ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸੰਦੀਪ ਪਾਠਕ ਨੇ ਯੂਨੀਫਾਰਮ ਸਿਵਲ ਕੋਡ ਦਾ ਸਮਰਥਨ ਕੀਤੇ ਜਾਣ ਦੇ ਐਲਾਨ ਦੇ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਵਿਰੋਧ ਕਰ ਦਿੱਤਾ ਹੈ। ਉਨ੍ਹਾਂ ਨੇ UCC ‘ਤੇ ਸਵਾਲ ਚੁੱਕਦੇ ਹੋਏ ਦੇਸ਼ ਨੂੰ ਗੁਲਦਸਤਾ ਦੱਸਿਆ ਤੇ ਇਸ ਨੂੰ ਖਰਾਬ ਨਾ ਕਰਨ ਦੀ ਅਪੀਲ ਕੀਤੀ। ਦੂਜੇ ਪਾਸੇ ਅਕਾਲੀ ਦਲ ਨੇ ਇਸ ਦਾ ਸਮਰਥਨ ਕੀਤਾ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡਾ ਦੇਸ਼ ਇਕ ਗੁਲਦਸਤੇ ਦੀ ਤਰ੍ਹਾਂ ਹੈ, ਗੁਲਦਸਤੇ ਵਿਚ ਹਰ ਰੰਗ ਦੇ ਫੁੱਲ ਹਨ ਤੇ ਹਰ ਰੰਗ ਦੀ ਵੱਖਰੀ ਸੰਸਕ੍ਰਿਤੀ ਹੈ। ਗੁਲਦਸਤਾ ਇਕ ਹੀ ਰੰਗ ਦਾ ਹੋਵੇ, ਇਸ ਦੀ ਇਜਾਜ਼ਤ ਨਹੀਂ ਹੋਵੇਗੀ। ਹਰ ਰੰਗ ਦੀ ਆਪਣੀ ਸੰਸਕ੍ਰਿਤੀ ਹੈ, ਸਾਰਿਆਂ ਦੇ ਆਪਣੇ ਰੀਤੀ-ਰਿਵਾਜ ਹਨ। ਸਭ ਨਾਲ ਗੱਲਾਂ ਕਰੋ, ਸਹਿਮਤੀ ਲਓ, ਫਿਰ ਵਿਚਾਰ ਕਰੋ ਕਿ ਇਸ ਕੋਡ ਨੂੰ ਲਾਗੂ ਕਰਨਾ ਹੈ ਜਾਂ ਨਹੀਂ। ਮਾਨ ਨੇ ਭਾਜਪਾ ‘ਤੇ ਸਵਾਲ ਖੜ੍ਹਾ ਕਰਦੇ ਹੋਏ ਕਿਹਾ ਕਿ ਦੱਸੋ ਹਰ ਧਰਮ ਦੇ ਰੀਤੀ ਰਿਵਾਜ ਇਨ੍ਹਾਂ ਨੂੰ ਕੀ ਕਹਿੰਦੇ ਹਨ। ਇਹ ਭਾਜਪਾ ਨੂੰ ਪਤਾ ਨਹੀਂ ਧਰਮ ਦੇ ਮੁੱਦੇ ਕਿਉਂ ਚੁੱਕ ਰਹੀ ਹੈ?
ਇਹ ਵੀ ਪੜ੍ਹੋ : ਕਾਂਗਰਸ ਪਾਰਟੀ ਛੱਡਣ ਦੀਆਂ ਖਬਰਾਂ ‘ਤੇ ਸਾਂਸਦ ਗੁਰਜੀਤ ਸਿੰਘ ਔਜਲਾ ਦਾ ਵੱਡਾ ਬਿਆਨ ਆਇਆ ਸਾਹਮਣੇ
CM ਮਾਨ ਨੇ ਕਿਹਾ ਕਿ ਸੰਵਿਧਾਨ ਕਹਿੰਦਾ ਹੈ ਕਿ ਪੂਰਾ ਸਮਾਨ ਇਕੋ ਜਿਹਾ ਹੋ ਜਾਵੇ ਤਾਂ ਅਜਿਹੇ ਕੋਡ ਲਾਗੂ ਕਰੋ। ਕੀ ਅਸੀਂ ਸਮਾਜਿਕ ਤੌਰ ‘ਤੇ ਬਰਾਬਰ ਹੋ ਗਏ ਹਾਂ। ਅਜੇ ਵੀ ਬਹੁਤ ਸਾਰੇ ਦਲਿਤ ਲੋਕ ਹਨ ਜਿਨ੍ਹਾਂ ਨੂੰ ਪੜ੍ਹਨ ਦਾ ਸਮਾਂ ਨਹੀਂ ਮਿਲਦਾ, ਅਰਥਵਿਵਸਥਾ ਕਾਰਨ ਕਿਸੇ ਨੂੰ ਕੰਮ ਕਰਨ ਦਾ ਸਮਾਂ ਨਹੀਂ ਮਿਲਦਾ।ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਚੀਮਾ ਨੇ ਮੁੱਖ ਮੰਤਰੀ ਦਾ ਸਮਰਥਨ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: