ਹਰਿਆਣਾ ਦੇ ਅੰਬਾਲਾ ਕੈਂਟ ਇਲਾਕੇ ਤੋਂ CIA ਨੇ ਦੋ ਨਸ਼ਾ ਸਪਲਾਈ ਕਰਨ ਵਾਲਿਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ‘ਚੋਂ ਲੱਖਾਂ ਰੁਪਏ ਦੀ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਵੱਲੋਂ ਦੋਸ਼ੀਆਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਮੁਲਜ਼ਮਾਂ ਖ਼ਿਲਾਫ਼ ਅੰਬਾਲਾ ਛਾਉਣੀ ਖੇਤਰ ਵਿੱਚ NDPS ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਪੁਲਿਸ ਅਨੁਸਾਰ CIA-1 ਦੀ ਟੀਮ ਗੀਤਾ ਗੋਪਾਲ ਚੌਕ ਨੇੜੇ ਗਸ਼ਤ ’ਤੇ ਸੀ। ਇਸੇ ਦੌਰਾਨ ਗੁਪਤ ਸੂਚਨਾ ਮਿਲੀ ਕਿ ਦੇਹਾ ਕਲੋਨੀ ਦਾ ਰਹਿਣ ਵਾਲਾ ਟਿੰਕੂ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ। ਕੁਝ ਸਮੇਂ ਬਾਅਦ ਮੁਲਜ਼ਮ ਸੁਭਾਸ਼ ਪਾਰਕ ਨੇੜੇ ਸਥਿਤ ਆਪਣੇ ਘਰ ਤੋਂ ਮਹੇਸ਼ ਨਗਰ ਵੱਲ ਜਾਵੇਗਾ। ਸੂਚਨਾ ਮਗਰੋਂ CIA-1 ਦੇ ਸਟਾਫ਼ ਨੇ ਸੁਭਾਸ਼ ਪਾਰਕ ਨੇੜੇ ਨਾਕਾਬੰਦੀ ਕੀਤੀ। ਮੁਖਬਰ ਦੇ ਕਹਿਣ ‘ਤੇ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਨੇ ਦੂਜੇ ਨਸ਼ਾ ਸਪਲਾਈ ਕਰਨ ਵਾਲੇ ਨੂੰ ਰੋਟਰੀ ਕਲੱਬ ਨੇੜਿਓਂ ਕਾਬੂ ਕੀਤਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : PSEB ਵੱਲੋਂ ਭਲਕੇ ਐਲਾਨੇ ਜਾਣਗੇ 10ਵੀਂ ਜਮਾਤ ਦੇ ਨਤੀਜੇ
ਪੁੱਛਗਿੱਛ ਦੌਰਾਨ ਮੁਲਜ਼ਮਾਂ ਦੀ ਪਛਾਣ ਟਿੰਕੂ ਵਾਸੀ ਦੇਹਾ ਕਲੋਨੀ ਕੈਂਟ ਅਤੇ ਮੁਹੰਮਦ ਕੈਫ਼ ਵਾਸੀ ਰਾਮਬਾਗ ਰੋਡ ਵਜੋਂ ਹੋਈ ਹੈ। ਡਿਊਟੀ ਮੈਜਿਸਟ੍ਰੇਟ ਵੱਲੋਂ ਤਲਾਸ਼ੀ ਲੈਣ ‘ਤੇ ਮੁਲਜ਼ਮ ਟਿੰਕੂ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਮੁਹੰਮਦ ਕੈਫ ਦੇ ਕਬਜ਼ੇ ’ਚੋਂ 5.35 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਵੱਲੋਂ ਦੋਵਾਂ ਮੁਲਜ਼ਮਾਂ ਖ਼ਿਲਾਫ਼ ਅੰਬਾਲਾ ਕੈਂਟ ਥਾਣੇ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: