ਲੁਧਿਆਣਾ ਵਿਚ ਇਕ ਟੀਚਰ ਬੱਚੇ ਦੀ ਛੋਟੀ ਗਲਤੀ ‘ਤੇ ਹੈਵਾਨ ਬਣ ਗਿਆ। ਟੀਚਰ ਨੇ 5ਵੀਂ ਕਲਾਸ ਦੇ ਬੱਚੇ ਤੋਂ ਸਕੂਲ ਦੇ ਪੂਰੇ ਗਰਾਊਂਡ ਦਾ ਚੱਕਰ ਲਗਵਾਇਆ। ਬੱਚਾ ਬੇਹੋਸ਼ ਹੋ ਗਿਆ। ਪਰਿਵਾਰ ਵਾਲਿਆਂ ਨੇ ਹੰਗਾਮਾ ਕੀਤਾ ਤਾਂ ਮਾਮਲਾ ਪੁਲਿਸ ਤੱਕ ਪਹੁੰਚ ਗਿਆ। ਪੀਯੂ ਪੁਲਿਸ ਨੇ ਮਾਮਲੇ ਦੀ ਜਾਂਚ ਦਾ ਭਰੋਸਾ ਦੇ ਕੇ ਪਰਿਵਾਰ ਨੂੰ ਸ਼ਾਂਤ ਕੀਤਾ।
ਬੱਚੇ ਦੀ ਮਾਂ ਤਨੂ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਕਾਫੀ ਦਿਨਾਂ ਤੋਂ ਬੀਮਾਰ ਸੀ। ਜਦੋਂ ਉਹ ਕੁਝ ਠੀਕ ਹੋਇਆ ਤਾਂ ਉਨ੍ਹਾਂ ਨੇ ਉਸ ਨੂੰ ਸਕੂਲ ਭੇਜ ਦਿੱਤਾ। ਗਲਤੀ ਨਾਲ ਉਹ ਸਫੈਦ ਦੀ ਬਜਾਏ ਕਾਲੇ ਰੰਗ ਦੇ ਜੁੱਤੇ ਪਾ ਕੇ ਸਕੂਲ ਚਲਾ ਗਿੱ। ਸਕੂਲ ਪਹੁੰਚਦੇ ਹੀ ਟੀਚਰ ਨੇ ਉਨ੍ਹਾਂ ਦੇ ਬੱਚੇ ਨੂੰ ਡਾਂਟਣਾ ਸ਼ੁਰੂ ਕਰ ਦਿੱਤਾ ਤੇ ਬਾਹਰ ਕੱਢ ਕੇ ਮੁਰਗਾ ਬਣਾ ਦਿੱਤਾ ਤੇ ਫਿਰ ਪੂਰੇ ਗਰਾਊਂਡ ਦਾ ਚੱਕਰ ਲਗਾਉਣ ਲਈ ਕਿਹਾ।
ਬੱਚੇ ਨੇ ਟੀਚਰ ਨੂੰ ਕਿਹਾ ਕਿ ਉਸ ਦੀ ਤਬੀਅਤ ਠੀਕ ਨਹੀਂ ਹੈ ਪਰ ਸਕੂਲ ਟੀਚਰ ਨੇ ਉਸ ਦੀ ਕੋਈ ਗੱਲ ਨਹੀਂ ਸੁਣੀ।ਇਸ ਦੇ ਬਾਅਦ ਬੱਚਾ ਸਕੂਲ ਗਰਾਊਂਡ ਦਾ ਚੱਕਰ ਲਗਾਉਂਦੇ ਹੋਏ ਬੇਹੋਸ਼ ਹੋ ਕੇ ਡਿੱਗ ਗਿਆ। ਸਕੂਲ ਪ੍ਰਸ਼ਾਸਨ ਨੇ ਪਰਿਵਾਰ ਨੂੰ ਸੂਚਿਤ ਕੀਤਾ। ਇਸ ਦੇ ਬਾਅਦ ਬੱਚੇ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਪ੍ਰਿੰਸੀਪਲ ਨੂੰ ਮਿਲੇ ਤਾਂ ਉਨ੍ਹਾਂ ਨੇ ਅਗਲੇ ਦਿਨ ਆਉਣ ਨੂੰ ਕਿਹਾ। ਜਦੋਂ ਉਹ ਦੁਬਾਰਾ ਮਿਲਣ ਗਏ ਤਾਂ ਸਕੂਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਅੰਦਰ ਹੀ ਨਹੀਂ ਬੁਲਾਇਆ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਸਕੂਲ ਦੇ ਬਾਹਰ ਹੰਗਾਮਾ ਕੀਤਾ।
ਵੀਡੀਓ ਲਈ ਕਲਿੱਕ ਕਰੋ -: