ਇੰਡੀਆ ਦੇ ਮੋਸਟ ਵਾਂਟੇਡ ਗੈਂਗਸਟਰ ਵਿਦੇਸ਼ਾਂ ਵਿਚ ਲੁਕ ਕੇ ਦੇਸ਼ ਵਿਚ ਵਾਰਦਾਤਾਂ ਨੂੰ ਅੰਜਾਮ ਦਿਵਾ ਰਹੇ ਹਨ। ਇਹ ਆਪਣੇ ਗੁਰਗਿਆਂ ਤੋਂ ਦੇਸ਼ ਵਿਚ ਮਰਡਰ, ਫਿਰੌਤੀ ਤੋਂ ਲੈ ਕੇ ਆਰਮਸ ਸਮਗਲਿੰਗ ਦਾ ਕੰਮ ਕਰਵਾ ਰਹੇ ਹਨ। ਰਾਸ਼ਟਰੀ ਜਾਂਚ ਏਜੰਸੀ ਨੇ ਅਜਿਹੇ 28 ਗੈਂਗਸਟਰਾਂ ਦੀ ਲਿਸਟ ਤਿਆਰ ਕੀਤੀ ਹੈ। ਇਸ ਮੁਤਾਬਕ ਸਭ ਤੋਂ ਵੱਧ 9 ਗੈਂਗਸਟਰ ਕੈਨੇਡਾ ਤੇ 5 ਅਮਰੀਕਾ ਵਿਚ ਲੁਕੇ ਹੋਏ ਹਨ।
ਸੂਚੀ ਵਿਚ ਸਭ ਤੋਂ ਟੌਪ ‘ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਮਰਡਰ ਦਾ ਮਾਸਟਰਮਾਈਂਡ ਲਾਰੈਂਸ ਗੈਂਗ ਦਾ ਗੈਂਗਸਟਰ ਗੋਲਡੀ ਬਰਾੜ ਹੈ। ਲਿਸਟ ਵਿਚ ਸ਼ਾਮਲ ਗੈਂਗਸਟਰ ਪੰਜਾਬ ਤੇ ਰਾਜਸਥਾਨ ਦੇ ਰਹਿਣ ਵਾਲੇ ਹਨ, ਜੋ ਲਾਰੈਂਸ ਤੇ ਬੰਬੀਹਾ ਗੈਂਗ ਨਾਲ ਜੁੜੇ ਹੋਏ ਹਨ। NIA ਮੁਤਾਬਕ ਇਹ ਗੈਂਗਸਟਰ ਦੇਸ਼ ਵਿਚ ਕ੍ਰਾਈਮ ਕਰਨ ਦੇ ਬਾਅਦ ਜਾਅਲੀ ਪਾਸਪੋਰਟ ਬਣਵਾ ਕੇ ਵਿਦੇਸ਼ ਭੱਜ ਗਏ।
NIA ਮੁਤਾਬਕ ਗੋਲਡੀ ਬਰਾੜ ਅਮਰੀਕਾ ਵਿਚ ਹੀ ਲੁਕਿਆ ਹੋਇਆ ਹੈ। ਗੋਲਡੀ ਬਰਾੜ ਦਾ ਸਿੱਧਾ ਕਨੈਕਸ਼ਨ ਬੱਬਰ ਖਾਲਸਾ ਇੰਟਰਨੈਸ਼ਨਲ ਨੂੰ ਆਪ੍ਰੇਟ ਕਰਨ ਵਾਲੇ ਲਖਬੀਰ ਸਿੰਘ ਉਰਫ ਲੰਡਾ ਨਾਲ ਹੈ। ਲੰਡਾ ‘ਤੇ ਮੋਹਾਲੀ ਤੇ ਤਰਨਤਾਰਨ ਵਿਚ ਰਾਕੇਟ ਪ੍ਰੋਪੇਲਡ ਗ੍ਰੇਨੇਡ ਅਟੈਕ ਕਰਾਉਣ ਦਾ ਦੋਸ਼ ਹੈ। ਸੂਚੀ ਵਿਚ ਮਸ਼ਹੂਰ ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਤੇ ਭਾਣਜਾ ਸਚਿਨ ਥਾਪਨ ਵੀ ਹੈ। ਅਨਮੋਲ ਅਮਰੀਕਾ ਤੇ ਸਚਿਨ ਥਾਪਨ ਅਜਰਬੈਜਾਨ ਵਿਚ ਲੁਕਿਆ ਹੋਇਆ ਹੈ। ਅਮਰੀਕਾ ਵਿਚ ਲੁਕਿਆ ਬੈਠਾ ਅਨਮੋਲ ਭਾਰਤ ਵਿਚ ਆਪਣੇ ਗੁਰਗਿਆਂ ਤੋਂ ਵਸੂਲੀ ਕਰਵਾ ਰਿਹਾ ਹੈ। ਉਹ ਜ਼ਿਆਦਾਤਰ ਕ੍ਰਿਮੀਨਲ ਕਾਂਸਪਿਰੇਸੀ ਬਣਾਉਣ, ਫਿਲਮ ਸਟਾਰ, ਸਿੰਗਰਸ ਤੇ ਬਿਜ਼ਨੈੱਸਮੈਨ ਨੂੰ ਟਾਰਗੈੱਟ ਕਰਦਾ ਹੈ। ਉਸ ‘ਤੇ ਵੀ ਪਾਕਿਸਤਾਨ ਵਿਚ ਲਿੰਕ ਹੋਣ ਦਾ ਦੋਸ਼ ਹੈ। ਕੁਝ ਦਿਨ ਪਹਿਲਾਂ ਅਨਮੋਲ ਨੂੰ ਦੁਬਈ ਤੇ ਸਚਿਨ ਨੂੰ ਅਜਰਬੈਜਾਨ ਵਿਚ ਡਿਟੇਨ ਦੀ ਖਬਰ ਸਾਹਮਣੇ ਆਈ ਸੀ।
ਇਹ ਵੀ ਪੜ੍ਹੋ : ਮਾਣ ਵਾਲੀ ਗੱਲ ! ਪਠਾਨਕੋਟ ਦੀ ਖੁਸ਼ੀ ਪਠਾਨੀਆ ਜਨਰਲ ਬਿਪਿਨ ਰਾਵਤ ਟਰਾਫੀ ਨਾਲ ਸਨਮਾਨਿਤ
ਜਾਰੀ ਕੀਤੇ ਗਏ ਗੈਂਗਸਟਰਾਂ ਵਿਚ ਗੋਲਡੀ ਬਰਾੜ ਉਰਫ਼ ਸਤਿੰਦਰਜੀਤ ਸਿੰਘ – ਕੈਨੇਡਾ/ਯੂਐਸਏ, ਅਨਮੋਲ ਬਿਸ਼ਨੋਈ – ਅਮਰੀਕਾ, ਕੁਲਦੀਪ ਸਿੰਘ- ਯੂਏਈ, ਜਗਜੀਤ ਸਿੰਘ- ਮਲੇਸ਼ੀਆ, ਧਰਮ ਕਹਲੋਨ- ਯੂਐਸਏ, ਰੋਹਿਤ ਗੋਦਾਰਾ- ਯੂਰਪ, ਗੁਰਵਿੰਦਰ ਸਿੰਘ- ਕੈਨੇਡਾ, ਸਚਿਨ ਥਾਪਨ- ਅਜਰਬਾਈਜਾਨ, ਸਤਵੀਰ ਸਿੰਘ- ਕੈਨੇਡਾ, ਸਨਵਰ ਢਿੱਲੋਂ- ਕੈਨੇਡਾ, ਰਾਜੇਸ਼ ਕੁਮਾਰ- ਬ੍ਰਾਜ਼ੀਲ, ਗੁਰਪ੍ਰਿੰਦਰ ਸਿੰਘ- ਕੈਨੇਡਾ, ਹਰਜੋਤ ਸਿੰਘ ਗਿੱਲ- ਅਮਰੀਕਾ, ਦਰਮਨਜੀਤ ਸਿੰਘ ਉਰਫ਼- ਦਰਮਨ ਕਾਹਲੋਂ ਅਮਰੀਕਾ, ਅੰਮ੍ਰਿਤਪਾਲ- ਅਮਰੀਕਾ, ਸੁਖਦੂਲ ਸਿਰਫ਼ ਉਰਫ਼ ਸੁੱਖਾ ਦੁਨੇਕੇ- ਕੈਨੇਡਾ, ਗੁਰਪਿੰਦਰ ਸਿੰਘ ਉਰਫ਼ ਬਾਬਾ ਦੱਲਾ- ਕੈਨੇਡਾ, ਸਤਵੀਰ ਸਿੰਘ ਵੜਿੰਗ ਉਰਫ਼ ਸੈਮ- ਕੈਨੇਡਾ, ਲਖਬੀਰ ਸਿੰਘ ਲੰਡਾ- ਕੈਨੇਡਾ, ਅਰਸ਼ਦੀਪ ਸਿੰਘ ਉਰਫ਼ ਡੱਲਾ- ਕੈਨੇਡਾ, ਚਰਨਜੀਤ ਸਿੰਘ ਉਰਫ਼ ਰਿੰਕੂ ਬੀਹਲਾ- ਕੈਨੇਡਾ, ਰਾਮਦੀਪ ਸਿੰਘ ਉਰਫ਼ ਰਮਨ ਜੱਜ- ਕੈਨੇਡਾ, ਗੌਰਵ ਪਟਿਆਲਾ ਉਰਫ਼ ਲੱਕੀ ਪਟਿਆਲ- ਅਰਮੀਨੀਆ, ਸੁਪ੍ਰੀਪ ਸਿੰਘ ਹੈਰੀ ਚੱਠਾ- ਜਰਮਨੀ, ਰਮਨਜੀਤ ਸਿੰਘ ਉਰਫ਼ ਰੋਮੀ- ਹਾਂਗਕਾਂਗ, ਮਨਪ੍ਰੀਤ ਸਿੰਘ ਉਰਫ਼ ਪੀਤਾ- ਫ਼ਿਲੀਪੀਂਸ, ਗੁਰਜੰਟ ਸਿੰਘ ਜੰਟਾ- ਅਸਟ੍ਰੇਲੀਆ, ਸੰਦੀਪ ਗਰੇਵਾਲ ਉਰਫ ਬਿੱਲਾ ਉਰਫ਼ ਸੰਨੀ ਖਵਾਜਕੇ- ਇੰਡੋਨੇਸ਼ੀਆ ਹਨ।
ਐੱਨਆਈਏ ਦੀ ਲਿਸਟ ਵਿਚ ਬੰਬੀਹਾ ਗੈਂਗ ਚਲਾ ਰਿਹਾ ਲੱਕੀ ਪਟਿਆਲ ਵੀ ਸ਼ਾਮਲ ਹੈ ਜੋ ਅਰਮੀਨੀਆ ਵਿਚ ਬੈਠਾ ਹੋਇਆ ਹੈ। ਮਸ਼ਹੂਰ ਸ਼ਾਰਪ ਸ਼ੂਟਰ ਦਵਿੰਦਰ ਬੰਬੀਹਾ ਦੇ ਐਨਕਾਊਂਟਰ ਦੇ ਬਾਅਦ ਲੱਕੀ ਪਟਿਆਲਾ ਤੇ ਸੁਖਪ੍ਰੀਤ ਬੁੱਢਾ ਇਸ ਗੈਂਗ ਨੂੰ ਚਲਾ ਰਹੇ ਹਨ। ਸੁਖਪ੍ਰੀਤ ਬੁੱਢਾ ਇਸ ਸਮੇਂ ਜੇਲ੍ਹ ਵਿਚ ਹੈ।
ਵੀਡੀਓ ਲਈ ਕਲਿੱਕ ਕਰੋ -: