ਨਵਜੋਤ ਸਿੱਧੂ ਦੇ ਤਲਖੀ ਭਰੇ ਤੇਵਰ ਜਿਥੇ ਰੁਕਣ ਦਾ ਨਾਂ ਨਹੀਂ ਲੈ ਰਹੇ, ਉਥੇ ਚੰਨੀ ਆਮ ਲੋਕਾਂ ਵਿੱਚ ਛਾਪ ਲਾਉਣ ਵਿੱਚ ਲੱਗੇ ਹੋਏ ਹਨ। ਸੋਮਵਾਰ ਨੂੰ ਜਿਥੇ ਉਨ੍ਹਾਂ ਸਸਤੀ ਬਿਜਲੀ ਦਾ ਐਲਾਨ ਕੀਤਾ, ਉਥੇ ਹੀ ਮੰਗਲਵਾਰ ਰਾਤ ਉਹ ਅੱਧੀ ਰਾਤ ਨੂੰ ਘਰ ਦੇ ਬਾਹਰ ਫੁੱਟਪਾਥ ‘ਤੇ ਬੈਠ ਗਏ। ਇਸ ਤੋਂ ਬਾਅਦ ਉਥੋਂ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ।
ਬਾਅਦ ਵਿੱਚ ਉਹ ਲੋਕਾਂ ਨਾਲ ਸੈਲਫੀ ਅਤੇ ਫੋਟੋਆਂ ਖਿਚਵਾਉਂਦੇ ਵੀ ਨਜ਼ਰ ਆਏ। ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਮੁੱਖ ਮੰਤਰੀ ਇਸ ਤਰ੍ਹਾਂ ਸਾਰਿਆਂ ਨੂੰ ਹੈਰਾਨ ਚੁੱਕੇ ਹਨ, ਜਿਸ ਦੀ ਕਿਸੇ ਮੁੱਖ ਮੰਤਰੀ ਤੋਂ ਉਮੀਦ ਨਹੀਂ ਕੀਤੀ ਜਾਂਦੀ।
ਸਪੱਸ਼ਟ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਤੋਂ ਬਾਅਦ ਚਰਨਜੀਤ ਚੰਨੀ ਪੰਜਾਬ ਵਿਚ ਕਾਂਗਰਸ ਦੇ ਇਕ ਨਵੇਂ ਬ੍ਰਾਂਡ ਵਜੋਂ ਆਪਣੇ ਆਪ ਨੂੰ ਸਥਾਪਿਤ ਕਰ ਰਹੇ ਹਨ। ਖਾਸ ਕਰਕੇ ਕਾਂਗਰਸ ਕੋਲ ਨਵਜੋਤ ਸਿੱਧੂ ਦੇ ਤੋੜ ਦਾ ਕੋਈ ਚੋਟੀ ਦਾ ਆਗੂ ਨਹੀਂ ਹੈ, ਜਿਸ ਨੂੰ ਪੰਜਾਬ ਭਰ ਦੇ ਲੋਕ ਹੇਠਲੇ ਪੱਧਰ ਤੱਕ ਜਾਣਦੇ ਅਤੇ ਪਸੰਦ ਕਰਦੇ ਹਨ। ਅਜਿਹੇ ‘ਚ ਮੁੱਖ ਮੰਤਰੀ ਦੇ ਇਸ ਸਿਆਸੀ ਦਾਅ ਨੂੰ ਭਵਿੱਖ ‘ਚ ਪੰਜਾਬ ‘ਚ ਕਾਂਗਰਸ ਦਾ ਦਬਦਬਾ ਕਾਇਮ ਰੱਖਣ ਦੀ ਰਣਨੀਤੀ ਸਮਝਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਇਸ ਤੋਂ ਪਹਿਲਾਂ ਸੀਐਮ ਚੰਨੀ ਪੀਟੀਯੂ ਕਪੂਰਥਲਾ ਗਏ ਸਨ। ਉੱਥੇ ਉਹ ਅਚਾਨਕ ਸਟੇਜ ‘ਤੇ ਪਹੁੰਚ ਗਏ ਅਤੇ ਫਿਰ ਵਿਦਿਆਰਥੀਆਂ ਨਾਲ ਭੰਗੜਾ ਪਾਉਣ ਲੱਗੇ। ਇਸ ਤੋਂ ਬਾਅਦ ਉਨ੍ਹਾਂ ਜਲੰਧਰ ‘ਚ ਵਿਦਿਆਰਥੀਆਂ ਨੂੰ ਮਿਲਣ ਲਈ ਸਾਹਮਣੇ ਤੋਂ ਆਪਣੀ ਸੀਐੱਮ ਸੁਰੱਖਿਆ ਵੀ ਹਟਾ ਦਿੱਤੀ।
ਇਹ ਵੀ ਪੜ੍ਹੋ : ਸਿੱਧੂ ਨੂੰ ਅਹੁਦਿਓਂ ਲਾਹੁਣ ਦੀ ਤਿਆਰੀ, ਕਾਂਗਰਸ ‘ਚ ਅਗਲੇ ਹਫ਼ਤੇ ਹੋ ਸਕਦੈ ਵੱਡਾ ਧਮਾਕਾ
ਸੀਐਮ ਚੰਨੀ ਅਚਾਨਕ ਮੋਹਾਲੀ ਸਟੇਡੀਅਮ ਪਹੁੰਚ ਗਏ ਅਤੇ ਹਾਕੀ ਗੋਲਕੀਪਰ ਦਾ ਅਭਿਆਸ ਸ਼ੁਰੂ ਕਰ ਦਿੱਤਾ। ਅਗਲੇ ਦਿਨ ਜਲੰਧਰ ਵਿੱਚ ਮੰਤਰੀ ਪਰਗਟ ਸਿੰਘ ਨਾਲ ਹਾਕੀ ਮੈਚ ਖੇਡਿਆ। ਜਿੱਥੇ ਪਰਗਟ ਸਿੰਘ ਦੇ ਸ਼ਾਟ ਵਿਰੁੱਧ ਗੋਲਕੀਪਿੰਗ ਕੀਤੀ।