਲੜਕੀ ਨੇ ਆਪਣੇ ਦਿੱਲੀ ਵਿੱਚ ਰਹਿਣ ਵਾਲੇ ਦੋਸਤ ਦੀ ਮਦਦ ਨਾਲ ਪੁਲਿਸ ਨੂੰ ਬਾਬੇ ਬਾਰੇ ਸ਼ਿਕਾਇਤ ਕੀਤੀ। ਮਾਮਲੇ ਦੀ ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਪੁਲਿਸ ਨੇ ਦੋਸ਼ੀ ਬਾਬੇ ਦੇ ਖਿਲਾਫ ਮਾਮਲਾ ਦਰਜ ਕੀਤਾ ਅਤੇ ਉਸਨੂੰ ਰਿਸ਼ੀਕੇਸ਼ ਪੁਲਿਸ ਸਟੇਸ਼ਨ ਵਿੱਚ ਤਬਦੀਲ ਕਰ ਦਿੱਤਾ।